ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਲਭੋ ਮਸ਼ਾਲਾਂ ਬਾਲ਼
ਸਾਡੇ ਮੁੰਡਿਆਂ ਲਭ ਲਿਆਂਦੀ
ਪਿੰਡ ਦੀ ਜੂਹ ਚੋਂ ਭਾਲ਼
ਸਾਂਝੇ ਮਾਲ ਦੀ ਕਰੋ ਨਿਲਾਮੀ
ਢੋਲ ਢਮੱਕਿਆਂ ਨਾਲ਼
ਨੀ ਕੋਈ ਢੋਲ ਢਮੱਕਿਆਂ ਨਾਲ਼
49
ਨੀ ਡੱਕਾ ਡੇਕ ਦਾ
ਨਾਲ਼ੇ ਲਾੜਾ ਬੇਬੇ ਦੇਵੇ
ਨਾਲ਼ੇ ਮੱਥਾ ਟੇਕਦਾ
ਹਾਂ ਨੀ ਚਰਖੇ ਬੀੜੀਆਂ
ਨਾਲ਼ੇ ਲਾੜਾਂ ਬੇਬੇ ਦੇਵੇ
ਨਾਲ਼ੇ ਪਾਉਂਦਾ ਤਿਊੜੀਆਂ
ਨੀ ਡੱਕਾ ਡੇਕ ਦਾ
50
ਜੇ ਲਾੜਿਆ ਤੇਰਾ ਵਿਆਹ ਨੀ ਹੁੰਦਾ
ਕੁੱਤੀ ਨਾਲ਼ ਕਰਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀ ਲੰਬੀ ਪੂਛ
ਛਮ ਛਮ ਫੇਰੇ ਲੈ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
ਜੇ ਕੁੱਤੀ ਦੀਆਂ ਗੋਲ ਅੱਖਾਂ
ਅੱਖ ਮਟੱਕੇ ਲਾ ਲੈ
ਸੰਜੋਗ ਤੇਰੇ
ਆਹੋ ਸੰਜੋਗ ਤੇਰੇ
51
ਮੇਰੀ ਮੱਛਲੀ ਦਾ ਪੱਤ ਹਿੱਲਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਨੀ ਲਾੜਾ ਹਰਾਮ ਦਾ ਜੰਮਿਆ
ਪਰ ਮੱਲੋ ਮੱਲੀ ਪਰ ਧੱਕੋ ਧੱਕੀ
ਖੇਲਣੇ ਨੂੰ ਮੰਗਦਾ ਗੁੱਲੀ ਚੁਟੁੱਲੀ
ਈਲੀ ਪਟੀਲੀ ਚਟਾਕਾ ਪਟਾਕਾ

142