ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਬਨਣ ਦੀਆਂ ਸੰਭਾਵਨਾਵਾਂ ਮੌਜੂਦ ਸਨ । ਸਾਧਾਰਣ ਪੱਧਰ ਦੇ ਅਬੰਧਕ ਪ੍ਰਤਿਕਰਮ ਨੂੰ ਸਾਹਿਤਕ ਪ੍ਰਮਾਣਿਕਤਾ ਦੇਣ ਦੀ ਹੀ ਇਕ ਹੋਰ ਉਦਾਹਰਣ ‘ਬਦਲਦੇ ਦਾਇਰੇ' ਹੈ : "ਜਦੋਂ ਦੇਵਕੀ ਵਿਆਹੀ ਸੀ ਸਾਲਿਆਂ ਦੇ ਭੰਗ ਭੁੱਜਦੀ ਸੀ । ਹੁਣ ਚਾਰ ਪੈਸੇ ਹੋ ਗਏ । ਰਿਸ਼ਤੇਦਾਰ ਨੂੰ ਰਿਸ਼ਤੇਦਾਰ ਹੀ ਮੰਨਣੋਂ ਹਟ ਗਏ । ਉਪਰੋਕਤ ਦੋਹਾਂ ਕਹਾਣੀਆਂ ਵਿਚ ਮਸਲਾ ਇਹ ਨਹੀਂ ਕਿ ਇਹ ਯਥਾਰਥ ਨੂੰ ਪੇਸ਼ ਨਹੀਂ ਕਰਦੀਆਂ, ਜਾਂ ਤੱਥ ਤੋਂ ਉਲਟ ਜਾਂਦੀਆਂ ਹਨ, ਮਸਲਾ ਇਹ ਹੈ ਕਿ ਇਹਨਾਂ ਵਿਚਲਾ ਸੱਚ ਸਾਡੀ ਸਾਧਾਰਣ ਸੂਝ ਦਾ ਹੁਣ ਏਥੋਂ ਤਕ ਹਿੱਸਾ ਬਣ ਚੁੱਕਾ ਹੈ ਕਿ ਸਿਰਫ਼ ਇਹ ਦੱਸਣ ਲਈ ਕਹਾਣੀ ਲਿਖ ਦੇਣਾ ਕੋਲਾ ਅਤੇ ਸਮੇਂ ਦੀ ਵਰਤੋਂ ਦਾ ਬਹੁਤਾ ਉਪਯੋਗੀ ਢੰਗ ਨਹੀਂ ਕਿਹਾ ਜਾ ਸਕਦਾ।

