ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਇਸ਼ਕ ਨਗੀਨਾ ਸੋਈ ਸਮਝਣ
ਜੋ ਹੋਵਣ ਆਪ ਨਗੀਨੇ
ਇਸ਼ਕ ਮੁਸ਼ਕ ਦੀ ਸਾਰ ਕੀ ਜਾਨਣ
ਕਾਇਰ ਲੋਕ ਕਮੀਨੇ

ਈਦ ਮੁਬਾਰਕ ਕੀਹਨੂੰ ਆਖਾਂ
ਮੇਰਾ ਯਾਰ ਮੇਰੇ ਨਾਲ਼ ਗੁੱਸੇ
ਆ ਸੱਜਣਾ ਗੱਲ਼ ਲਗਕੇ ਮਿਲੀਏ
ਕਿਤੇ ਮਰ ਨਾ ਜਾਈਏ ਰੁੱਸੇ

ਚਾਨਣੀਆਂ ਰਾਤਾਂ ਨੇ
ਦੁਨੀਆਂ ਚ ਸਭ ਸੋਹਣੇ
ਦਿਲ ਮਿਲ਼ੇ ਦੀਆਂ ਬਾਤਾਂ ਨੇ

ਕੋਠੇ ਤੇ ਖਲੋ ਮਾਹੀਆ
ਤੂੰ ਫੁੱਲ ਮੋਤੀਏ ਦਾ
ਮੈਂ ਤੇਰੀ ਖ਼ੁਸ਼ਬੋ ਮਾਹੀਆ

18