ਕਰਦਾ ਹਰੇਕ ਵਿਅਕਤੀ ਇਹ ਸਮਝਦਾ ਸੀ ਕਿ ਉਸਨੂੰ ਰੋਜ਼ ਕਿੰਨੇ ਵਕੀਲਾਂ, ਜ਼ਿਲ੍ਹੇ ਦੇ ਜੱਜਾਂ, ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਮਿਲਣਾ ਪੈਂਦਾ ਸੀ।....... "ਸਿਰਫ਼ ਇਹ ਬੁੜ੍ਹਾ ਈ ਨੀ ਸਮਝ ਰਿਹਾ!"
ਰਮੇਸ਼ ਕੁਮਾਰ ਲਈ ਖੜ੍ਹਨਾ ਔਖਾ ਹੁੰਦਾ ਜਾ ਰਿਹਾ ਸੀ।
ਅਖੀਰ, ਝਿਜਕਦਿਆਂ-ਝਿਜਕਦਿਆਂ ਉਹ ਕੋਟ ਨੂੰ ਬਚਾਉਂਦਾ ਹੋਇਆ ਬੋਰੀ ਤੇ ਬੈਠ ਗਿਆ। ਉਸਦੇ ਸ਼ਰੀਰ ਨੂੰ ਕੁਝ ਆਰਾਮ ਮਹਿਸੂਸ ਹੋਇਆ।
ਉਸਨੇ ਸੜਕ ਦੀ ਆਵਾਜਾਈ ਤੇ ਨਜ਼ਰ ਮਾਰੀ। ਉਸਨੂੰ ਆਪਣੀ ਜਾਣ-ਪਛਾਣ ਵਾਲਾ ਕੋਈ ਨਾ ਦਿਸਿਆ।
..."ਕੀ ਪਤੈ, ਕੋਈ ਮੈਨੂੰ ਜਾਣਨ ਵਾਲਾ ਵੇਖ ਈ ਨਾ ਲਵੇ!" ਜਦੋਂ ਤੋਂ ਉਹ ਬਾਰ ਦਾ ਅਹੁਦੇਦਾਰ ਬਣਿਆ ਸੀ, ਉਦੋਂ ਤੋਂ ਕਈ ਵਾਰ ਅਜਿਹੇ ਲੋਕ ਵੀ ਉਸਨੂੰ ਲੰਘਦੇ-ਟੱਪਦੇ ਨਮਸਤੇ ਬੁਲਾ ਜਾਂਦੇ ਸਨ, ਜਿਨ੍ਹਾਂ ਦੀ ਉਹ ਸ਼ਕਲ ਤੱਕ ਨਹੀਂ ਪਛਾਣਦਾ ਸੀ। "ਨਾਲੇ, ਜੇ ਚੈਂਬਰਾਂ ਦੀਆਂ ਖਿੜਕੀਆਂ 'ਚੋਂ ਕਿਸੇ ਵਕੀਲ ਨੇ ਵੇਖ ਲਿਆ ਤਾਂ...?" ਉਸਨੂੰ ਧਿਆਨ ਆਇਆ ਕਿ ਕਮਰੇ ਦੀ ਖਿੜਕੀ ਤੋਂ ਸੜਕ ਤਾਂ ਦਿਸਦੀ ਸੀ, ਪਰ ਬਾਹਰੋਂ ਸੂਰਜ ਦੀ ਰੋਸ਼ਨੀ ਕਰਕੇ ਅੰਦਰ ਕੁਝ ਨਹੀਂ ਸੀ ਦਿਸਦਾ।
ਦੂਜੇ ਹੀ ਪਲ ਉਸਨੂੰ ਆਤਮਾ-ਗਿਲਾਨੀ ਮਹਿਸੂਸ ਹੋਈ, "... ਕੀ ਫਾਇਦਾ ਲੋਕਾਂ ਲਈ ਸੰਘਰਸ਼ ਕਰਨ ਦਾ... ਜੇ ਅਸੀਂ ਬੁੱਧੀਜੀਵੀ ਲੋਕ ਹੀ ਇਹਨਾਂ ਨੂੰ ਆਪਣੇ ਬਰਾਬਰ....," ਤੇ ਉਸਨੂੰ ਬਾਕੀ ਵਕੀਲਾਂ ਨਾਲ ਕੀਤੀਆਂ ਹੜਤਾਲਾਂ ਚੇਤੇ ਆ ਗਈਆਂ। ਉਸਦਾ ਗਰੁੱਪ ਬਾਰ ਦੇ ਅੰਦਰ ਤੇ ਬਾਹਰ ਵਕੀਲਾਂ ਦੇ ਹੱਕਾਂ ਲਈ ਲੜਨਾ ਆਪਣਾ ਮਿਸ਼ਨ ਸਮਝਦਾ ਸੀ।...