ਘਟਣਾਵਾਂ ਦੀ ਚੋਣ ਕਰਨ ਅਤੇ ਉਹਨਾਂ ਨੂੰ ਉਭਾਰਨ ਵਿਚਲੀ ਅਸਪਸ਼ਟਤਾ ਤੋਂ ਹੀ ਇਹ ਗੱਲ ਵੀ ਨਿਕਲਦੀ ਹੈ ਕਿ ਸ. ਤਰਸੇਮ ਇਹ ਨਿਸ਼ਚਿਤ ਨਹੀਂ ਕਰ ਸਕਦਾ ਕਿ ਆਪਣੇ ਮੁੱਖ ਪਾਤਰ ਵਲ ਕੀ ਵਤੀਰਾ ਅਪਣਾਉਣਾ ਹੈ । ਕਸੂਰ ਕਿਸਦਾ ਹੈ ? ਅਤੇ ਬੌਣਾ ਵਿਚ ਉਸ ਨੇ ਵਿਅੰਗ ਕਰਨ ਦਾ ਤਰੀਕਾ ਅਪਣਾਇਆ ਹੈ । ਬਾਕੀ ਸਭ ਕਹਾਣੀਆਂ ਵਿਚ ਉਸਦਾ ਪ੍ਰਧਾਨ ਵਤੀਰਾ ਪਾਤਰ ਤਿ ਤੇ ਰਸ ਉਪਜਾਉਣ ਦਾ ਹੈ । ਸੁੱਕਾ-ਪੁੱਕਾ ਵਿਚ ਗੱਲ ਸ਼ੁਰੂ ਵਿਅੰਗਮਈ ਅੰਦਾਜ਼ ਨਾਲ ਹੁੰਦੀ ਹੈ, ਪਰ ਖ਼ਤਮ ਫਿਰ ਤਰਸ ਦੀ ਭਾਵਨਾ ਪੈਦਾ ਕਰਨ ਨਾਲ ਹੀ ਹੁੰਦੀ ਹੈ । ਇਹ ਤਰਸ ਦੀ ਭਾਵਨਾ ਪੈਦਾ ਕਰਨਾ ਵੀ ਉਸ ਤਿਕੋਣ ਪਿੱਛੇ ਕੰਮ ਕਰਦੀ ਵਿਚਾਰਧਾਰਾ ਦਾ ਹੀ ਹਿੱਸਾ ਹੈ, ਜਿਸ ਦਾ ਮੈਂ ਉੱਪਰ ਜ਼ਿਕਰ ਕਰ ਚੁੱਕਾ ਹਾਂ ।
ਇਹ ਵਿਚਾਰਧਾਰਾ ਕੀ ਹੈ ਜਿਸ ਨੇ, ਮੈਨੂੰ ਲੱਗਦਾ ਹੈ, ਸ. ਤਰਸ਼ੇਮ ਦੀ ਕਲਾਦ੍ਰਿਸ਼ਟੀ ਨਾਲ ਛੇਲ ਕੀਤਾ ਹੈ ? ਇਹ ਵਿਚਾਰਧਾਰਾ ਸਾਨੂੰ ਪ੍ਰੋਫ਼ੈਸਰ ਮੋਹਨ ਸਿੰਘ ਦੇ ਸਮੇਂ ਵਲ ਲੈ ਜਾਂਦੀ ਹੈ, ਜਦੋਂ ਸੰਸਾਰ ਵਰਤਾਰਿਆਂ ਦਾ ਇਕ ਸਰਲੀਕ੍ਰਿਤ ਰੂਪ ਵੀ ਸਾਡੇ ਲਈ ਇਕ ਨਵਾਂ ਚਾਨਣ ਸੀ, ਜਿਸ ਵਿਚ ਜਾਂ 'ਲੋਕ' ਹੁੰਦੇ ਸਨ, ਜਾਂ 'ਜੰਕਾਂ' ਹੁੰਦੀਆਂ ਸਨ । ਜੋ ਜੋਕਾਂ' ਨਹੀਂ ਸਨ, ਉਹ ਸਾਰੇ 'ਲੋਕ' ਸਨ । ਜੋਕਾਂ ਸਾਡੀ ਨਫ਼ਰਤ ਦੀਆਂ ਪਾਤਰ ਸਨ, ਅਤੇ ਲੋਕ ਸਾਡੇ ਹਮਦਰਦੀ ਅਤੇ ਤਰਸ ਦੇ ਪਾਤਰ ਸਨ । ਇਸ ਦਾ ਅਗਲਾ ਪਸਾਰ ਇਹ ਸੀ ਕਿ ਲੋਕਾਂ' ਤੋਂ ਭਾਵ ਅਸੀਂ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਸਮੂਹ ਦਾ ਲੈਂਦੇ ਸਾਂ । ਕਿਸੇ ਦਾ ਗਰੀਬ ਅਤੇ ਮਜ਼ਦੂਰ ਹੋਣਾ ਹੀ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਸੀ ਕਿ ਉਹ ਸ਼ੋਸ਼ਿਤ ਹੈ, ਇਸ ਲਈ ਸਾਡੀ ਹਮਦਰਦੀ ਦਾ ਪਾਤਰ ਹੈ । | '

ਲੋਕ' ਦਾ ਸੰਕਲਪ ਰਾਜਨੀਤੀ ਵਿਚ ਤਾਂ ਅਜੇ ਵੀ ਅਰਥ ਰਖਦਾ ਹੈ, ਪਰ ਸਾਹਿਤ ਵਿਚ, ਅਤੇ ਖ਼ਾਸ ਕਰਕੇ ਗਲਪ ਸਾਹਿਤ ਵਿਚ, ਇਹ ਇਕ ਮਹਾਂ-ਧੰਦਕਾਰ ਹੈ, ਜਿਹੜਾ ਸਾਨੂੰ ਕੋਈ ਰਾਹ ਨਹੀਂ ਦਿਖਾਉਂਦਾ। ਗਲਪ ਠੋਸ ਚਿਹਰਿਆਂ ਅਤੇ ਹਸਤੀਆਂ ਨਾਲ ਸਬੰਧ ਰਖਦੀ ਹੈ । ਜੇ ਚਿਹਰੇ ਅਤੇ ਹਸਤੀਆਂ ਠੋਸ ਬਣ ਕੇ ਨਹੀਂ ਉਭਰਦੇ ਤਾਂ ਗਲਪ ਸਫਲ ਨਹੀਂ ਹੁੰਦੀ । ਕਿਸੇ ਿਚਹਰੇ ਜਾਂ ਹਸਤੀ ਨੂੰ ਉਸ ਦੇ ਆਪਣੇ ਨਿੱਕੇ ਤੋਂ ਨਿੱਕੇ

147