ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹਾਣੀ ਦੇ ਵਿਸ਼ਲੇਸ਼ਣ ਵਲ ਆਉਣਾ ਪਵੇਗਾ।

'ਅਜੋਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਪਹਿਲੀ ਤੇ ਦੂਜੀ ਘਟਨਾ ਦੀ ਹਕੀਕਤ ਦਾ ਪਤਾ ਹੈ। ਇਹ ਵੀ ਪਤਾ ਹੈ ਕਿ ਉਹਨਾਂ ਦੀ ਸਾਂਝ ਕੋਈ ਨਹੀਂ, ਪਹਿਲੀ 'ਕਰਾਮਾਤ' ਤੇ ਦੂਜੀ ‘ਕਰਾਮਾਤ' ਦੇ ਬਣਤਰੀ-ਅੰਸ਼ ਇਕ ਨਹੀਂ, ਤੇ ਇਕ ਨਾਲ ਦੂਜੀ ਨੂੰ ਸਿੱਧ ਨਹੀਂ ਕੀਤਾ ਜਾ ਸਕਦਾ। ਭਵਿੱਖ ਵਿਚ ਜਾ ਕੇ ਹੋ ਸਕਦਾ ਹੈ ਇਲੈਕਟ੍ਰਾਨਿਕ ਗੱਡੀਆਂ ਬਣਨ ਲੱਗ ਪੈਣ ਜਿਹੜੀਆਂ ਕਿਸੇ ਦੇ ਅੱਗੇ ਆਉਣ ਨਾਲ ਆਪੇ ਰੁਕ ਜਾਣਗੀਆਂ, ਗੱਡੀ ਨੂੰ ਪੰਜਾ ਤਕ ਵੀ ਛੁਹਾਉਣ ਦੀ ਲੋੜ ਨਹੀਂ ਪਵੇਗੀ। ਪਰ ਤਾਂ ਵੀ ਇਸ ਤੋਂ ਪੱਥਰ ਨੂੰ ਰੋਕਣ ਵਾਲੀ ਗੱਲ ਸਿੱਧ ਨਹੀਂ ਹੋਵੇਗੀ। ਚਲਦੀ ਮਸ਼ੀਨ ਵੀ ਮਨੁੱਖੀ ਚੇਤਨਤਾ ਦਾ ਪਸਾਰ ਹੀ ਹੁੰਦੀ ਹੈ, ਪਰ ਰਿੜਦਾ ਪੱਧਰ ਵੀ ਜੜ੍ਹ-ਰੂਪ ਹੈ ਹੁੰਦਾ ਹੈ। 'ਅਜਕੇ ਤਰਕਵਾਦੀ ਤੇ ਵਿਗਿਆਨਕ ਯੁਗ' ਦਾ ਪਾਠਕ ਹੋਣ ਕਰਕੇ ਮੈਨੂੰ ਕਹਾਣੀ ਵਿਚਲੇ ਬਾਲੇ ਦੀ ਬੌਧਿਕ ਪੱਧਰ ਦਾ ਵੀ ਪਤਾ ਹੈ, ਤੇ ਮੈਂ ਆਪਣੀ ਬੌਧਿਕ ਪੱਧਰ ਨੂੰ ਉਸ ਦੀ ਬੌਧਿਕ ਪੱਧਰ ਨਾਲ ਸਾਵੀਂ ਨਹੀਂ ਲਿਆ ਸਕਦਾ, ਕਿ ਜੇ ਉਹ ਕੋਈ ਗੱਲ ਮੰਨ ਜਾਵੇ ਤਾਂ ਮੈਂ ਵੀ ਮੰਨ ਜਾਵਾਂ।

