ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/149

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮਿਰਜ਼ਾਂ ਮਾਪਿਆਂ ਨੂੰ
ਸੌ ਪੁਤਰਾਂ ਤੋਂ ਪਿਆਰਾ


ਤੇਰੀ ਮੇਰੀ ਲੱਗੀ ਦੋਸਤੀ
ਪੜਦਾ ਨਾਲ ਪਿਆਰਾ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ


ਸੌ ਸੌ ਕੋਹ ਤੋਂ ਚੜ੍ਹੀ ਲੋਕਾਈ
ਮਿਰਜ਼ਾ ਵੇਖਣ ਆਵੇ
ਬਈ ਮਿਰਜ਼ਾ ਖਰਲਾਂ ਦਾ
ਅਜ ਵਧਕੇ ਬੋਲੀ ਪਾਵੇ


ਹੀਰਿਆ ਹਰਨਾ ਬਾਗੀਂ ਚਰਨਾਂ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋਂ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