ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲਪ ਵਿਚ ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਵਿਚ ਬਿੰਬ ਪਛਾਣ ਅਤੇ ਅਰਥਾਉਣ ਸਮੇਤ ਹੋਰ ਸੰਬੰਧਤ ਸਮੱਸਿਆਵਾਂ ਉਤੇ ਅਸੀਂ ਕਰਤਾਰ ਸਿੰਘ ਦੁੱਗਲ ਦੇ ਹੀ ਕਹਾਣੀ-ਸੰਗ੍ਰਹਿ ਇਕ ਛਿੱਟ ਚਾਨਣ ਦੀ ਦੀਆਂ ਕੁਝ ਕਹਾਣੀਆਂ ਦੇ ਆਧਾਰ ਉਤੇ ਵਿਚਾਰ ਕਰ ਸਕਦੇ ਹਾਂ। ਇਹਨਾਂ ਵਿਚੋਂ ਪਹਿਲੀ ਸਮੱਸਿਆ ਵਸਤੁ ਅਤੇ ਇਸ ਦੀ ਪਛਾਣ ਦੀ ਹੈ।

ਸਾਰੇ ਸਾਹਿਤ ਦਾ ਵਸਤੂ ਮਨੁੱਖ ਦਾ ਸਮਾਜਕ ਜੀਵਨ ਹੈ। ਪ੍ਰਕਿਰਤੀ ਅਤੇ ਪਸ਼ੂ ਜਗਤ ਵੀ ਜਦੋਂ ਸਾਹਿਤ ਵਿਚ ਪ੍ਰਵੇਸ਼ ਕਰਦੇ ਹਨ ਤਾਂ ਮਨੁੱਖ ਦੇ ਸਮਾਜਕ ਜੀਵਨ ਨਾਲ ਸੰਬੰਧਤ ਹੋ ਕੇ ਹੀ ਪ੍ਰਵੇਸ਼ ਕਰਦੇ ਹਨ। ਪਰ, ਜਿਵੇਂ ਕਿ ਅਸੀਂ ਪਹਿਲਾਂ ਕਹਿ ਆਏ ਹਾਂ, ਸਾਹਿਤ ਯਥਾਰਥ ਨਹੀਂ ਹੁੰਦਾ, ਯਥਾਰਥ ਦੀ ਕਲਾਤਮਕ ਬਿੰਬਾਂ ਰਾਹੀਂ ਰਚਣੇਈ ਮੁੜਸਿਰਜਣਾ ਹੁੰਦਾ ਹੈ। ਨਾ ਹੀ ਬਿੰਬ ਯਥਾਰਥ ਹੁੰਦਾ ਹੈ। ਬਿੰਬ ਯਥਾਰਥ ਦੇ ਕਿਸੇ ਅੰਸ਼ ਜਾਂ ਤੱਤ ਦਾ ਸੰਕਲਪਾਤਮਕ ਰੂਪ ਹੁੰਦਾ ਹੈ। ਸਾਹਿਤਕ ਬਿੰਬ ਵਿਚ ਯਥਾਰਥ ਦੇ ਨਾਲ਼ ਨਾਲ ਲੇਖਕ ਦੀ ਕਲਪਨਾ, ਇਸ ਯਥਾਰਥ ਬਾਰੇ ਉਸ ਦਾ ਦ੍ਰਿਸ਼ਟੀਕੋਨ, ਉਸ ਦਾ ਸੁਹਜ-ਦਰਸ਼ਨ ਸ਼ਾਮਲ ਹੁੰਦਾ ਹੈ। ਇਸ ਤੋਂ ਵਸਤੂ ਦੀ ਪਛਾਣ ਦੀ ਸਮੱਸਿਆ ਪੈਦਾ ਹੁੰਦੀ ਹੈ। ਸਾਹਿਤ ਵਿਚਲੇ ਵਸਤੂ ਨੂੰ ਪਛਾਨਣ ਲਈ ਸਿਰਜੇ ਬਿੰਬਾਂ ਵਿਚੋਂ ਕਲਪਨਾ ਦਾ, ਜੀਵਨ-ਫ਼ਲਸਫ਼ੇ ਦਾ, ਸੁਹਜ-ਦਰਸ਼ਨ ਦਾ ਅੰਸ਼ ਵੱਖ ਕਰ ਕੇ ਫਿਰ ਯਥਾਰਥ ਤਕ ਪਹੁੰਚਣਾ ਪੈਂਦਾ ਹੈ। ਇਸ ਸਾਰੇ ਅਮਲ ਵਿਚ ਲੇਖਕ ਅਤੇ ਪਾਠਕ ਵਿਚਕਾਰ ਭਾਸ਼ਾਈ ਸਾਂਝ ਤੋਂ ਛੁਟ ਸਭਿਆਚਾਰਕ ਪਿਛੋਕੜ, ਸਭਿਆਚਾਰਕ ਪੱਧਰ ਅਤੇ ਕਿਸੇ ਹੱਦ ਤਕ ਜਵਨ ਅਨੁਭਵ ਦੀ ਸਾਂਝ ਵੀ ਜ਼ਰੂਰੀ ਹੈ। ਜੇ ਸਭਿਆਚਾਰਕ ਓਪਰਾਪਣ ਹੋਵੇਗਾ ਜਾਂ ਸਭਿਆਚਾਰਕ ਵਿਖੇ ਹੋਵੇ, ਤਾਂ ਕਲਾਤਮਕ ਬਿੰਬਾਂ ਵਿਚ ਸੰਚਿਤ ਬੋਧ ਨੂੰ ਸਮਝਣਾ ਮੁਸ਼ਕਲ ਹੋ ਜਾਵੇਗਾ। ਜੀਵਨ ਅਨੁਭਵ ਦੀ ਸਾਂਝ ਦੀ ਅਣਹੋਂਦ ਵਿਚ ਪਾਠਕ ਲਈ ਲੇਖਕ ਦੀ ਪ੍ਰਮਾਣੀਕਤਾ ਨੂੰ ਮੰਨ ਕੇ ਚਲਣਾ ਪਵੇਗਾ। ਵੈਸੇ ਵੀ, ਲੇਖਕ ਲਈ ਇਹ ਝਾਵ ਕਾਇਮ ਰੱਖਣਾ ਜਰੂਰੀ ਹੈ ਕਿ ਜਿਸ ਯਥਾਰਥ ਨੂੰ ਉਹ ਪੇਸ਼ ਕਰ ਰਿਹਾ ਹੈ ਉਸ ਬਾਰੇ ਉਸ ਦਾ ਬੋਧ ਪ੍ਰਮਾਣੀਕ ਹੈ। ਜੇ ਇਹ ਝਾਵਲਾ ਕਾਇਮ ਨਹੀਂ ਰਹਿੰਦਾ ਤਾਂ ਰਚਨਾ ਦੀ ਪੇਸ਼ਕਾਰੀ ਅਤੇ ਸਮਝ ਵਿਚ ਇਕ ਮੁੱਢਲਾ ਖ਼ਲਾਅ ਰਹਿ ਜਾਂਦਾ ਹੈ, ਜਿਸ ਨੂੰ ਹੋਰ ਕਿਸੇ ਜੁਗਤ ਨਾਲ ਪੂਰਿਆ ਨਹੀਂ ਜਾ ਸਕਦਾ ਅਤੇ ਰਚਨਾ ਯਥਾਰਥ ਦੀ ਪੱਧਰ ਉਤੇ ਵੀ ਅਤੇ ਕਲਾ ਦੀ ਪੱਧਰ ਤੇ ਵੀ ਅਸਫਲ ਰਹਿ ਜਾਂਦੀ ਹੈ।

