ਪੰਨਾ:ਨਵੀਨ ਦੁਨੀਆ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਮੈਂ ਆਪਣੀ ਢੂੰਡ ਵਿਚ ਸਫਲ ਹੋਵਾਂ ਗੀ ਯਾ ਨਹੀਂ?" ਉਹ ਬੜੀ ਉਦਾਸ ਸੀ। ਆਸ਼ਾ ਦੀ ਕਿਰਨ ਉਸ ਨੂੰ ਬੜੀ ਮਧਮ ਦਿਖਾਈ ਦੇ ਰਹੀ ਸੀ ਪਰ ਨਿਰਾਸ਼ਾ ਵਡਾ ਸਾਰਾ ਰੂਪ ਧਾਰ ਕੇ ਉਸ ਦੇ ਅਗੇ ਖਲੋਤੀ ਹੱਸ ਰਹੀ ਜਾਪਦੀ ਸੀ।

ਪ੍ਰੀਤ ਦਾ ਸਫਰ ਸ਼ੁਰੂ ਹੋ ਗਿਆ। ਉਹ ਸਭ ਵਡੇ ਵਡੇ ਸ਼ਹਿਰ ਗਾਹੁਣੇ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਪਰੇਮ ਸਦਾ ਵਡੇ ਸ਼ਹਿਰਾਂ ਦਾ ਵਾਸੀ ਬਣ ਕੇ ਖੁਸ਼ ਹੁੰਦਾ ਏ! ਵਡੇ ਲੋਕਾਂ ਨਾਲ ਜ਼ਿਆਦਾ ਮੇਲ-ਜੋਲ ਰਖਦਾ ਏ। ਉਸ ਨੂੰ ਆਸ ਸੀ ਕਿ ਉਹ ਜ਼ਰੂਰ ਲਭ ਪਏਗਾ। ਉਹ ਹਰ ਸ਼ਹਿਰ ਵਿਚ ਉਤਰਦੀ। ਸਾਰੀ ਦਿਹਾੜੀ ਘੁੰਮਦੀ ਰਹਿੰਦੀ। ਵਡੇ ਵਡੇ ਲੋਕਾਂ ਦਾ ਪਤਾ ਕਰਕੇ ਉਹਨਾਂ ਪਸੋਂ ਪਰੇਮ ਦਾ ਪਤਾ ਪੁਛਦੀ, ਪਰ ਹਰ ਪਾਸਿਓਂ ਨਾਂਹ ਹੀ ਹੋਈ ਜਾ ਰਹੀ ਸੀ। ਬੜੀਆਂ ਬੜੀਆਂ ਕੋਠੀਆਂ ਦੇ ਦਰਵਾਜੇ ਉਸ ਨੇ ਠਕੋਰੇ, ਕਈ ਵਡਿਆਂ ਦੀ ਪਨਾਹ ਲਈ ਪਰ ਉਹ ਨਿਰਾਸ ਹੀ ਰਹੀ। ਆਖਰ ਉਹ ਥੱਕ ਗਈ। ਉਸ ਨੂੰ ਜਾਪਿਆ ਜਿਵੇਂ ਪਰੇਮ ਉਸ ਲਈ ਨਹੀਂ ਕਿਸੇ ਹੋਰ ਲਈ ਘੜਿਆ ਗਿਆ ਏ। ਇਸ ਖਿਆਲ ਦਾ ਆਉਣਾ ਸੀ ਕਿ ਉਹ ਸ਼ਹਿਰ ਛਡ ਗਰਾਵਾਂ ਵਿਚ ਜਾ ਵਸੀ। ਉਸ ਨੂੰ ਪਤਾ ਸੀ ਕਿ ਪਰੇਮ ਦੇ ਵਡੇ ਵਡੇਰੇ ਗਰਾਵਾਂ ਵਿਚ ਰਹਿੰਦੇ ਰਹੇ ਹਨ। ਮੁਮਕਿਨ ਹੈ ਕਿ ਪਰੇਮ ਇਸ ਸਮੇਂ ਆਪਣੇ ਗਰਾਂ ਹੋਵੇ। ਉਸ ਨੇ ਆਪਣੇ ਕਿਸੇ ਸੁਨੇਹੀ ਦੇ ਘਰ ਡੇਰਾ ਲਾਇਆ ਅਤੇ ਪਰੇਮ ਦੀ ਭਾਲ ਸ਼ੁਰੂ ਕਰ ਦਿਤੀ।

ਦੁਪਹਿਰਾਂ ਢਲ ਰਹੀਆਂ ਸਨ। ਗਰਮੀ ਕਾਫੀ ਸੀ। ਉਸ ਦਾ ਚਿਹਰਾ ਭਖ ਰਿਹਾ ਸੀ। ਉਸ ਨੇ ਇਕ ਮਕਾਨ ਵਲ ਸਹਿਜੇ ਹੀ ਤਕਿਆ। ਇਕ ਮੁਟਿਆਰ ਮਕਾਨ ਦੇ ਅੰਦਰ ਬੈਠੀ ਸੀ। ਉਸ ਦਾ ਚਿਹਰਾ ਗਮਗੀਨ ਅਤੇ ਸ਼ਰੀਰ ਨਿਢਾਲ ਸੀ, ਉਸ ਦੇ

-੬੮-