ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਜਿਵੇਂ ਕਿ ਜਿਸ ਵੇਲੇ ਉਹ ਆਪਣੀ ਲਿਖਤ ਬਾਰੇ ਗੱਲ ਕਰਦਾ ਹੈ, ਤਾਂ ਇਹ ਉਸ ਹੱਦ ਤੱਕ ਹੀ ਹੈ, ਜਿਸ ਹੱਦ ਤੱਕ ਹੋਰ ਵਿਅਕਤੀ ਵਿਚ, ਅਤੇ ਖਾਸ ਕਰਕੇ ਹਰ ਕਲਾਕਾਰ ਵਿਚ ਹੋਣਾ ਚਾਹੀਦਾ ਹੈ। ਆਤਮ-ਕਥਾ ਦੇ ਆਰੰਭਕ 'ਦੋ ਸ਼ਬਦ' ਹੀ ਪਾਠਕ ਦੇ ਤੌਖਲਿਆਂ ਨੂੰ ਵੀ ਸ਼ਾਂਤ ਕਰ ਦੇਂਦੇ ਹਨ ਅਤੇ ਲੇਖਕ ਦੀ ਦ੍ਰਿਸ਼ਟੀ ਬਾਰੇ ਵੀ ਬੜਾ ਕੁਝ ਦੱਸ ਜਾਂਦੇ ਹਨ। ਉਹ ਲਿਖਦਾ ਹੈ: "ਜ਼ਿੰਦਗੀ ਤਾਸ਼ ਦੀ ਖੇਡ ਹੈ। ਜਿਹਨਾਂ ਪੱਤਿਆਂ ਨਾਲ ਕਿਸੇ ਨੇ ਆਪਣੀ ਬਾਜ਼ੀ ਖੇਡਣੀ ਹੁੰਦੀ ਹੈ, ਉਹ ਪੱਤੇ ਉਹ ਆਪ ਨਹੀਂ ਚੁਣ ਸਕਦਾ। ਜੋ ਕੁਝ ਵੰਡ ਵਿਚ ਆ ਗਿਆ ਸੌ ਆ ਗਿਆ। ਹਾਂ, ਉਹ ਪੱਤੇ ਸੁੱਟਣੇ ਉਹਨੇ ਖੁਦ ਹੀ ਹੁੰਦੇ ਹਨ। ਸੂਝ ਬੂਝ ਨਾਲ ਵਰਤੇ ਜਾਣ ਤਾਂ ਜਿੱਤ ਵਧੇਰੇ ਸੰਭਵ ਹੋ ਜਾਂਦੀ ਹੈ, ਚਾਲ ਵਿਗੜ ਜਾਣ ਦੀ ਸੂਰਤ ਵਿਚ ਹਾਰ ਯਕੀਨੀ ਬਣ ਸਕਦੀ ਹੈ। ਕਦੇ ਕਦੇ ਖੇਡ ਅਜਿਹੇ ਰਾਹ ਪੈ ਜਾਂਦੀ ਹੈ, ਕਿ ਚੰਗੇ ਪੱਤੇ ਤੇ ਚਤੁਰਾਈ ਦੋਵੇਂ ਕੰਮ ਨਹੀਂ ਆਉਂਦੇ।

"ਮੇਰੇ ਪੱਤੇ ਤਾਂ ਸ਼ਾਇਦ ਗੁਜ਼ਾਰੇ ਜੋਗੇ ਹੀ ਸਨ, ਉਹਨਾਂ ਨੂੰ ਖੇਡਣਾ ਕਾਫ਼ੀ ਮਜ਼ੇਦਾਰ ਰਿਹਾ। ਆਸ ਹੈ ਮੇਰੀ ਬਾਜ਼ੀ ਤੇ ਪਾਈ ਝਾਤ ਪਾਠਕਾਂ ਲਈ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ।"

