ਪੰਨਾ:ਪਾਰਸ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)

ਨੂੰ ਬੜਾ ਇਤਰਾਜ਼ ਸੀ । ਉਹ ਆਖਦੀ, ਭੋਲੇ ਭਾਲੇ ਲੋਕਾਂ ਨੂੰ ਏਦਾਂ ਨਹੀਂ ਠੱਗਣਾਂ ਚਾਹੀਦਾ । ਸੋਹਣ ਆਖਦਾ, ਸਾਰੇ ਏਦਾਂ ਹੀ ਕਰਦੇ ਹਨ, ਸਾਨੂੰ ਕੀ ਡਰ ਹੈ ।

ਬਿਲਾਸੀ ਆਖਦੀ, ਲੋਕੀ ਕਰਦੇ ਹਨ ਤਾਂ ਕਰਨ ਦਿਓ । ਸਾਨੂੰ ਦੋਹਾਂ ਜੀਆਂ ਨੂੰ ਰੋਟੀ ਦਾ ਤਾਂ ਬਹੁਤਾ ਫਿਕਰ ਹੀ ਨਹੀਂ ਫੇਰ ਕਿਉਂ ਦੁਨੀਆਂ ਠੱਗੀਏ।

ਇਕ ਗਲ ਦੀ ਬਾਬਤ ਮੈਂ ਖਾਸ ਧਿਆਨ ਦਿਤਾ ਹੈ । ਸੱਪ ਫੜਨ ਦਾ ਬਿਆਨਾ ਆਉਣ ਤੇ ਬਿਲਾਸੀ, ਉਸ ਵਿੱਚ ਵਿਘਨ ਪਾਉਣ ਦੀ ਕੋਸ਼ਸ਼ ਕਰਦੀ । ਉਹ ਆਖਿਆ ਕਰਦੀ, ਅੱਜ ਮੰਗਲਵਾਰ ਹੈ, ਅੱਜ ਛਨਿਛਰ ਵਾਰ ਹੈ, ਏਸਤਰਾਂ ਪਤਾ ਨਹੀਂ ਕੀ ਕੁਝ ਬਹਾਨੇ ਬਣਾ ਬਣਾ ਕੇ ਉਹ ਸੋਹਣ ਨੂੰ ਇਸ ਗਲੋਂ ਬਾਜ਼ ਰੱਖਣ ਦੀ ਕੋਸ਼ਸ਼ ਕਰਦੀ । ਜੇ ਸੇਹਣ ਘਰ ਨਾ ਹੁੰਦਾ ਤਾਂ ਉਹ ਬਿਆਨਾ ਦੇਣ ਵਾਲੇ ਨੂੰ ਸਾਫ ਹੀ ਟਿਰਕਾ ਛੱਡਦੀ, ਪਰ ਸੋਹਣ ਦੇ ਘਰ ਹੋਣ ਤੇ ਸੋਹਣ ਨੂੰ ਲਾਲਚ ਜਰੂਰ ਇਸ ਕੰਮ ਲਈ ਮਜ਼ਬੂਰ ਕਰ ਦੇਂਦਾ ਤੇ ਉਹ ਨਾਂਹ ਨ ਕਰ ਸਕਦਾ। ਮੈਨੂੰ ਤਾਂ ਸੱਪ ਫੜਨ ਦਾ ਸੁਆਦ ਜਿਹਾ ਪੈਗਿਆ ਸੀ, ਸੋ ਮੈਂ ਸੋਹਣ ਨੂੰ ਜਰੂਰ ਹੌਂਸਲਾ ਦੇਂਦਾ ਰਹਿੰਦਾ ਸਾਂ ਕਿ ਉਹ ਇਹ ਕੰਮ ਜਰੂਰ ਕਰੇ । ਇਸ ਕੰਮ ਵਿੱਚ ਅੱਜ ਤੋਂ ਛੁੱਟ ਡਰ ਦੀ ਵੀ ਕੋਈ ਗਲ ਹੈ ਇਹ ਗਲ ਸਾਡੇ ਚਿੱਤ ਚੇਤੇ ਵੀ ਨਹੀਂ ਸੀ । ਇਸ ਪਾਪ ਦਾ ਡੰਡ ਮੈਨੂੰ ਇਕ ਦਿਨ ਮਿਲ ਹੀ ਗਿਆ ।

ਉਸ ਦਿਨ ਪਿੰਡਾਂ ਡੇਢ ਕੋਹ ਦੀ ਵਿੱਥ ਤੇ ਗੁਆਲੇ ਦੇ ਘਰੋਂ ਸੱਪ ਫੜਨ ਗਿਆ ਸਾਂ, ਬਿਲਾਸੀ ਹਰ ਵੇਲੇ ਨਾਲ