ਕੋਲੇ ਆ ਕੇ ਰੁਕੀ ਲਗਜ਼ਰੀ ਕਾਰ ਨੇ ਉਸਦੇ ਖਿਆਲਾਂ ਦੀ ਲੜੀ ਤੋੜ ਦਿੱਤੀ। ਰਮੇਸ਼ ਕੁਮਾਰ ਦਾ ਦਿਲ ਕੰਬਿਆ।
"ਬਾਈ ਜੀ, ਏਹ ਸੜਕ ਬਸ ਸਟੈਂਡ ਜਾਊ?"
... "ਸ਼ੁਕਰ ਐ, ਜਾਣ-ਪਛਾਣ ਵਾਲਾ ਨਹੀਂ।"
...ਕਾਰ ਵਾਲੇ ਨੇ ਇੱਕ ਵਾਰ ਫਿਰ ਆਪਣੇ ਸ਼ਬਦ ਦੁਹਰਾਏ।
ਰਮੇਸ਼ ਕੁਮਾਰ ਦੇ ਅੰਦਰੋਂ ਕੁਝ ਸ਼ਬਦ ਉੱਠੇ, " ... ਮੈਂ ਸ਼ਹਿਰ ਦਾ ਸਿਰਕੱਢ ਵਕੀਲ ਆਂ... ਤੇ ਬਾਰ ਐਸੋਸੀਏਸ਼ਨ ਦਾ ਅਹੁਦੇਦਾਰ! ਮੇਰਾ ਕੰਮ ਰਸਤਾ ਦੱਸਣਾ ਥੋੜਾ ਈ ਆ!.... ਤੈਨੂੰ ਏਨਾ ਈ ਸਮਝ ਲੈਣਾ ਚਾਹੀਦੈ।"
ਪਰ ਸ਼ਬਦ ਉਸਦੇ ਗਲੇ ਤੋਂ ਈ ਵਾਪਿਸ ਮੁੜ ਗਏ।
ਉਸਨੂੰ ਸ਼ੈਸ਼ਨ ਜੱਜ ਦੇ ਕਮਰੇ 'ਚ ਪੀਤੀ ਕੌਫੀ ਯਾਦ ਆ ਗਈ। ਸੇਵਾਦਾਰ ਦੇ ਹੱਥ ਤੇ ਸਫੈਦ ਦਸਤਾਨੇ ਚੜ੍ਹਾਏ ਹੋਏ ਸਨ। ਨਾਲ ਹੀ ਉਸਨੂੰ ਆਪਣੇ ਡਰਾਈਂਗ ਰੂਮ 'ਚ ਮੇਅਰ ਨਾਲ ਪੀਤੀ ਚਾਹ ਯਾਦ ਆ ਗਈ...... ਨਾਲ ਹੀ ਇੱਕ ਪਾਰਟੀ 'ਚ ਡੀ. ਐਸ. ਪੀ. ਵੱਲੋਂ ਉਸਨੂੰ ਮਠਿਆਈ ਪੇਸ਼ ਕਰਨਾ... ਤਹਿਸੀਲਦਾਰ ਨਾਲ ਮੀਟਿੰਗ...!
ਐਡਵੋਕੇਟ ਉੱਠ ਕੇ ਖੜ੍ਹਾ ਹੋ ਗਿਆ, ਤੇ ਉਸਨੇ ਮੂੰਹ ਦੂਜੇ ਪਾਸੇ ਫੇਰ ਲਿਆ।
60/ਪਾਕਿਸਤਾਨੀ