ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਚੀਰੇ ਦੇ ਲੜ ਲਾ
ਨੀ ਜਾਂਦੇ ਪੰਨੂੰ ਨੂੰ ਮੋੜ ਲੈ

ਬੂਰੀ ਜਹੀ ਮਝ ਲੈ ਦਿਆਂ
ਧੀਏ ਮੱਖਣਾਂ ਨਾਲ ਟੁਕ ਖਾ
ਜਾਂਦੇ ਪੁੰਨੂੰ ਨੂੰ ਜਾਣਦੇ
ਕੌਲੇ ਦੀ ਗਈ ਨੀ ਬਲਾ

ਅੱਗ ਲਾਵਾਂ ਤੇਰੀ ਮਖਣੀ ਨੂੰ
ਬੂਰੀ ਨੂੰ ਬਗ ਨੀ ਰਲਾ
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੰਨੂੰ ਨੂੰ ਰੋਕਲੈ

੧੪



ਸੱਸੀ ਨੂੰ ਮਾਂ ਮੱਤੀਂ ਦੇਂਦੀ
ਧੀਏ ਛੱਡ ਬਲੋਚ ਦੀ ਯਾਰੀ
ਅਗਲੀ ਰਾਤ ਮੁਕਾਮ ਜਿਨ੍ਹਾਂ ਦਾ
ਪਿਛਲੀ ਰਾਤ ਤਯਾਰੀ
ਚੜ੍ਹ ਵੇਖੀਂ ਕੋਹਤੁਰ ਤੇ ਸੱਸੀਏ
ਪੁੰਨੂੰ ਜਾਂਦਾ ਏ ਉਠ ਕਤਾਰੀ
ਰੁਲ ਮਰਸੇ ਵਿਚ ਥਲਾਂ ਦੇ ਸੱਸੀਏ
ਤੇ ਰੋਸੇਂ ਉਮਰਾ ਸਾਰੀ

੧੫.


ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੋਲੇ

138