ਸਮੱਗਰੀ 'ਤੇ ਜਾਓ

ਪੰਨਾ:ਨਿਰਾਲੇ ਦਰਸ਼ਨ.pdf/3

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਮੰਗਲ

ਖੰਡੇ ਵਾਲੀ ਪੌਹਲ ਪਲਾਕੇ,
ਸਾਜਿਆ ਜਿਸ ਨੇ ਪੰਥ 'ਨਰਾਲਾ।
ਬਖਸ਼ ਦਿਤੀ ਜਗ ਦੀ ਸਰਦਾਰੀ,
ਇਕ ਹੱਥ ਤੇਗ ਦੂਜੇ ਹਥ ਮਾਲਾ।
ਇਟਾਂ ਦੀ ਥਾਂ ਹੱਡੀਆਂ ਲਾ ਲਾ,
ਜਿਨੇ ਬਣਾਇਆ ਮਹਿਲ ਉਜਾਲਾ।
ਸੰਤ ਉਬਾਰੇ ਦੁਸ਼ਟ ਪਛਾਰੇ,
ਕਰ ਕਰਕੇ ਜਿਸਨੇ ਉਪਰਾਲਾ।
ਅਰਸ਼ਾਂ ਉਤੇ ਸਿਖੀ ਵਾਲਾ,
ਜਿਨੇ ਝੁਲਾਇਆ ਪਕੜ ਦੁਮਾਲਾ।
ਸਾਰੀ ਸੰਗਤ ਗਜ ਕੇ ਆਖੋ,
ਧੰਨ ਧੰਨ ਸਾਹਿਬ ਕਲਗੀਆਂ ਵਾਲਾ।

ਹਾਲ ਧਕੜਾਂ ਰਿ: ਕਪੂਰਥਲਾ
੨ ਫਗਣ ੨੦੦੫

'ਅਨੰਦ' ਗੁਰਾਲਵੀ