ਇਸ ਵਿਸ਼ੇ ਦੀ ਤੀਖਣਤਾ ਅੱਗ ਖਾਣ ਵਾਲੇ ਤਕ ਖ਼ਤਮ ਹੈ। ਨਵਾਂ ਘਰ ਵਿਚ ਪਹਿਲਾਂ ਹੀ ਇਕ ਸੰਤੁਲਨ ਦੇਖਣ ਵਿਚ ਆਉਂਦਾ ਹੈ, ਜਿਸ ਵਿਚ ਮਨੁੱਖੀ ਪੱਧਰ ਉਤੇ ਘੋਰ ਦੁਖਾਂਤ ਵਿਚੋਂ ਜ਼ਿੰਦਗੀ ਆਪਣੀਆਂ ਨਵੀਆਂ ਲਗਰਾਂ ਕੱਢਦੀ ਵੀ ਦਿੱਸਦੀ ਹੈ। ਇਸ ਤੋਂ ਮਗਰੋਂ ਇਹ ਵਿਸ਼ਾ ਉਸੇ ਤਰ੍ਹਾਂ ਹੀ ਆਉਂਦਾ ਹੈ, ਜਿਵੇਂ ਸਾਡੇ ਵਰਤਮਾਨ ਵਿਚ ਇਤਿਹਾਸ ਦੇ ਚੰਗੇ ਭੈੜੇ ਛਣ ਜਿਊ ਰਹੇ ਹੁੰਦੇ ਹਨ। ਜਿਉਂ ਜਿਉਂ ਸਮਾਂ ਬੀਤਦਾ ਜਾਂਦਾ, ਹੈ ਇਹ ਮਧਮ ਪਈ ਜਾਂਦਾ ਹੈ।
ਪੰਜਾਬੀ ਆਲੋਚਕਾਂ ਨੇ ਦੁੱਗਲ ਦੀਆਂ ਕਹਾਣੀਆਂ ਵਿਚਲੇ ਉਸ ਪੱਖ ਵਲ ਬਹੁਤ ਘੱਟ ਧਿਆਨ ਦਿੱਤਾ ਹੈ, ਜਿਹੜਾ ਦੁੱਗਲ ਲਈ ਬੜਾ ਮਹੱਤਵਪੂਰਨ ਹੈ, ਅਤੇ ਜਿਸ ਬਾਰੇ ਉਸ ਨੇ ਕਾਫ਼ੀ ਕਹਾਣੀਆਂ ਵੀ ਲਿਖੀਆਂ ਹਨ। ਧਾਰਮਕ ਦਿਖਾਵੇ, ਕਰਮ-ਕਾਂਡ, ਅਡੰਬਰ ਬਾਰੇ ਨਫ਼ੀ ਟਿੱਪਣੀ ਤਾਂ ਦੁੱਗਲ ਦੀਆਂ ਕਹਾਣੀਆਂ ਵਿਚ ਸਵੇਰ ਸਾਰ ਹੀ ਤੋਂ ਮਿਲਦੀ ਹੈ, ਪਰ ਜੇ ਸਮਾਜ-ਵਿਗਿਆਨੀ ਵਾਲੀ ਦ੍ਰਿਸ਼ਟੀ ਨਾਲ ਦੁੱਗਲ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਧਰਮ, ਵਹਿਮ-ਭਰਮ ਅਤੇ ਅੰਧ-ਵਿਸ਼ਵਾਸ ਨੂੰ ਜਨਮ ਦੇਣ ਵਾਲੇ ਅਤੇ ਕਾਇਮ ਰਖਣ ਵਾਲੇ ਭੌਤਕ ਆਧਾਰਾਂ ਉਤੇ ਵੀ ਭਰਵਾਂ ਚਾਨਣੇ ਪੈਂਦਾ ਹੈ। ਆਉਂਤਰੀ', "ਤੇਰੀ ਬਾਂਦੀ ਰੁੜਦੀ ਜਾਂਦੀ, “ਕਾਲਾ ਬੀਰ' ਅਤੇ ਹੋਰ ਕਈ ਕਹਾਣੀਆਂ ਦਾ ਇਸ ਪੱਖ ਜ਼ਿਕਰ ਕੀਤਾ ਜਾ ਸਕਦਾ ਹੈ। ਉਹ ਕਹਾਣੀਆਂ ਵੀ, ਜਿਨਾਂ ਵਿਚ ਦੁੱਗਲ ਪਰਮਾਰਥਕ ਚਿੰਤਨ ਨੂੰ ਪੇਸ਼ ਕਰਦਾ ਹੈ ('ਰੱਬ ਹੈ ਕਿ ਨਹੀਂ “ਰੱਬ ਦਿਸਦਾ ਕਿਉਂ ਨਹੀਂ?", "ਉਹ ਕੌਣ ਹੈ?", “ਉਹੀ ਹੈ), ਧਿਆਨ ਨਾਲ ਪੜਿਆਂ, ਇਹ ਸਿੱਧ ਤਾਂ ਫਿਰ ਵੀ ਨਹੀਂ ਕਰਦੀਆਂ ਕਿ ਰੱਬ ਹੈ ਜਾਂ ਨਹੀਂ, ਪਰ ਇਹ ਉਹਨਾਂ ਹਾਲਤਾਂ ਤੋਂ ਜ਼ਰੂਰ ਜਾਣੂ ਕਰਾਉਂਦੀਆਂ ਹਨ, ਜਿਨ੍ਹਾਂ ਕਾਰਨ ਇਹੋ ਜਿਹੇ ਸਵਾਲ ਪੈਦਾ ਹੁੰਦੇ ਹਨ, ਖ਼ਾਸ ਕਰਕੇ ਪ੍ਰਕਿਰਤਕ ਅਤੇ ਸਮਾਜਕ ਹਾਲਤਾਂ ਦੇ ਰੂਬਰੂ ਮਨੁੱਖ ਦੀ ਲਾਚਾਰੀ ਤੇ, ਜਿਹੜੀ ਨਾ ਸਦੀਵੀ ਹੈ ਅਤੇ ਨਾ ਹੀ ਅਟੱਲ।
ਇਹ ਦੁੱਗਲ ਦੇ ਕੁਝ ਕੁ ਪ੍ਰਧਾਨੇ ਵਿਸ਼ੇ ਹਨ, ਪਰ ਇਹਨਾਂ ਬਾਰੇ ਲਿਖੀਆਂ ਕੁਲ ਕਹਾਣੀਆਂ ਦੁੱਗਲ ਦੀ ਸਾਰੀ ਰਚਨਾ ਦਾ ਤੀਜਾ ਹਿੱਸਾ ਵੀ ਨਹੀਂ ਹੋਣਗੀਆਂ। ਬਾਕੀ ਦੋ-ਤਿਹਾਈ ਤੋਂ ਵਧ ਕਹਾਣੀਆਂ ਵਿਚ ਅਨੇਕਾਂ ਘਟਨਾਵਾਂ ਸਾਂਭੀਆਂ ਪਈਆਂ ਹਨ, ਜਿਹੜੀਆਂ ਸਾਡੇ ਸਮਾਜ ਦੇ ਪਿਛਲੀ ਸਦੀ ਦੇ ਵਿਕਾਸ ਨੂੰ ਸਮੇਟੀ ਬੈਠੀਆਂ ਹਨ। ਇਹਨਾਂ ਵਿਚ ਉਨੀਵੀਂ ਸਦੀ ਦੇ ਸਾਮੰਤੀ ਪੋਠੋਹਾਰ ਤੋਂ ਲੈ ਕੇ ਵੀਹਵੀਂ ਸਦੀ ਦੀ ਆਖ਼ਰੀ ਚੁਥਾਈ ਦੇ ਉੱਤੇ ਸ਼ਹਿਰੀ, ਸਨਅਤੀ ਅਤੇ ਸਰਮਾਏਦਾਰੀ ਜੀਵਨ ਤਕ ਦੀਆਂ ਕਹਾਣੀਆਂ ਹਨ। ਇਹਨਾਂ ਵਿਚ ਬਦਲਦੇ ਮਨੁੱਖੀ ਰਿਸ਼ਤਿਆਂ ਦਾ ਪਰਤੌਅ ਹੈ। ਇਹਨਾਂ ਵਿਚ ਪੁਰਾਤਨਤਾ ਵਿਚ ਸਿਆਂ ਦਾ ਅਚੇਤ ਕਲੇਸ਼ ਹੈ, ਬਦਲ ਰਹੀਆਂ ਸਮਾਜਕ ਕੀਮਤਾਂ ਤੋਂ ਪੈਦਾ ਹੋ ਰਹੇ ਵਿਰੋਧ ਅਤੇ ਟਕਰਾਅ ਹਨ, ਜਿਨ੍ਹਾਂ ਦਾ ਪਿੜੇ ਮਨੁੱਖੀ ਮਨ ਹੈ; ਇਹਨਾਂ ਵਿਚ ਨਮੀਦਾਰ ਹੋ ਰਹੇ ਜੀਵਨ ਦੇ ਨਵੇਂ ਪੱਖ ਹਨ, ਆਪਣੀਆਂ ਚੰਗਿਆਈਆਂ ਬਰਾਈਆਂ
108