ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਸ ਕਰਕੇ ਜਿਗਰ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਪੇਟ ਵਿੱਚ ਪੱਸਲੀਆਂ ਦੇ ਹੇਠਾਂ ਸੱਜੇ ਪਾਸੇ ਦਰਦ ਰਹਿਣ ਲੱਗ ਜਾਂਦੀ ਹੈ। ਇਹ ਇੱਕ ਅਸਥਾਈ ਤਬਦੀਲੀ ਹੈ। ਸ਼ਰਾਬ ਬੰਦ ਕਰਨ ਤੋਂ ਬਾਅਦ ਕੁਝ ਮਹੀਨਿਆਂ ਦੇ ਅੰਦਰ-ਅੰਦਰ ਜਿਗਰ ਆਪਣੀ ਪਹਿਲਾਂ ਵਾਲੀ ਅਵਸਥਾ ਵਿੱਚ ਆ ਜਾਂਦਾ ਹੈ ਅਤੇ ਉਹਦੀ ਕੰਮ-ਸ਼ਕਤੀ ਵੀ ਵਾਪਸ ਪਰਤ ਆਉਂਦੀ ਹੈ। ਪਰ ਜੇ ਇਨਸਾਨ ਪੀਣੀ ਬੰਦ ਨਹੀਂ ਕਰਦਾ ਜਾਂ ਇੱਕ- ਦੋ ਪੈੱਗ ਵਾਲੇ ਲੈਵਲ 'ਤੇ ਨਹੀਂ ਆ ਜਾਂਦਾ ਤਾਂ ਜਿਗਰ ਦੇ ਨੁਕਸਾਨ ਦੀ ਅਗਲੀ ਸਟੇਜ 'ਹੈਪੇਟਾਈਟਸ’ (ਜਿਗਰ ਵਿੱਚ ਸੋਜਸ) ਦੇ ਲੱਛਣ ਆ ਜਾਂਦੇ ਹਨ। ਪੇਟ ਨੂੰ (ਸੱਜੇ ਪਾਸੇ ਪੱਸਲੀਆਂ ਤੋਂ ਹੇਠਾਂ ਦਬਾਉਣ 'ਤੇ ਦਰਦ ਹੁੰਦਾ ਹੈ ਅਤੇ ਪੀਲੀਆ ਹੋ ਜਾਂਦਾ ਹੈ। ਜਿਗਰ ਦਾ ਆਕਾਰ ਹਾਲੇ ਵੀ ਵਧਿਆ ਹੋਇਆ ਹੀ ਹੁੰਦਾ ਹੈ। ਖੂਨ ਦੇ ਕੁਝ ਟੈਸਟਾਂ ਤੋਂ ਵੀ ਇਸਦਾ ਪਤਾ ਚੱਲ ਜਾਂਦਾ ਹੈ ਅਤੇ ਅਲਟਰਾ ਸਾਊਂਡ ਤੋਂ ਜਿਗਰ ਦੇ ਵਧੇ ਹੋਏ ਹੋਣ ਅਤੇ ਉਸਦੀ ਅੰਦਰੂਨੀ ਬਨਾਵਟ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਪੱਕਾ ਪਤਾ ਲੱਗ ਜਾਂਦਾ ਹੈ। ਇਹ ਸਟੇਜ ਮਰੀਜ਼ ਲਈ ਖਤਰੇ ਦੀ ਘੰਟੀ ਹੈ। ਜੇ ਇਸ ਸਟੇਜ 'ਤੇ ਸ਼ਰਾਬ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਜਿਗਰ ਫਿਰ ਪਹਿਲਾਂ ਵਾਲੀ ਸਹਿਜ ਅਵਸਥਾ ਵਿੱਚ ਵਾਪਸ ਆ ਜਾਂਦਾ ਹੈ, ਹਾਲਾਂਕਿ ਛੋਟੀ ਲਿਵਰ ਵਾਲੀ ਸਟੇਜ ਨਾਲੋਂ ਸਮਾਂ ਜ਼ਿਆਦਾ ਲੱਗਦਾ ਹੈ। ਇਸ ਸਟੇਜ ਨੂੰ ਖਤਰੇ ਦੀ ਘੰਟੀ ਇਸ ਕਰ ਕੇ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਅਗਲਾ ਪੜਾਅ ‘ਸਿਰੋਸਿਸ' ਵਾਲਾ ਹੁੰਦਾ ਹੈ। ਸਿਰੋਸਿਸ ਵਿੱਚ ਜਿਗਰ ਦਾ ਅੰਦਰੂਨੀ ਢਾਂਚਾ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਜਾਂਦਾ ਹੈ। ਕੁਝ ਹਿੱਸੇ ਗਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਕਰਕੇ ਜਿਗਰ ਦਾ ਆਕਾਰ ਸੁੰਗੜਨ ਲੱਗ ਪੈਂਦਾ ਹੈ। ਬਾਹਰੋਂ ਟੋਹ ਕੇ ਦੇਖਣ ਨਾਲ ਜਿਗਰ ਦੀ ਸਤਹਿ ਇਕਸਾਰ ਨਾ ਹੋ ਕੇ ਦਾਣੇਦਾਰ ਮਹਿਸੂਸ ਹੁੰਦੀ ਹੈ ਅਤੇ ਇਹ ਪਹਿਲਾਂ ਨਾਲੋਂ ਕਾਫ਼ੀ ਸਖ਼ਤ ਮਹਿਸੂਸ ਹੁੰਦਾ ਹੈ। ਹੁਣ ਦਬਾਉਣ ਨਾਲ ਦਰਦ ਨਹੀਂ ਹੁੰਦਾ। ਜਿਗਰ ਦੇ ਸੁੰਗੜਨ ਨਾਲ ਇਸ ਦੇ ਅੰਦਰ ਖੂਨ 27 Sub