ਪੰਨਾ:ਨੂਰੀ ਦਰਸ਼ਨ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੇਗ ਤੇਰੀ ਇਹ ਵਿਚ ਮਿਆਨੇ
ਸਾਹਿਬ ਕੌਰ ਸਦਾਵੇ,
ਰਣ ਵਿਚ ਆਵੇ ਚੈਂਚਲ ਬਣ ਕੇ
ਲਾਲਾਂ ਪਰੀ ਕਹਾਵੇ,
ਬਰਸੇ ਸਾਵਨ ਬਰਖਾ ਵਾਙੂੰ
ਬਿਜਲੀ ਪਈ ਚਮਕਾਵੇ,
ਖਿੱਦੋ ਵਾਙੂੰ ਸੀਸ ਸਰੀਰੋਂ
ਟੋਣੇ ਮਾਰ ਉਡਾਵੇ,

ਰੋਪੜ ਦੇ ਵਿਚ ਨਾਲ ਸਫਾਈਆਂ
ਕਰ ਗਈ ਐਸੀਆਂ ਕਾਟਾਂ,
ਸੂਰਜ ਬਣਕੇ ਜ਼ੱਰ੍ਰੇ ਏਦ੍ਹੇ
ਮਾਰਨ ਅਜ ਪਏ ਲਾਟਾਂ ।

ਚਿੱਟੇ ਚਿੱਟੇ ਬਾਜ ਤਿਰੇ ਵੀ
ਅਰਸ਼ਾਂ ਉੱਤੋਂ ਆਏ,
ਏਨ੍ਹਾਂ ਨੇ ਵੀ ਅੰਮ੍ਰਿਤ ਵਿੱਚੋਂ
ਬਲ ਸ਼ਕਤੀ ਸਨ ਪਾਏ,
ਖੁੱਲ੍ਹ ਗਈਆਂ ਜਿਸ ਵੇਲੇ ਡੋਰਾਂ
ਪੰਛੀ ਕੁੱਲ ਉਡਾਏ,
ਸ਼ੇਰਾਂ ਨੇਤਰ ਨੀਵੇਂ ਕੀਤੇ

  • ਬਿਰਹੀ ਮਾਰ ਮੁਕਾਏ,


ਜੇਕਰ ਲੱਭੇ ਖੰਭ ਹੁਮਾ ਦਾ ,
ਓਦ੍ਹੀ ਕਲਮ ਸਜਾਵਾਂ,
ਸਿਫ਼ਤ ਇਨ੍ਹਾਂ ਦੀ ਲਿਖਣੇ ਖ਼ਾਤਰ
ਕਾਗ਼ਜ਼ ਚੰਦ ਬਣਾਵਾਂ।


  • ਓਹ ਜਾਨਵਰ, ਜੇਹੜਾ ਹਾਥੀ ਨੂੰ ਪੰਜੇ ਵਿਚ ਚੁੱਕਕੇ ਲੈ ਜਾਂਦਾ ਹੈ।

੧੨੧.