ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਲਗਨ ਰਾਹੀਂ ਦੰਪਤੀ, ਖ਼ਾਸ ਕਰਕੇ ਔਰਤ ਪੂਰਨਤਾ ਨੂੰ ਪੁੱਜਦੀ ਹੈ। ਇਸ ਅਹਿਸਾਸ ਵਿਚ ਭਟਕਣ ਨਹੀਂ, ਜਿਹੜੀ ਲਿੰਗ-ਖੁੱਲ੍ਹ ਦੇ ਸਿੱਟਿਆਂ ਤੋਂ ਨਿਕਲਦੀ ਜ਼ਿੰਮੇਵਾਰੀ ਤੋਂ ਕਤਰਾਉਣ ਕਰਕੇ ਨਵੇਂ ਦਾ ਅਟੁੱਟ ਹਿੱਸਾ ਹੈ।

“ਪਤੀ" ਕਹਾਣੀ ਦੀ ਮਿੱਨੀ ਉਪਰੋਕਤ ਕਹਾਣੀਆਂ ਦੀਆਂ ਦੋਹਾਂ ਔਰਤਾਂ ਦਾ ਜੀਵਨ ਇਕੱਲੀ ਬਤੀਤ ਕਰ ਰਹੀ ਹੈ। ਪਰ ਏਥੇ ਨਵੇਂ ਦੇ ਅੰਸ਼ ਬਹੁਤ ਉਘੜਵੇਂ ਹਨ ਅਤੇ ਇਸੇ ਲਈ ਸ਼ਾਇਦ ਵਿਸਥਾਰ ਨਾਲ ਬਿਆਨ ਕੀਤੇ ਗਏ ਹਨ, ਜਦ ਕਿ ਪੁਰਾਣੇ ਦੇ ਅੰਸ਼ ਵਫ਼ਾਦਾਰੀ ਅਤੇ ਜ਼ਿੰਮੇਵਾਰੀ ਦੇ ਚੇਤਨ ਅਹਿਸਾਸ ਵਿਚੋਂ ਨਿਕਲੇ ਨਹੀਂ ਲੱਗਦੇ, ਸਗੋਂ ਵਧੇਰੇ ਸੰਸਕਾਰਾਂ ਦਾ ਸਿੱਟਾ ਲਗਦੇ ਹਨ। ਦੂਜੇ ਸ਼ਬਦਾਂ ਵਿਚ, ਮਿੱਨੀ ਨਵੀਂ ਮਿਲੀ ਖੁੱਲ੍ਹ ਨੂੰ ਮਾਨਣ ਵਿਚ ਵਧੇਰੇ ਸਾਬਤ-ਕਦਮ ਹੈ, ਜਦ ਕਿ ਇਸ ਖੁੱਲ੍ਹ ਨੂੰ ਜ਼ਿੰਮੇਵਾਰੀ ਨਾਲ ਮਿਲਾਉਣ ਵਿਚ ਸਾਬਤ-ਕਦਮ ਨਹੀਂ। ਇਸੇ ਲਈ ਉਹ ਇਹ ਪ੍ਰਭਾਵ ਦੇ ਦੀ ਲੱਗਦੀ ਹੈ ਕਿ “ਆਖ਼ਰ ਸੰਸਕਾਰਾਂ ਤੋਂ ਪਿੱਛਾ ਛੁਡਾਉਣਾ ਬੜਾ ਮੁਸ਼ਕਲ ਹੁੰਦਾ ਹੈ।" ਅਤੇ ਇਹ ਆਪਣੇ ਆਪ ਵਿਚ ਮਿੱਨੀ ਦੇ ਆਚਰਣ ਉਤੇ ਨਫ਼ੀ ਟਿੱਪਣੀ ਹੈ।

"ਤਿੰਨ ਰੰਗ" ਦੀ ਏਕਤਾ ਫਿਰ ਲਿੰਗ-ਸੰਬੰਧਾਂ ਵਿਚ ਵਾਪਰ ਰਹੀਆਂ ਨਵੀਆਂ ਗੱਲਾਂ ਕਰਕੇ ਹੈ। ਖ਼ਾਸ ਕਰਕੇ ਤੀਜੀ ਘਟਨਾ, ਜਿਸ ਵਿਚ ਅਖ਼ਬਾਰਾਂ ਦਾ ਪਿੰਡ ਵਿਚ ਜਾਣਾ ਸ਼ਾਇਦ ਏਨੀ ਨਵੀਂ ਗੱਲ ਨਾ ਹੋਵੇ, ਪਰ ਉਹਨਾਂ ਵਿਚ ਉਧਾਲਿਆਂ ਦੀਆਂ ਖ਼ਬਰਾਂ ਦੀ ਭਰਮਾਰ ਹੋਣਾ ਅਤੇ ਪੇਂਡੂ ਚੌਗਿਰਦੇ ਵਿੱਚ ਉਹਨਾਂ ਨੂੰ ਉੱਚੀ ਉੱਚੀ ਸੁਣਾ ਸਕਣਾ ਅਤੇ ਹੋਰ ਕੁਝ ਨਾ ਬਨਣ ਦੀ ਹਾਲਤ ਵਿਚ ਆਪਣਾ ਝੱਸ ਪੂਰਾ ਕਰ ਸਕਣਾ, ਇਕ ਨਵਾਂ ਅੰਸ਼ ਹੈ।

