ਪੰਨਾ:ਨਿਰਮੋਹੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

૧૦੯

ਇਕ ਦਮ ਬਦਲ ਚੁੱਕਾ ਹੈ। ਨਾ ਕੋਈ ਤੇਰਾ ਜੁਗਿੰਦਰ ਨਾਲ ਵਾਸਤਾ, ਨਾ ਕੋਈ ਤੂੰ ਉਸ ਨੂੰ ਟਿਊਟਰ ਹੀ ਲਾਇਆ। ਫਿਰ ਇਹ ਮਾਮਲਾ ਕੀ ਹੈ? ਕਿਸੇ ਦੀ ਸਮਝ ਵਿਚ ਕੁਝ ਵੀ ਨਹੀਂ ਔਂਦਾ।'

'ਕਮਾਲ ਏ! ਕਿਸ ਤਰਾਂ ਹੋ ਗਿਆ ਇਹ ਸਭ ਕੁਛ? ਤੇ ਨਾਲੇ ਬਿਮਲਾ, ਮੈਂ ਤੇ ਚਿਠੀ ਵੀ ਇਕੋ ਪਾਈ ਸੀ, ਇਹ ਦੋ ਕਿਥੋਂ ਹੋ ਗਈਆਂ। ਦੁਸਰੀ ਚਿਠੀ ਉਤੇ ਤੇ ਮੈਂ ਗਲਤ ਫੈਹਮੀ ਦੂਰ ਕਰਨ ਦੀ ਕੋਸ਼ਸ਼ ਕੀਤੀ ਸੀ। ਕੀ ਉਸ ਵਿਚ ਵੀ ਇਹੋ ਜਹੀਆਂ ਉਲ ਜਲੂਲ ਗਲਾਂ ਲਿਖੀਆਂ ਹੋਈਆਂ ਸਨ?'

'ਨਹੀਂ, ਉਸੇ ਚਿਠੀ ਨੇ ਤੇ ਸਾਰਾ ਮਾਲਾ ਸਾਫ ਕੀਤਾ ਹੋ। ਉਸੇ ਚਿਠੀ ਨੂੰ ਪੜ੍ਹ ਕੇ ਤਾਂ ਪ੍ਰੇਮ ਵੀਰ ਲਖਨਊ ਔਣ ਲਈ ਤਿਆਰ ਹੋ ਰਹੇ ਸਨ, ਕਿ ਪਤਾ ਕਢਾਂ, ਮਾਮਲਾ ਕੀ ਹੈ। ਪਰ ਮਾਮੀ ਜੀ ਦਾ ਸਵਰਗ ਵਾਸ ਹੋ ਗਿਆ ਤੇ ਵੀਰ ਨੂੰ ਰੁਕ ਜਾਨਾ ਪਿਆਾ

ਬੜਾ ਸਿਰ ਖਪਾਇਆ ਦੋਵਾਂ ਨੇ, ਪਰ ਲਖ ਕੋਸ਼ਸ਼ ਕਰਨ ਤੇ ਵੀ ਉਹ ਅਸਲੀ ਨੁਕਤੇ ਤੇ ਨਾ ਪਹੁੰਚ ਸਕੀਆਂ। ਥੋੜਾ ਚਿਰ ਹੋਰ ਇਧਰ ਉਧਰ ਦੀਆਂ ਗੱਪਾਂ ਮਾਰ ਬਿਮਲਾ ਤਾਂ ਉਠ ਕੇ ਆਪਣੇ ਘਰ ਚਲੀ ਗਈ। ਮਾਲਾ ਘਰ ਦੇ ਕੰਮਾਂ ਧੰਧਿਆਂ ਵਿਚ ਰੁਝ ਗਈ।

***