ਪੰਨਾ:ਨਿਰਮੋਹੀ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੪ਨਿਰਮੋਹੀ

ਮੇਰੇ ਸੁਪਨੇ ਵਿਚ ਵੀ ਨਹੀਂ ਸੀ। ਤੇ ਨਾਲ ਹੀ ਏੱਨੇ ਕਠੋਰ ਹੋ ਜਾਉਗੇ ਮੈਂ ਕਦੀ ਸੋਚਿਆ ਵੀ ਨਹੀਂ ਸੀ। ਪਿਆਰ ਦੀ ਬੇੜੀ ਮੰਝਧਾਰ ਵਿਚ ਡਕੋ ਡੋਲੇ ਖਾ ਰਹੀ ਹੈ ਤੇ ਤੁਸੀਂ ਕਿਨਾਰੇ ਖੜੇ ਇਉਂ ਮੁਸਕਰਾ ਰਹੇ ਹੋ ਜਿਵੇਂ ਇਸ ਨਾਲ ਕੋਈ ਖਾਸ ਸਵਾਦ ਮਹਿਸੂਸ ਹੁੰਦਾ ਹੋਵੇ। ਕੀ ਇਸ ਦਾਸੀ ਦੀ ਮਹਬਤ ਚੋਂ ਅਸ਼ਰ ਈ ਉਡ ਗਿਆ ਹੈ ਜਾਂ ਮੇਰੇ ਪਿਆਰ ਦਾ ਇਮਤਿਹਾਨ ਲੈ ਰਹੇ ਹੋ? ਪ੍ਰੇਮ ਜੀ, ਬਚਪਨ ਦਾ ਉਹ ਜਮਾਨਾ ਯਾਦ ਕਰੋ ਜਦ ਕਠੇ ਖੇਲਦੇ ਤੇ ਇਕ ਦੂਜੇ ਨੂੰ ਦੇਖੇ ਬਿਨਾ ਰੋਟੀ ਵੀ ਨਹੀਂ ਸਾਂ ਖਾਂਦੇ। ਕੀ ਉਹ ਸਭ ਖਿਆਲ ਈ ਖਿਆਲ ਸਨ? ਜਾਂ ਇਕ ਸ਼ਾਨਦਾਰ ਭੁਲੇਖਾ? ਇਹ ਦਿਲ ਦਿਲੋੋਂ ਤੁਹਾਡਾ ਹੋ ਚੁਕਾ ਹੈ। ਕਦੀ ਭੁਲ ਭੁਲੇਖੇ ਈ ਇਸ ਦੀ ਕਦਰ ਕਰ ਛਡੋ।

ਮੇਰੀਆਂ ਦਰਦ ਤੇ ਹਝੂਆਂ ਭਰੀਆਂ ਅੱਖਾਂ ਹਮੇਸ਼ਾ ਉਸ ਰਾਹ ਤੇ ਲਗੀਆਂ ਰਹਿੰਦੀਆ ਨੇ ਜਿਸ ਰਾਹ ਤੇ ਚਲ ਕੇ ਤੁਸੀਂ ਕਦੀ ਦਿਲੀ ਗਏ ਸਉ। ਚਿਰਾਂ ਤੋਂ ਵਿਛੜੀ ਰੂਹ ਹਮੇਸ਼ਾਂ ਤੁਹਾਡੀ ਯਾਦ ਵਿਚ ਹੌਕੇ ਭਰਦੀ ਹੋਈ ਕਮਲਾ ਰਹੀ ਏ। ਕੀ ਇਸਨੂੰ ਪਿਆਰ ਰੂਪੀ ਪਾਨੀ ਦੇ ਕੇ ਫਿਰ ਸੁਰਜੀਤ ਨਹੀਂ ਕਰੋਗੇ? ਆਸ ਦੇ ਬੁਝ ਰਹੇ ਦੀਵੇ ਵਿਚ ਦਰਸ਼ਨ ਦਾ ਤੇਲ ਪਾ ਕੇ ਇਸ ਦੀ ਜੋਤ ਨੂੰ ਫੇਰ ਨਵੇਂ ਸਿਰਿਉਂ ਰੌਸ਼ਨ ਨਹੀਂ ਕਰੋਗੇ? ਕੀ ਮੇਰੀਆਂ ਇਹ ਬੇਨਤੀਆਂ ਹਮੇਸ਼ਾਂ ਖਾਲੀ ਹੀ ਜਾਨ ਗੀਆਂ? ਹੁਨ ਤੇ ਮੇਰੇ ਹਥਾਂ ਵਿਚ ਤਾਕਤ ਵੀ ਨਹੀਂ ਜੋ ਪ੍ਰੇਮ ਦੀਆਂ ਕੋਈ ਚਿਠੀਆਂ ਹੀ ਲਿਖ ਸਕਾਂ। ਮੇਰਾ ਜਿਸਮ, ਮੇਰੀ ਰੂਹ, ਮੇਰਾ ਸਭ ਕੁਛ ਤੁਹਾਡਾ ਈ ਹੈ, ਮੇਰੇ ਚੰਨ, ਕਦੀ ਤਾਂ ਆ ਕੇ ਇਨ੍ਹਾਂ