ਪੰਨਾ:ਨਵੀਨ ਦੁਨੀਆ.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਦਹੇਜ

‘ਪ੍ਰੀਤ ਵੇਖ! ਬਰਾਤ ਆ ਗਈ ਏ।

'ਬਰਾਤ ਆ ਗਈ?'

‘ਹਾਂ ਔਹ ਵੇਖ.......!’

'ਦੂਲਾ ਕਿਹੜਾ ਏ?'

‘ਔਹ ਸਿਹਰਿਆਂ ਵਾਲਾ...ਲੰਮਾਂ ਜੇਹਾ, ਭਾਰਾ ਜੇਹਾ, ਗੋਰਾ ਤੇ ਸੁਣੇਖਾ ਜਿਹਾ!' ਜਿੰਦੀ ਨੇ ਲਾੜੇ ਦੀਆਂ ਸਾਰੀਆਂ ਨਿਸ਼ਾਨੀਆਂ ਕਹਿ ਸੁਣਾਈਆਂ ਅਤੇ ਮੁਸਕਰਾ ਪਈ।

‘ਜਿੰਦੀਏ! ਦੂਲਾ ਤਾਂ ਬੜਾ ਸੁਹਣਾ ਏ।'

‘ਤੇ ਸਾਡੀ ਕੁੜੀ ਕਿਹੜੀ ਕੋਝੀ ਏ।' ਜਿੰਦੀ ਨੇ ਮੂੰਹ ਮਰੋੜਦਿਆਂ ਕਿਹਾ। ਦੋਵੇਂ ਹਸ ਪਈਆਂ ਅਤੇ ਬਰਾਤ ਵੇਖਣ ਲਈ ਭੀੜ ਨੂੰ ਚੀਰਦੀਆਂ ਵੇਹੜੇ ਦੀ ਇਕ ਨੁਕਰੇ ਆ ਖਲੋਤੀਆਂ।

ਬਰਾਤ ਵੇਹੜੇ ਵਿਚ ਆ ਪਹੁੰਚੀ। ਸ਼ਹਿਨਾਈਆਂ ਵਜੀਆਂ, ਵਾਜੇ ਵਜੇ ਅਤੇ ਬੜੀ ਸ਼ਾਨ ਨਾਲ ਜੰਞ ਦਾ ਉਤਾਰਾ ਕੋਠੀ ਦੇ ਇਕ ਹਿਸੇ ਵਿਚ ਕੀਤਾ ਗਿਆ। ਕੁੜੀਆਂ ਨੇ ਗੀਤ ਗਾਏ, ਜ਼ਨਾਨੀਆਂ

-੨੪--