ਪੰਨਾ:ਪਾਰਸ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਉਹ ਆਪ ਗਾਂਜਾ ਪੀਂਦਾ ਹੈ, ਚਰਸ ਪੀਂਦਾ ਹੈ ਤੇ ਹੋਰ ਪੰਜੇ ਐਬ ਸ਼ਰਈ ਹੈ। ਇਕ ਕੰਮ ਇਸਦਾ ਹੋਰ ਹੈ। ਉਹ ਸਭ ਥਾਈਂ ਕਹਿੰਦੇ ਫਿਰਨਾ, "ਅੱਧਾ ਬਾਗ ਮੇਰਾ ਹੈ, ਬਸ ਦਾਹਵਾ ਕਰਕੇ ਦਖਲ ਹੀ ਲੈਣ ਦੀ ਡੇਰ ਹੈ।"

ਇਕ ਦਿਨ ਬਾਗ ਦਾ ਦਖਲ ਉਹ ਲੈ ਤਾਂ ਗਿਆ, ਪਰ ਦਾਹਵਾ ਕਰਕੇ ਨਹੀਂ, ਸਗੋਂ ਵੱਡੀ ਅਦਾਲਤ ਦੇ ਹੁਕਮ ਨਾਲ, ਇਹ ਗੱਲ ਫੇਰ ਦਸਾਂਗੇ।

ਸੋਹਣ ਆਪਣੇ ਹੱਥੀਂ ਪਕਾ ਕੇ ਖਾਂਦਾ ਹੈ ਤੇ ਅੰਬਾਂ ਦੀ ਫਸਲ ਪੱਕਣ ਤੇ ਅੱਧਾ ਬਾਗ਼ ਆਪ ਹੀ ਠੇਕੇ ਜਾਂ ਹਿਸੇ ਤੇ ਦੇ ਦਿੰਦਾ ਹੈ। ਏਦਾਂ ਉਹਦੇ ਖਾਣ ਪੀਣ ਦਾ ਖਰਚ ਚੰਗੀ ਤਰ੍ਹਾਂ ਚਲ ਜਾਂਦਾ ਹੈ। ਜਿਸ ਦਿਨ ਅਸੀਂ ਵੇਖਦੇ, ਉਹ ਆਪਣੀਆਂ ਪਾਟੀਆਂ ਪੁਰਾਣੀਆਂ ਕਿਤਾਬਾਂ ਲਈ ਚੁਪ ਚਾਪ ਰਾਹੇ ਰਾਹ ਤੁਰਿਆ ਜਾਂਦਾ ਦਿੱਸਦਾ। ਉਹ ਕਦੇ ਕਿਸੇ ਨਾਲ ਨਹੀਂ ਸੀ ਕੂੰਦਾ, ਸਗੋਂ ਅਸੀਂ ਆਪ ਹੀ ਖਹਿੜੇ ਪੈ ਕੇ ਉਸਨੂੰ ਬੁਲਾਇਆ ਕਰਦੇ ਸਾਂ। ਇਹਦੀ ਵੱਡੀ ਵਜਾ ਇਹ ਸੀ ਕਿ ਦੁਕਾਨੇ ਮਠਿਆਈ ਲੈਕੇ ਯਾਰਾਂ ਦੋਸਤਾਂ ਨੂੰ ਖੁਆਉਣ ਵਿਚ ਇਹਦੇ ਨਾਲੋਂ ਦਲੇਰ ਮੁੰਡਾ ਸਾਰੇ ਸਕੂਲ ਵਿਚ ਕੋਈ ਨਹੀਂ ਸੀ।

ਮੁੰਡੇ ਹੀ ਨਹੀਂ, ਕਈ ਵਾਰੀ ਮੁੰਡਿਆਂ ਦੇ ਪਿਉ ਵੀ ਆਪਣਿਆਂ ਮੁੰਡਿਆਂ ਨੂੰ ਉਸ ਪਾਸ ਭੇਜ ਕੇ ਰੁਪਏ ਮੁੱਛ ਲਿਆ ਕਰਦੇ ਸਨ। ਜਦ ਉਹ ਮੁੰਡਿਆਂ ਪਾਸੋਂ ਅਖਵਾਉਂਦੇ, "ਸਾਡੀ ਫੀਸ ਗੁਆਚ ਗਈ ਹੈ ਜਾਂ ਕਿਤਾਬ ਚੋਰੀ ਹੋ ਗਈ ਹੈ" ਤਾਂ ਸੋਹਣ ਨੂੰ ਜ਼ਰੂਰ ਦਇਆ ਆ ਜਾਂਦੀ ਹੈ ਤੇ ਉਹ ਕਿਸੇ