ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਨ ਹੋਂਵਦੀ ਜੋ ਆਵਾਜ਼ਾਰ ਹੈ ਜੀ
ਬਿਨਾਂ ਲੱਗੀਆਂ ਕੋਈ ਨਾ ਜਾਣਦਾ ਹੈ,
ਜੀਹਨੂੰ ਲੱਗੀਆਂ ਓਸ ਨੂੰ ਸਾਰ ਹੈ ਜੀ।
ਹੋਈ ਭੁੱਜ ਮਨੂਰ ਹਾਰ ਬੱਚੀ,
ਬਣੇ ਘੜੀ ਦਾ ਵੀ ਜੁਗ ਚਾਰ ਹੈ ਜੀ।
ਹੁੰਦੇ ਨਾਗ ਮਲੂਮ ਨੇ ਪੂਣੀਆਂ ਦੇ,
ਜਦੋਂ ਕੱਤਣ ਜਾਏ ਭੰਡਾਰ ਹੈ ਜੀ
ਪਾਇਆ ਭੱਠ ਕਸੀਦੇ ਦੇ ਕਢਣੇ ਨੂੰ,
ਪੌਂਦੀ ਭੁਲਕੇ ਨਾ ਇਕ ਤਾਰ ਹੈ ਜੀ
ਮਿਲੇ ਜਦੋਂ ਜਲਾਲੀ ਜਾ ਯਾਰ ਤਾਈਂ,
ਓਦੋਂ ਵਸਦਾ ਦਿਸੇ ਸੰਸਾਰ ਹੈ ਜੀ
ਕਿਸੇ ਕੰਮ ਦੇ ਵਿਚ ਨਾ ਚਿਤ ਲਗੇ,
ਕਰੇ ਆਸ਼ਕੀ ਅਤੀ ਲਚਾਰ ਹੈ ਜੀ।
(ਕਿਸ਼ੋਰ ਚੰਦ)

ਇਸ਼ਕ ਮੁਸ਼ਕ ਕਦੋਂ ਛੁਪਾਇਆਂ ਛੁਪਦੇ ਨੇ। ਜਲਾਲੀ ਅਤੇ ਰੋਡੇ ਦੇ ਇਸ਼ਕ ਦੀ ਚਰਚਾ ਪਿੰਡ ਵਿਚ ਛਿੜ ਪਈ। ਜਲਾਲੀ ਦੇ ਮਾਪਿਆਂ ਦੇ ਕੰਨੀ ਵੀ ਉਡਦੀ ਉਡਦੀ ਭਿਣਕ ਜਾ ਪਈ। ਉਨ੍ਹਾਂ, ਉਨ੍ਹਾਂ ਦੇ ਇਸ਼ਕ ਨੂੰ ਪਰਵਾਨ ਨਾ ਕੀਤਾ। ਉਨਾਂ ਜਲਾਲੀ ਨੂੰ ਡਰਾਇਆ, ਧਮਕਾਇਆ ਅਤੇ ਆਪਣੀ ਨਿਗਰਾਨੀ ਵਿਚ ਰੱਖਣਾ ਸ਼ੁਰੂ ਕਰ ਦਿੱਤਾ।

ਹੁਣ ਰੋਡਾ ਆਪੂੰ, ਆਪਣੇ ਪਿਆਰੇ ਦੇ ਦੀਦਾਰ ਲਈ, ਜਲਾਲੀ ਦੇ ਦਰ ਅਗੇ ਅਲਖ ਜਗਾਉਂਦਾ। ਉਹਦੇ ਹੱਥੋਂ ਖੈਰਾਤ ਲਏ ਬਿਨਾਂ ਅਗਾਂਹ ਇਕ ਕਦਮ ਨਾ ਪੁਟਦਾ। ਏਥੋਂ ਤੀਕਰ ਗੱਲ ਅੱਪੜ ਗਈ ਕਿ ਇਕ ਦਿਨ ਉਹਨੇ ਜਲਾਲੀ ਦੀ ਮਾਂ ਦੇ ਹੱਥੋਂ ਖੈਰਾਤ ਲੈਣ ਤੋਂ ਸਾਫ ਇਨਕਾਰ ਕਰ ਦਿਤਾ ਤੇ ਉਨ੍ਹਾਂ ਦੇ ਦਰਾਂ ਦੇ ਅਗੇ ਧੂਣਾ ਤਾਪ ਦਿੱਤਾ। ਜਲਾਲੀ ਨੇ ਆਪੂੰ ਵੀ ਉਹਨੂੰ ਬੜਾ ਸਮਝਾਇਆ, ਪਰ

111