ਪੰਨਾ:ਨਿਰਮੋਹੀ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੧੪
 

ਨਿਰਮੋਹੀ

ਚਾਹੁੰਦੀ ਹੈ ਜੀਹਦੇ ਕੋਲ ਕਰੋੜਾਂ ਰੁਪਏ ਹੋਣ। ਖੈਰ, ਫਿਰ ਵੀ ਮੈਂ ਉਸ ਦਾ ਖਿਆਲ ਛਡ ਸਕਦਾ ਸਾਂ। ਪਰ ਜੋ ਉਸਨੇ ਮੇਰੀ ਬੇਇਜ਼ਤੀ ਕੀਤੀ ਹੈ ਮੈਂ ਸਹਾਰ ਨਹੀਂ ਸਕਦਾ। ਬਾਜਾਰ ਵਿਚੋਂ ਦੀ ਮੈਂ ਲੰਘ ਨਹੀਂ ਸਕਦਾ, ਕਾਲਜ ਵਿਚ ਮੁੰਡਿਆਂ ਦੇ ਤਾਨੇ ਸੁਨ ਸੁਨ ਮੇਰੇ ਕੰਨ ਪੱਕ ਗਏ ਹਨ। ਅਰ ਹੋਰ ਵੀ ਕਈ ਦੋਸ਼ ਲਗਾ ਉਸ ਨੇ ਮੇਰੇ ਕਿੱਨੇ ਈ ਵੈਰੀ ਬਨਾ ਦਿਤੇ ਹਨ। ਤੇ ਮੇਰਾ ਇਹ ਅਸੂਲ ਹੈ ਜੋ ਮੇਰੇ ਨਾਲ ਅੜੇਗਾ ਮੈਂ ਉਸ ਨੂੰ ਤਬਾਹ ਕਰਕੇ ਰਖ ਦੇਵਾਂਗਾ।

'ਪਰ ਇਹ ਜਰਾ ਹੈ ਮੁਸ਼ਕਲ।' ਫੂਲ਼ ਕੁਮਾਰੀ ਜੁਗਿੰਦਰ ਦੇ ਮੋਢੇ ਤੇ ਹਥ ਰਖਦੀ ਹੋਈ ਨੇ ਕਿਹਾ।

ਉਹ ਕਿਉਂ?

'ਜਦ ਦੋਨਾਂ ਦੀ ਏਨੀ ਪਕੀ ਪ੍ਰੀਤ ਹੈ, ਤਾਂ ਉਹ ਮਾਲਾਂ ਨੂੰ ਛਡ ਕੇ ਮੇਰੇ ਪਿਛੇ ਕਿਵੇਂ ਲਗ ਜਾਏਗਾ?

'ਵਾਹ! ਫੂਲ ਕੁਮਾਰੀ, ਵਾਹ! ਤੂੰ ਵੇਸਵਾ ਹੁੰਦੀ ਹੋਈ ਵੀ ਬੜੀ ਭੋਲੀ ਏ। ਪੰਛੀ ਨੂੰ ਫਸੌਣ ਵਾਸਤੇ ਹਮੇਸ਼ਾਂ ਜਾਲ ਵਿਛਾਇਆ ਜਾਂਦਾ ਹੈ। ਤੇ ਬਸ ਤੇਰੀਆਂ ਇਹ ਭੋਲੇ ਪਨ ਦੀਆਂ ਅਦਾਵਾਂ ਈ ਉਸ ਲਈ ਜਾਲ ਦਾ ਕੰਮ ਦੇਨ ਗੀਆਂ। ਆਪਨਾ ਜਾਲ ਵਿਛਾ ਤੇ ਉਸ ਵਿਚ ਫਸੌਣਾ ਮੇਰਾ ਕੰਮ ਰਿਹਾ ਮੈਂ ਉਸ ਦਾ ਦਿਲ ਉਸ ਦੀ ਮਾਲਾ ਵਲੋਂ ਫੇਰ ਦੇਵਾਂਗੇ। ਜਾਣਦੀ ਹੈ, ਕਿਸ ਤਰਾਂ?'

'ਨਹੀਂ, ਦਸ ਦਿਉ ਨਾ। ਫੂਲ ਨੇ ਕਿਹਾ।

'ਦੇਖ, ਕੋਈ ਮਹੀਨਾ ਡੇਢ ਮਹੀਨਾ ਹੋਇਆ, ਮੇਰੇ ਹੱਕ ਉਹਦੀ ਪ੍ਰੇਮਕ ਦੀ ਚਿਠੀ ਆ ਗਈ। ਮੈਂ ਚਾਲਾਕੀ ਨਾਲ