ਪੰਨਾ:ਪਾਪ ਪੁੰਨ ਤੋਂ ਪਰੇ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਾਰ ਉਸ ਦੀਆਂ ਨਜ਼ਰਾਂ ਗੁੰਬਦ ਦੀ ਅਵਾਜ਼ ਵਾਂਗ ਮੁੜ ਮੁੜ ਆਈਆਂ। ਸੜਕ ਤੇ ਵੱਗ ਰਹੀ ਜ਼ਿੰਦਗੀ ਦੀ ਅਰੁੱਕ ਨਦੀ ਪਹਿਲਾਂ ਵਾਂਗ ਵਗਦੀ ਰਹੀ।

‘ਗੀਤਾ, ਅਜ ਸ਼ਾਮ ਟੂਰਨਾਮੈਂਟ ਹੈ, ਚਲੇਂਂਗੀ?' ਕ੍ਰਿਸ਼ਨ ਆਪਣੇ ਕਮਰੇ ਵਿਚ ਬੋਲ ਰਿਹਾ ਸੀ। ਸ਼ਾਇਦ ਉਸ ਚਾਬੀਆਂ ਦੇ ਇਕ ਦੋ ਵਾਰੀ ਫ਼ਰਸ਼ ਤੇ ਡਿਗਣ ਤੇ ਸ਼ਿੰਗਾਰ-ਟੇਬਲ ਦਿਆਂ ਦਰਾਜ਼ਾਂ ਦੇ ਬੇ-ਮੁਹਾਰੇ ਖੜਾਕ ਤੋਂ ਗੀਤਾ ਦੇ ਦਿਲ ਦਾ ਅਨੁਮਾਨ ਲਾ ਲਿਆ ਸੀ। ਸ਼ਾਇਦ ਉਹ ਉਸ ਦੀ ਬੇ-ਦਿਲੀ ਜਾਣ ਗਿਆ ਸੀ।

"ਅਜ ਮੈਂ ਉਪਮਾਂ ਨੂੰ ਪੜ੍ਹਾਉਣ ਨਹੀਂ ਜਾ ਰਿਹਾ। ਹੁਣੇ ਹਣੇ ਸਾਡੇ ਘਰ ਕਪੂਰ ਆ ਰਿਹੈ। ਮੈਚ ਵੇਖ ਕੇ ਫੇਰ ਪਿਕਚਰ ਚਲਾਂਗੇ—ਤੂੰ ਝਟ ਪਟ ਤਿਆਰ ਹੋ ਜਾ," ਉਹ ਬੋਲਦਾ ਗਿਆ। ਪਰ ਜਵਾਬ ਵਿਚ ਕੇਵਲ ਗੀਤਾ ਦੇ ਪੈਰ ਆਪਣੇ ਕਮਰੇ ਦੇ ਫਰਸ਼ ਨੂੰ ਅਨਗਿਣਤ ਵਾਰੀ ਲਤਾੜ ਗਏ! ਉਹ ਨਾ ਕੁਝ ਸੁਣਨਾ ਚਾਹੁੰਦੀ ਸੀ ਨਾ ਉਸ ਨੂੰ ਲੋੜ ਹੀ ਹੈ ਸੀ। ਉਹ ਸਭ ਜਾਣਦੀ ਸੀ। ਆਪਣੇ ਕ੍ਰਿਸ਼ਨ ਦੀ ਲੀਲ੍ਹਾ! ਉਹ ਸੋਚ ਰਹੀ ਸੀ 'ਉਪਮਾਂ ਦੀ ਟੀਊਸ਼ਨ ਉਦੋਂ ਤੀਕ ਨਹੀਂ ਬੰਦ ਹੋ ਸਕਦੀ ਜਦ ਤੀਕ ਉਸ ਦੀ ਮਾਂ ਨਹੀਂ ਆ ਜਾਂਦੀ। ਮੈਚ ਤੇ ਸਿਨਮਾ ਸਭ ਭੁਲ ਜਾਣਾ ਹੈ ਜਦੋਂ ਕਪੂਰ ਆ ਜਾਵੇਗਾ। ਬਸ ਕਪੂਰ ਹੈ, ਵਿਸਕੀ ਹੈ, ਤੇ ‘ਇਹ' ਹਨ।' ਅਤੇ ਉਸ ਨੂੰ ਕ੍ਰਿਸ਼ਨ ਦੇ ਕਮਰੇ ਵਿਚੋਂ ਸ਼ਰਾਬ ਦੀ ਬੂ ਆਉਣ ਲਗ ਪਈ। ਉਹ ਨਸ਼ੇ ਵਿਚ ਬੋਲ ਰਿਹਾ ਸੀ, 'ਛਡ ਪਰ੍ਹੇ ਯਾਰ-ਆਪਣੀ ਦੇਵਤਿਆਂ ਵਾਲੀ ਪਾਰਸਾਈ.....ਹਾਂ-ਹਾਂ— ਦੋ ਘੁੱਟ ਹੀ ਸਹੀ...ਵਾਹ ਕਿਆ ਬਾਤ ਹੈ ਉਪਮਾਂ ਦੀ...ਬੜੀ ਚੰਗੀ ਕੁੜੀ ਹੈ........।'

੪੮