ਪੰਨਾ:ਨਵੀਨ ਦੁਨੀਆ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੂੰਹ ਤੇ ਆ ਗਈ, ਇਕ ਮੁਸਕਾਨ ਉਸ ਦੇ ਬੁਲਾਂ ਤੇ ਫਿਰਨ ਲਗੀ। ਮਲੂਮ ਹੁੰਦਾ ਸੀ ਜਿਵੇਂ ਨਰੇਸ਼ ਨੂੰ ਕਈ ਚਿਰਾਂ ਤੋਂ ਗਵਾਚੀ ਕੋਈ ਚੀਜ਼ ਲਭ ਪਈ ਹੋਵੇ।

‘ਛੋਟੇ ਬਾਬੂ ਰਮਾਂ ਹਰ ਵਕਤ ਰੋਂਦੀ ਰਹਿੰਦੀ ਹੈ, ਪਹਿਲੇ ਨਾਲੋਂ ਕਾਫੀ ਕਮਜ਼ੋਰ ਹੋ ਗਈ ਹੈ। ਰੰਗ ਉਸਦਾ ਪੀਲਾ ਹੋ ਗਿਆ ਹੈ। ਰਮਾਂ ਦੇ ਪਿਤਾ ਉਸ ਨੂੰ ਸਮਝਾਣ ਦਾ ਬੜਾ ਯਤਨ ਕਰਦੇ ਹਨ, ਪਰ ਕੋਈ ਫਾਇਦਾ ਨਹੀਂ ਹੁੰਦਾ। ਕਦੀ ਕਦੀ ਤਾਂ ਉਹ ਆਪ ਬੇ-ਚੈਨ ਹੋ ਜਾਂਦੇ ਹਨ ਤੇ ਆਪਣੀ ਕੀਤੀ ਭੁਲ ਤੇ ਪਛਤਾਉਂਦੇ ਹਨ।' ਰਾਮੂ ਇਕੋ ਸਾਹ ਸਭ ਕੁਝ ਕਹਿ ਗਿਆ।

'ਮੈਂ ਰਮਾਂ ਨਾਲ ਸ਼ਾਦੀ ਕਰਾਂਗਾ।' ਨਰੇਸ਼ ਦੇ ਮੂੰਹੋ ਇਕ ਦਮ ਨਿਕਲਿਆ।'

‘ਤੁਸੀਂ ਛੋਟੇ ਬਾਬੂ!’ਰਾਮੂ ਹੈਰਾਨ ਹੋ ਗਿਆ।

‘ਹਾਂ ਰਾਮੂ ਮੈਂ ਰਮਾਂ ਨਾਲ ਵਿਆਹ ਕਰਾਂਗਾ। ਉਸ ਦੀ ਖਿਲਰ ਚੁਕੀ ਮਾਂਗ ਨੂੰ ਭਰਾਂਗਾ। ਉਸ ਦੀ ਵੀਰਾਨ ਹੋ ਚੁਕੀ ਦੁਨੀਆਂ ਵਿਚ ਮੁੜ ਕੇ ਬਹਾਰ ਲਿਆਵਾਂਗਾ। ਉਸ ਨੂੰ ਮੁੜ ਕੇ ਨਵ-ਜੀਵਨ ਦੀਆਂ ਲਹਿਰਾਂ ਨਾਲ ਖਿਡਾਵਾਂ ਗਾ। ਸਮਾਜ ਦੇ ਵਿਰੁਧ ਬਗਾਵਤ ਕਰਕੇ ਇਕ ਵਿਧਵਾ ਨਾਲ ਵਿਆਹ ਕਰਾਂਗਾ। ਸਮਾਜ ਦੇ ਠੇਕੇਦਾਰਾਂ ਦੀ ਖੜੀ ਕੀਤੀ ਹੋਈ ਲੋਹੇ ਦੀ ਦੀਵਾਰ ਦੇ ਟੁਕੜੇ ਟੁਕੜੇ ਕਰ ਦੇਵਾਂਗਾ।' ਨਰੇਸ਼ ਦੇ ਮੂੰਹ ਤੇ ਕੋਈ ਰਬੀ ਨੂਰ ਝਲਕ ਰਿਹਾ ਸੀ।

"ਪਰ ਛੋਟੇ ਬਾਬੂ... ... ...?"

ਨਹੀਂ... ਨਹੀਂ... ਨਹੀਂ ਮੈਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ' ਨਰੇਸ਼ ਗਰਜ ਕੇ ਬੋਲਿਆ ‘ਮੈਂ ਰਮਾਂ ਨਾਲ ਸ਼ਾਦੀ ਕਰਕੇ ਸਮਾਜ ਦੇ ਉਹਨਾਂ ਠੇਕੇਦਾਰਾਂ ਦਾ ਮਜਾਕ ਉਡਾਵਾਂਗਾ, ਜੋ ਇਕ ਵਿਧਵਾ ਨੂੰ ਡੈਣ ਤੇ ਕਲੈਣੀ ਤੋਂ ਬਿਨਾਂ ਕੁਝ ਨਹੀਂ ਸਮਝਦੇ। ਜਲਦੀ ਚਲੋ ਰਾਮੂ, ਜਲਦੀ।' ਨਰੇਸ਼ ਦੀ ਆਵਾਜ਼ ਵਿਚ ਬੜੀ

-੪੯-