ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦਿਲ ਦੀ ਗਹਿਰਾਈ ਵਿਚ ਆਪਣੇ ਆਪ ਨੂੰ ਐਸਾ ਹੀ ਮੰਨਦਾ ਸੀ।
ਉਸਨੂੰ ਅਕਸਰ ਇਸ ਗੱਲ ਦੀ ਹੈਰਾਨੀ ਹੁੰਦੀ ਸੀ ਕਿ ਇਹ ਹੋ ਕਿਸ ਤਰ੍ਹਾਂ ਗਿਆ, ਕਿ ਉਹ ਸਤੇਪਾਨ ਕਸਾਤਸਕੀ ਐਸਾ ਅਸਾਧਾਰਨ ਮਹਾਤਮਾ ਤੇ ਚਮਤਕਾਰੀ ਵਿਅਕਤੀ ਬਣ ਗਿਆ। ਪਰ ਉਹ ਐਸਾ ਸੀ, ਇਸ ਵਿਚ ਕੋਈ ਸ਼ੰਕਾ ਨਹੀਂ ਸੀ। ਉਹਨਾਂ ਚਮਤਕਾਰਾਂ ਉਤੇ ਤਾਂ ਉਹ ਅਵਿਸ਼ਵਾਸ ਨਹੀਂ ਕਰ ਸਕਦਾ ਸੀ, ਜਿਹੜੇ ਉਸਨੇ ਖੁਦ ਦੇਖੇ ਸਨ। ਐਸਾ ਪਹਿਲਾ ਚਮਤਕਾਰ ਸੀ ਉਸ ਚੌਦ੍ਹਾਂ ਸਾਲ ਦੇ ਲੜਕੇ ਦਾ ਰਾਜ਼ੀ ਹੋਣਾ ਤੇ ਨਵੀਨਤਮ ਸੀ ਇਕ ਬੁੱਢੀ ਔਰਤ ਦੀਆਂ ਅੱਖਾਂ ਦੀ ਰੌਸ਼ਨੀ ਦਾ ਵਾਪਸ ਆਉਣਾ।
ਬਹੁਤ ਅਜੀਬ ਹੁੰਦਿਆਂ ਹੋਇਆ ਵੀ ਗੱਲ ਇਸੇ ਤਰ੍ਹਾਂ ਦੀ ਹੀ ਸੀ। ਵਪਾਰੀ ਦੀ ਲੜਕੀ ਵਿਚ ਉਸਦੀ ਦਿਲਚਸਪੀ ਇਸ ਲਈ ਸੀ ਕਿ ਉਹ ਨਵਾਂ ਜੀਵ ਸੀ ਤੇ ਉਸ ਵਿਚ ਯਕੀਨ ਰਖਦੀ ਸੀ ਤੇ ਇਸ ਲਈ ਵੀ ਕਿ ਉਸਦੇ ਦੁਆਰਾ ਸੁਆਸਥ-ਪ੍ਰਦਾਨ ਕਰਨ ਦੀ ਆਪਣੀ ਸ਼ਕਤੀ ਤੇ ਆਪਣੀ ਪ੍ਰਸਿਧੀ ਦੀ ਦੁਬਾਰਾ ਪੁਸ਼ਟੀ ਕਰ ਸਕਦਾ ਸੀ। ਹਜ਼ਾਰਾਂ ਵਰਸਟ ਦੀ ਦੂਰੀ ਤੋਂ ਲੋਕ ਆਉਂਦੇ ਹਨ, ਅਖਬਾਰਾਂ ਵਿਚ ਚਰਚਾ ਹੁੰਦੀ ਹੈ, ਸਮਰਾਟ ਨੂੰ ਪਤਾ ਹੈ, ਯੂਰਪ, ਨਾਸਤਿਕ ਯੂਰਪ ਵਿਚ ਧੁੰਮਾਂ ਮੱਚੀਆਂ ਹੋਈਆਂ ਹਨ, ਉਸਨੇ ਮਨ ਹੀ ਮਨ ਵਿਚ ਸੋਚਿਆ। ਅਚਾਨਕ ਹੀ ਉਸਨੂੰ ਆਪਣੇ ਇਸ ਹੰਕਾਰ ਉਤੇ ਸ਼ਰਮ ਆਈ ਤੇ ਉਹ ਦੁਬਾਰਾ ਪ੍ਰਾਰਥਨਾ ਕਰਨ ਲਗਾ: “ਹੇ ਪ੍ਰਮਾਤਮਾ, ਅਰਸ਼ਾਂ ਦੇ ਵਾਲੀ, ਸ਼ਾਂਤੀ ਦਾਤਾ, ਸੱਚ-ਆਤਮਾ, ਆ ਕੇ ਸਾਡੇ ਦਿਲਾਂ ਵਿਚ ਵਾਸਾ ਕਰੋ, ਸਾਨੂੰ ਪਾਪਾਂ ਤੋਂ ਮੁਕਤ ਕਰੋ, ਸਾਡੀਆਂ ਆਤਮਾਵਾਂ ਦੀ ਰਖਿਆ ਕਰੋ ਤੇ ਉਹਨਾਂ ਵਿਚ ਆਪਣੀ ਜੋਤ ਜਗਾਓ। ਝੂਠੇ ਸੰਸਾਰਕ ਹੰਕਾਰ ਦੇ ਪਾਪਾਂ ਤੋਂ ਮੇਰੀ ਆਤਮਾ ਨੂੰ ਮੁਕਤ ਕਰਾਓ, ਉਹ ਦੁਹਰਾਉਂਦਾ ਗਿਆ ਤੇ ਉਸਨੂੰ ਯਾਦ ਆਇਆ ਕਿ ਕਿੰਨ੍ਹੀ ਵਾਰੀ ਉਸਨੇ ਇਸ ਲਈ ਪ੍ਰਾਰਥਨਾ ਕੀਤੀ ਸੀ ਤੇ ਕਿੰਨੀਆਂ ਅਸਫ਼ਲ ਰਹੀਆਂ ਸਨ ਉਸਦੀ ਪ੍ਰਾਰਥਨਾਵਾਂ। ਉਸਦੀਆਂ ਪ੍ਰਾਰਥਨਾਵਾਂ ਦੂਸਰਿਆਂ ਲਈ ਚਮਤਕਾਰ ਕਰਦੀਆਂ ਸਨ, ਪਰ ਆਪਣੇ ਲਈ ਉਹ ਪ੍ਰਮਾਤਮਾ ਕੋਲੋਂ ਇਸ ਤੱਛ ਭਾਵਨਾ ਤੋਂ ਮੁਕਤੀ ਵੀ ਨਹੀਂ ਸੀ ਪ੍ਰਾਪਤ ਕਰ ਸਕਿਆ।
ਉਸਨੂੰ ਆਪਣੇ ਇਕਾਂਤਵਾਸ ਦੇ ਪਹਿਲੇ ਸਾਲ ਦੀਆਂ ਪ੍ਰਾਰਥਨਾਵਾਂ ਯਾਦ ਆ ਗਈਆਂ, ਜਦੋਂ ਉਹ ਪ੍ਰਮਾਤਮਾ ਕੋਲੋਂ ਪਵਿੱਤ੍ਰਤਾ, ਨਿਮਰਤਾ ਤੇ ਪਿਆਰ ਦਾ ਵਰਦਾਨ ਮੰਗਦਾ ਹੁੰਦਾ ਸੀ। ਉਦੋਂ ਉਸਨੂੰ ਲਗਦਾ ਸੀ ਕਿ ਪ੍ਰਮਾਤਮਾ ਉਸਦੀਆਂ ਪ੍ਰਾਰਥਨਾਵਾਂ ਸੁਣਦਾ ਵੀ ਸੀ। ਉਸਦਾ ਮਨ ਪਵਿੱਤਰ ਸੀ ਤੇ ਉਸਨੇ ਆਪਣੀ ਉਂਗਲੀ ਕੱਟ ਸੁੱਟੀ ਸੀ। ਉਸਨੇ ਆਪਣੀ ਉਂਗਲੀ ਦੀ ਬਾਕੀ ਬਚੀ ਪੋਰੀ ਉਪਰ ਚੁੱਕਕੇ ਉਸਨੂੰ ਚੁੰਮਿਆ। ਉਸਨੂੰ ਲਗਾ ਕਿ ਉਹਨੀਂ ਦਿਨੀਂ, ਜਦੋਂ ਉਹ ਆਪਣੇ ਪਾਪਾਂ ਲਈ ਨਿਰੰਤਰ ਆਪਣੇ ਆਪ ਨੂੰ ਕੋਸਿਆ ਕਰਦਾ ਸੀ, ਉਹ ਸਨਿਮਰ ਵੀ ਸੀ। ਉਸਨੂੰ ਲਗਾ ਕਿ ਉਦੋਂ ਉਸ ਵਿਚ ਪਿਆਰ ਵੀ ਸੀ, ਤੇ ਉਸਨੂੰ ਯਾਦ ਆਇਆ ਕਿ ਉਸ ਬੁੱਢੇ ਤੋਂ, ਜੋ ਉਸ ਕੋਲ

45