ਸੋ, ਸੱਚ ਬੋਲਣ ਦੀ ਹਿੰਮਤ ਦੇਣ ਬਾਰੇ ਰੱਬ ਅੱਗੇ ਕੋਈ ਅਰਦਾਸਾਂ ਨਹੀਂ, ਨਾ ਹੀ ਸੱਚ ਬੋਲਣ ਦੇ ਕੋਈ ਦਾਅਵੇ ਹਨ; ਪਾਠਕ-ਲਈ ਨਾ ਸਦਾਚਾਰਕ ਵਖਿਆਣ ਹਨ, ਨਾ ਅਰਜੋਈਆਂ; ਨਾ ਭਾਗਵਾਦ ਹੈ, ਨਾ ਭਾਂਜਵਾਦ; ਨਾ ਬੀਤੇ ਉਤੇ ਅਫ਼ਸੋਸ ਹੈ, ਨਾ ਹਦੇ ਵੱਧ ਸਵੈਵਿਸ਼ਵਾਸ; ਨਾ ਕੋਈ ਤਲਿਸਮ ਪਾ ਚੁੱਕੇ ਹੋਣ ਦਾ ਅਹਿਸਾਸ। ਪਾਠਕ ਅੱਗੇ ਇਕ ਸਾਧਾਰਨ ਪ੍ਰਸਤਾਵ ਹੈ ਕਿ ਇਕ ਬਾਗ਼ ਮੈਂ ਦੇਖ ਚੁੱਕਾ ਹਾਂ, ਆ ਹੁਣ ਇਸਨੂੰ ਮਿਲ ਕੇ ਦੇਖੀਏ।

ਪਰ ਇਹ ਸਾਰੀ ਯਕੀਨ-ਦਹਾਨੀ ਵੀ ਪਾਠਕ ਨੂੰ ਇਕ ਕਦਮ ਜਾਂ ਇਕ ਕਾਂਡ ਤੋਂ ਅੱਗੇ ਜਾਣ ਲਈ ਪ੍ਰੇਰਨਾ ਨਾ ਦੇ ਸਕੇ, ਜੇ ਨਾਲ ਰੌਚਕ ਸਾਥ ਦਾ ਵੀ ਯਕੀਨ ਨਾ ਹੋਵੇ। ਅਤੇ ਪਹਿਲੇ ਵਾਕ ਤੋਂ ਹੀ ਇਹ ਸਾਥ ਏਨਾ ਰੌਚਕ ਹੈ ਕਿ ਜੇ ਪਾਠਕ ਨੇ ਸਹੁੰ ਵੀ ਖਾਧੀ ਹੋਵੇ ਕਿ ਮੂੰਹ ਉਤੇ ਮੁਸਕਾਹਟ ਤੱਕ ਨਹੀਂ ਆਉਣ ਦੇਣੀ, ਤਾਂ ਵੀ ਮੁੜ ਮੁੜ ਆਕਰਮਨਕਾਰੀ ਹੁੰਦੇ ਹਾਸੇ ਉਸਨੂੰ ਸਹੁੰ ਟੁੱਟਣ ਦੀ ਨਮੋਸ਼ੀ ਸਹਿਣ ਲਈ ਮਜਬੂਰ ਕਰ ਦੇਣਗੇ। ਇਸ ਹਾਸੇ ਦੀ ਸੁਹਿਰਦਤਾ ਇਸ ਗੱਲ ਵਿਚ ਦਿਸਦੀ ਹੈ ਕਿ ਲੇਖਕ ਪਾਠਕ ਦੇ ਸਵੈਮਾਨੇ ਨੂੰ ਕਿਤੇ ਠੇਸ ਨਹੀਂ ਲਾਉਂਦਾ। ਹਾਸੇ ਦਾ ਕੇਂਦਰ ਜਿੰਨਾ ਕਿਸੇ ਹੋਰ ਪਾਤਰ ਨੂੰ ਬਣਾਉਂਦਾ ਹੋ, ਓਨਾ ਆਪਣੇ ਆਪ ਨੂੰ ਵੀ ਬਣਾਉਂਦਾ ਹੈ। ਉਹ ਕਿਸੇ ਗ਼ਰੀਬ ਬ੍ਰਾਹਮਣ ਦੇ ਘਰੇ ਆਰ ਬਚਪਣ ਦੇ ਦਿਨਾਂ ਨੂੰ ਯਾਦ ਕਰਕੇ ਲਿਖਦਾ ਹੈ: "ਜਜ਼ਮਾਨਾਂ ਦੇ ਘਰ ਆਈਆਂ ਵੰਨ-ਸੁਵੰਨੀਆਂ ਬਾਸੀ ਰੋਟੀਆਂ ਤੇ ਦਾਲਾਂ ਭਾਜੀਆਂ ਦੀ ਅੰਨ-ਕੂਟ ਜਾਂ ਮੈਂ ਖਾਂਦਾ ਜਾਂ ਨਾ ਉਸਦੀ ਗਾਂ। ਮੇਰੇ ਤੇ ਗਾਂ ਵਿਚ ਏਨਾ ਫ਼ਰਕ ਸੀ ਕਿ ਉਹ ਜੋ ਚਾਹੇ ਜੂਠਾ ਛੱਡ ਸਕਦੀ

139