"ਉਸ ਕਰਕੇ" ਕਹਾਣੀ ਕਥਿਤ ਤੌਰ ਉਤੇ ਲਿੰਗ-ਸੰਬੰਧਾਂ ਦੇ ਉਤਕ੍ਰਿਸ਼ਟ ਰੂਪ, ਪਿਆਰ ਨੂੰ ਪੇਸ਼ ਕਰਦੀ ਹੈ, ਜਿਸ ਦਾ "ਹੁਲਾਰ ਆਦਮੀ ਨੂੰ ਧਰਤੀ ਤੋਂ ਉਤਾਂਹ ਚੁੱਕ ਲੈਂਦਾ ਹੈ।" ਪਰ ਇਹ ਕਹਾਣੀ ਹੋਰ ਕਿਸੇ ਵੀ ਕਹਾਣੀ ਨਾਲੋਂ ਵਧੇਰੇ ਸਕੀਮੈਟਿਕ ਲੱਗਦੀ ਹੈ, ਜਿਸ ਵਿਚ ਵਾਪਰਦੀ 'ਨਵੀਂ ਗੱਲ, ਰਮਿੰਦਰ ਨਾਂ ਦੀ 'ਇਕ ਨਵੀਂ ਚੀਜ਼' ਜਿਹੜੀ ਹਰਵੰਤ ਦੇ ਜੀਵਨ ਵਿੱਚ ਆਉਂਦੀ ਹੈ, ਮਨੁੱਖੀ ਸੁਭਾਅ ਵਿਚਲੀ ਕਿਸੇ ਥਿਉਰਮ ਨੂੰ ਸਿੱਧ ਕਰਨ ਲਈ ਫ਼ਰਜ਼ ਕੀਤਾ ਗਿਆ ਅੰਸ਼ ਹੈ। ਰਮਿੰਦਰ ਦਾ ਵਜੂਦ ਠੋਸ ਨਹੀਂ ਬਣ ਸਕਿਆ, ਜਦ ਕਿ ਉਸ ਤੋਂ ਪੈਦਾ ਹੋ ਰਹੇ ਪ੍ਰਤਿਕਰਮ ਲੜੀਵਾਰ ਵਾਪਰਦੇ ਜਾ ਰਹੇ ਹਨ। ਇਸ ਦੇ ਉਲਟ "ਮਿਹਰ ਗੁੱਲ" ਵਿਚ ਵਾਪਰ ਰਹੀਆਂ ਤਬਦੀਲਆਂ ਵਧੇਰੇ ਯਥਾਰਥਕ, ਠੋਸ ਅਤੇ ਮਣਾਵੀਆਂ ਹਨ, ਇਸੇ ਕਰਕੇ ਵਧੇਰੇ ਪ੍ਰਭਾਵ ਪਾਉਂਦੀਆਂ ਹਨ। ਉਸ ਦੇ ਲਫ਼ਜ਼ਾਂ ਨੂੰ ਲੈ ਕੇ ਆਲੇ-ਦੁਆਲੇ ਉਤੇ ਕੀਤੀ ਗਈ ਟਿੱਪਣੀ ਵੀ ਇਕ ਤਰ੍ਹਾਂ ਨਾਲ ਉਹਨਾਂ ਹਾਲਤਾਂ ਉਤੇ ਹੀ ਚਾਨਣ ਪਾਉਂਦੀ ਹੈ, ਜਿਹੜੀਆਂ ਨਵੀਆਂ ਹਨ; ਉਸ ਦੇ ਜੀਵਨ ਉਤੇ ਪ੍ਰਭਾਵ ਪਾ ਰਹੀਆਂ ਹਾਲਤਾਂ ਦਾ ਹੀ ਪਸਾਰ ਹਨ।

"ਬੁਹਤ ਨੇੜੇ - ਬਹੁਤ ਦੂਰ" ਅਤੇ "ਅਲੀ ਬਾਬਾ ਤੇ ਕਾਸਿਮ" ਦੋਵੇਂ ਕਹਾਣੀਆਂ

112