ਪੰਨਾ:ਨਿਰਮੋਹੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੯੭

ਤੇ ਉਸ ਨੇ ਸਵੇਰੇ ਹੀ ਲਖਨਊ ਜਾਨ ਲਈ ਪ੍ਰੋਗਰਾਮ ਬਨਾਣ ਦਾ ਪਕਾ ਨਿਸਚਾ ਕਰ ਲੀਤਾ।

ਸਾਮਨੇ ਕਮਰੇ ਵਿਚ ਲਗੀ ਰੇਡੀਅਮ ਡਾਇਲ ਦੀ ਘੜੀ ਤੇ ਉਸਨੇ ਵਕਤ ਦੇਖਿਆ, ਤਿੰਨ ਵਜ ਚੁਕੇ ਸਨ। ਸੌਣ ਦਾ ਬਹੁਤੇਰਾ ਯਤਨ ਕੀਤਾ, ਪਰ ਨੀਦਰ ਉਸ ਦੀਆਂ ਅਖਾਂ ਤੋਂ ਮਾਨੋ ਕਈ ਕੋਹ ਦੂਰ ਚਲੀ ਗਈ ਸੀ। ਉਹ ਉਠ ਕੇ ਟਹਿਲਨ ਲਗ ਪਿਆ।

ਚਾਰ ਵਜੇ ਦੇ ਕਰੀਬ ਪ੍ਰੇਮ ਦੀ ਮਾਮੀ ਜਾਂ ਆਪਨੇ ਨਿਤਨੇਮ ਨਾਲ ਉਠੀ ਤੇ ਆਪਨੇ ਭਜਨ ਬੰਦਗੀ ਦੇ ਕੰਮ ਵਿਚ ਰੁਝਨ ਲਈ ਤਿਆਰ ਹੋਨ ਲਗੀ ਤਾਂ ਉਸ ਨੂੰ ਥੱਲੇ ਦੇ ਕਮਰੇ ਵਿਚ ਕਿਸੇ ਦੇ ਤੁਰਨ ਫਿਰਨ ਦੀ ਆਵਾਜ਼ ਸੁਣਾਈ ਦਿਤੀ। ਪ੍ਰੇਮ ਦੀ ਆਦਤ ਦਾ ਉਸ ਨੂੰ ਪਤਾ ਸੀ, ਉਹ ਕਦੇ ਵੀ ਸਵੇਰੇ ਅਠ ਵਜੇ ਤੋਂ ਪਹਿਲੇ ਨਹੀਂ ਸੀ ਉਠਿਆ। ਫਿਰ ਇਹ ਸਵੇਰੇ ਸਵੇਰੇ ਕੌਣ ਥਲੇ ਟਹਿਲ ਰਿਹਾ ਹੈ ਇਹ ਦੇਖਨ ਉਹ ਥਲੇ ਦੇ ਕਮਰੇ ਵਿਚ ਜਾਨ ਲਈ ਉਠੀ। ਉਸਨੇ ਬਿਜਲੀ ਦਾ ਸਵਿਚ ਦਬਾਇਆ ਤਾਂ ਲਾਈਟ ਫੇਲ ਸੀ। ਉਸ ਦੇ ਦਿਲ ਵਿਚ ਹੋਰ ਵੀ ਸ਼ਕ ਪੈਦਾ ਹੋਇਆ ਕਿਧਰੇ ਕੋਈ ਚੋਰ ਹੀ ਨਾ ਹੋਵੇ। ਪਤੀ ਨੂੰ ਜੋ ਤਿੰਨ ਅਵਾਜਾਂ ਦੇ ਕੇ ਉਹ ਹਨੇਰੇ ਵਿਚ ਹੀ ਪੌੜੀਆਂ ਉਤਰਨ ਲਗ ਪਈ ਪਰ ਉਸ ਦਾ ਦੁਰਭਾਗ ਸਮਝੋ ਜਾਂ ਕੁਝ ਹੋਰ ਪੈਰਾਂ ਵਿਚ ਧੋਤੀ ਫਸ ਜਾਨ ਕਰਕੇ ਉਹ ਖਿਦੋ ਵਾਗੂੰ ਰਿੜਦੀ ਹੋਈ ਥਲੇ ਫਰਸ਼ ਤੇ ਆ ਪਈ। ਸਿਰ ਥਲੇ ਟੈਲਾਂ ਵਾਲੇ ਫਰਸ਼ ਤੇ ਆ ਕੇ ਵਜਾ ਤੇ ਪਾਟ ਗਿਆ । ਲਹੂ ਦਾ ਫਵਾਰਾ ਇਉਂ ਚਲਨ ਲਗਾ ਜਿਵੇਂ ਕਿਸੇ ਬਾਗ ਵਿਚ ਲਗਾ ਪਾਨੀ ਦਾ