ਫਿਰ, ਕਹਾਣੀ ਦਾ ਮੁੱਖ ਪਾਤਰ ਨਾ ਗੁਰੂ ਨਾਨਕ ਹੈ, ਨਾ ਉਹ ਮਹਾਨ ਵਿਅਕਤੀ ਜਿਹੜੇ ਆਪਣੀ ਜਾਨ ਉਤੇ ਖੇਡ ਜਾਂਦੇ ਹਨ, ਸਗੋਂ ਇਕ ਬਾਲ ਹੈ। ਤੇ ਕਹਾਣੀ ਵਿਚ ਮੁੱਖ ਘਟਨਾ ਨਾ ਪਹਾੜ ਨੂੰ ਰੋਕਣਾ ਹੈ, ਨਾ ਗੱਡੀ ਨੂੰ ਰੋਕਣਾ, ਸਗੋਂ ਇਕ ਛੋਟੀ ਜਿਹੀ ਬੁੱਧੀ ਦਾ ਇਕ ਗੱਲ ਮੰਨ ਜਾਣਾ ਹੈ, ਜਿਸ ਉਤੇ ਪਹਿਲਾਂ ਉਹ ਸਿਰ ਮਾਰ ਦੇਂਦੀ ਸੀ। ਤੇ ਇਸ ਵਿਚ ਹੀ ਇਸ ਕਹਾਣੀ ਦਾ ਰਹੱਸ ਹੈ। ਇਹੋ ਹੀ ਇਹ ਕਹਾਣੀ ਪੇਸ਼ ਕਰਦੀ ਹੈ ਕਿ ਕਿਵੇਂ ਇਕ ਨਿੱਕੀ ਜਿਹੀ ਜਗ ਰਹੀ ਜੋਤ ਨੂੰ ਮਾਹੌਲ ਦੀ ਅਨ੍ਹੇਰ-ਬਿਰਤੀ ਹੜੱਪ ਕਰ ਲੈਂਦੀ ਹੈ।

'ਅਜੋਕੇ ਵਿਗਿਆਨਕ ਤੇ ਤਰਕਵਾਦੀ ਯੁਗ' ਦੇ ਪਾਠਕ ਹੋਣ ਕਰਕੇ ਮੇਰੀ ਦਿਲਚਸਪੀ ਉਸ ਨਿੱਕੀ ਜਿਹੀ ਜਿੱਤ ਦੀ ਹੋਣੀ ਵਿਚ ਹੈ। ਕਿਵੇਂ ਉਹ ਆਪਣੇ ਮਾਹੌਲ ਦੀ ਅਨ੍ਹੇਰ-ਬਿਰਤੀ ਨੂੰ ਵੰਗਾਰਦੀ ਹੈ: ਘਰ ਵਿਚ ਵੀ, ਸਕੂਲ ਵਿਚ ਵੀ, ਗੁਰਦਵਾਰੇ ਵਿਚ ਵੀ, ਪਰ ਉਹ ਅਜੇ ਏਨੀ ਵਿਕਸਤ ਨਹੀਂ ਕਿ ਕਾਰਜ ਦੇ ਕਾਰਨ ਤੇ ਅਸਰ ਵਿਚਲੇ ਸੰਬੰਧ ਦੀ ਛਾਣਬੀਣ ਕਰ ਸਕੇ। ਫਿਰ ਇਕ ਐਸੀ ਹਲੂਣ ਦੇਣ ਵਾਲੀ ਘਟਨਾ ਵੇਲੇ, ਜਿਹੜੀ ਭਾਵਾਂ ਨੂੰ ਵੀ ਤੇ ਬੁਧੀ ਨੂੰ ਵੀ ਵਿਆਖਿਆ ਦੀ ਚੂੰਡੇ ਵਿਚ ਕੰਡਿਆਂ ਉਤੇ ਖੜਾ ਕਰ ਦੇਦੀ ਹੈ,ਇਹ ਅਨ੍ਹੇਰ-ਬਿਰਤੀ ਵਾਰ ਕਰਦੀ ਹੈ। ਇਹ ਸਮਾਂ ਸੀ ਜਦੋਂ ਬਾਲ ਦਾ ਭਾਵਕ ਤੇ ਬੌਧਿਕ ਲੋਹਾ ਲਾਲ ਹੋਇਆ ਹੋਇਆ ਸੀ, ਤੇ ਜੇ ਵਾਪਰੀ ਘਟਨਾ ਦੀ ਉਚਿਤ ਵਿਆਖਿਆ ਮਿਲਦੀ ਤਾਂ ਹੋ ਸਕਦਾ ਸੀ ਉਸ ਵਿਚਲੀ ਬੁਧੀ ਦੀ ਲਾਟ ਭਖ਼ ਕੇ ਕਿਸੇ ਵੇਲੇ ਜਵਾਲਾਂ ਦਾ ਰੂਪ ਧਾਰਨ ਕਰ ਲੈਂਦੀ। ਪਰ ਐਨ ਇਸ ਵੇਲੇ ਇਹ ਅਨ੍ਹੇਰ ਬਿਰਤੀ ਵਾਰ ਕਰ ਕੇ—- ਉਸ ਬਾਲ-ਬੁਧ ਨੰ ਖੁੰਢਿਆਂ ਕਰ ਦੇਂਦੀ ਹੈ, ਤੇ ਉਹ ਵੀ ਆਪਣੇ ਮਾਹੌਲ ਦਾ ਇਕ

78