ਵਸਤੂ ਦੀ ਪਛਾਣ ਜ਼ਰੂਰੀ ਨਹੀਂ, ਵਿਸ਼ੇ ਦੀ ਪਛਾਣ ਵੀ ਹੋਵੇ। ਅਤੇ ਇਹ ਗੱਲ ਦੋਹਾਂ ਪੱਧਰਾਂ ਉਤੇ ਵਾਪਰ ਸਕਦੀ ਹੈ-ਲੇਖਕ ਦੀ ਪੱਧਰ ਉਤੇ ਵੀ ਅਤੇ ਪਾਠਕ ਦੀ

ਪੱਧਰ ਉਤੇ ਵੀ। ਰਚਨਾ ਦੀ ਪੱਧਰ ਉਤੇ ਵੀ ਅਤੇ ਰਜ਼ਨਾ ਸਮਝਣ ਅਤੇ ਮਾਨਣ ਦੀ ਪੱਧਰ ਉਤੇ ਵੀ। ਕੋਈ ਜ਼ਰੂਰੀ ਨਹੀਂ ਕਿ ਅਸੀਂ ਜ਼ਿੰਦਗੀ ਜਿਉਂਦੇ ਹੋਏ ਇਸ ਦੇ ਅੰਦਰਲੇ ਮੰਤਕ ਨੂੰ ਵੀ ਸਮਝ ਰਹੇ ਹੋਈਏ। ਕੋਈ ਜ਼ਰੂਰੀ ਨਹੀਂ ਕਿ ਲੇਖਕ ਯਥਾਰਥ ਨੂੰ ਪੇਸ਼

80