ਪੰਨਾ:ਨੂਰੀ ਦਰਸ਼ਨ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਤੇ ਘਾਟ ਨਗੀਨੇ ਬਣਾ ਦਿੱਤੇ,
ਕਿਤੇ ਬੰਦੇ ਬਹਾਦਰ ਬਣਾ ਗਿਓਂ।
ਕਲਮਾਂ ਸਿੱਧੀਆਂ ਪੁੱਠੀਆਂ ਵਾਹ ਕੇ ਤੇ,
ਕਿਤੇ ਗੁਰੂ ਦੀ ਕਾਂਸ਼ੀ ਸਜਾ ਗਿਓਂ।
ਖੰਡੇ ਨਾਲ ਉਖੇੜ ਕੇ ਤਿੜ ਕਿਧਰੇ,
ਜੜ੍ਹ ਜ਼ੁਲਮ ਦੀ ਮੁੱਢੋਂ ਉਡਾ ਗਿਓਂ।
ਨਵਾਂ ਦਿਨਾਂ ਤੇ ਨਵਾਂ ਮਹੀਨਿਆਂ ਵਿੱਚ,
ਕਿਧਰੇ ਸ਼ਬਦ ਗਰੰਥ ਦੇ ਜੋੜ ਦਿੱਤੇ।
ਧੀਰ ਮੱਲ ਜਹੇ 'ਸ਼ਰਫ਼' ਗੁਮਾਨੀਆਂ ਦੇ,
ਸਾਰੇ, ਕਿਬਰ ਹੰਕਾਰ ਤ੍ਰੋੜ ਦਿੱਤੇ।
-- --


ਸ਼ਰਧਾ ਦੇ ਫੁੱਲ


ਕਲਗ਼ੀਧਰ ਜੀ ਦੀਨਾ ਬੰਧੂ
ਸੋਹਣੀਆਂ ਸ਼ਾਨਾਂ ਵਾਲੇ !
ਅੰਮ੍ਰਿਤ ਵਾਲੇ, ਪੰਥਾਂ ਵਾਲੇ
ਤੇ ਕਿਰਪਾਨਾਂ ਵਾਲੇ !
ਕਲਗੀ ਵਾਲੇ, ਬਾਂਕਾਂ ਵਾਲੇ,
ਤੀਰ ਕਮਾਨਾਂ ਵਾਲੇ !
ਮੁਕਤੀ ਵਾਲੇ, ਸ਼ਕਤੀ ਵਾਲੇ,
ਅਣਖਾਂ-ਆਨਾਂ ਵਾਲੇ !
ਹੇਮ-ਗੁਫ਼ਾ ਦਿਆ ਸੁੰਦਰ ਚੰਦਾ !
ਸੰਗਤ ਵਾਲਿਆਂ ਸਾਈਆਂ !

੧੧੯.