ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਮਤਕਾਰੀ ਸ਼ਕਤੀ ਰੱਖਣ ਵਾਲੇ ਪਾਦਰੀ ਸੇਰਗਈ ਨੂੰ ਇਕ ਬਾਈ ਸਾਲ ਦੀ ਕੁਆਰੀ ਕੁੜੀ ਦਾ ਇਲਾਜ ਕਰਨਾ ਪੈ ਗਿਆ। ਉਸਦਾ ਵਪਾਰੀ ਪਿਤਾ ਉਸਨੂੰ ਪਾਦਰੀ ਦੇ ਹਜ਼ੂਰ ਲੈ ਕੇ ਹਾਜ਼ਰ ਹੋਇਆ ਸੀ। ਮਾਂ ਦੀ ਮੌਤ ਤੋਂ ਪਿਛੋਂ ਕੁੜੀ ਏਨੀ ਸਹਿਮ ਗਈ ਸੀ ਕਿ ਉਸਨੂੰ ਉਜਾਲੇ ਤੋਂ ਭੈਅ ਆਉਣ ਲਗ ਪਿਆ ਸੀ। ਉਸ ਦੇ ਪਿਤਾ ਨੇ ਉਸ ਨੂੰ ਸੂਰਜ ਡੁੱਬਣ ਤੋਂ ਪਿੱਛੋਂ ਪਾਦਰੀ ਅੱਗੇ ਪੇਸ਼ ਕੀਤਾ।

ਇਸ ਨਵੇਂ ਜੀਵ ਦਾ ਬੇਮੁਹਾਰਾ ਪਾਗਲਪਨ ਲਾ-ਇਲਾਜ ਜਾਪਦਾ ਸੀ। ਪਾਦਰੀ ਸੇਰਗਈ ਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਇਹੋ ਜਿਹੇ ਕੇਸ ਨੂੰ ਠੀਕ ਕਰਨ ਨਾਲ ਉਸ ਦੀਆਂ ਧੁੰਮਾਂ ਬਹੁਤ ਦੂਰ ਤੱਕ ਪੈ ਸਕਦੀਆਂ ਸਨ। ਲੜਕੀ ਦੇ ਵਾਲ ਸੁਨਹਿਰੀ ਸਨ, ਰੰਗ ਗੋਰਾ ਅਤੇ ਸਰੀਰ ਗੁਦਗੁਦਾ ਤੇ ਮਸਕੀਨ। ਚਿਹਰਾ ਬੱਚਿਆਂ ਵਰਗਾ ਮਾਸੂਮ ਤੇ ਆਪਾ ਵਾਰਨ ਵਾਲਾ।

ਜਿਉਂ ਹੀ ਉਸਨੇ ਪਾਦਰੀ ਦਾ ਹਥ ਚੁੰਮਿਆ ਤੇ ਅਪਣੀਆਂ ਸੁੰਦਰ ਸੁਡੌਲ ਬਾਹਾਂ ਉਸਦੇ ਲੱਕ ਦੁਆਲੇ ਕਸ ਦਿੱਤੀਆਂ ਤਾਂ ਪਾਦਰੀ ਡੋਲੇ ਬਿਨਾ ਨਾ ਰਹਿ ਸਕਿਆ। ਮਹਿਮਾ ਦੀ ਟੀਸੀ ਉੱਤੇ ਚੜ੍ਹ ਕੇ ਪਾਦਰੀ ਦਾ ਇਸ ਕਸ਼ਮਕਸ਼ ਵਿਚ ਹਾਰਨਾ ਉਸਦੀ ਮੌਤ ਸਮਾਨ ਸੀ। ਪਾਦਰੀ ਸੇਰਗਈ ਦੇ ਸੰਭਲਣ ਦੀ ਰੌਚਕ ਤੇ ਹਸੀਨ ਗਾਥਾ ਪੜ੍ਹਿਆਂ ਹੀ ਮਾਣੀ ਜਾ ਸਕਦੀ ਹੈ। ਇਹ ਟਾੱਲਸਟਾਏ ਦਾ ਵੱਡੇ ਤੋਂ ਵੱਡੇ ਅਰਥਾਂ ਵਾਲਾ ਨਿੱਕੇ ਤੋਂ ਨਿੱਕਾ ਨਾਵਲ ਹੈ।

Rs. 80/-