੬੪
24-1-11
ਪਿਆਰੇ ਜੀ,
1.ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਸੰਗ ਕਰਨਾ ਸਭ ਤੋਂ ਸ੍ਰੇਸ਼ਟ ਕੰਮ ਹੈ।
2.ਖਾਲਸਾ ਟ੍ਰੈਕਟ ਸੁਸਾਇਟੀ ਦੇ ਟ੍ਰੈਕਟਾਂ ਨੂੰ ਵੀਚਾਰ ਪੂਰਬਕ ਪੜ੍ਹਿਆ ਕਰੋ ਤਾਂ ਬਹੁਤ ਲਾਭ ਪਹੁੰਚੇਗਾ।
3. ਆਪਣੇ ਨਿਤਨੇਮਾਂ ਦੇ ਪਾਠਾਂ ਨੂੰ ਪਯਾਰ ਨਾਲ ਕਰਨਾ ਚਾਹੀਦਾ ਹੈ, ਅਰ ਸਤਿਗੁਰਾਂ ਦੀ ਹਜੂਰੀ ਵਿਚ ਬੈਠ ਕੇ ਪਾਠ ਕਰਨਾ ਅਤੀ ਲਾਭਦਾਯਕ ਹੈ। ਜੇਕਰ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਧਿਆਨ ਰਖਣ ਲਗ ਜਾਈਏ, ਹਰ ਵੇਲੇ ਖਿਆਲ ਕਰੀਏ ਕਿ ਓਹ ਸਾਡੇ ਨਾਲ ਹਨ। ਉਨ੍ਹਾਂ ਦੇ ਹੋਣ ਦਾ 'ਹੈ' ਮਾਤਰ ਦਾ ਸੰਕਲਪ ਭੁੱਲਣ ਨਾਂ ਦੇਈਏ ਤਾਂ ਚਿਤ ਭਿੱਜਦਾ, ਖੁੱਭਦਾ ਤੇ ਲਗਦਾ ਹੈ। ਸੰਸਾਰ ਵਿਚ ਜਨਮ ‘ਲਾਹੇ' ਵਾਸਤੇ ਹੋਇਆ ਹੈ, ਪਰ ਅਸੀਂ ਸਭ ‘ਤੋਟੇ' ਵਾਲੇ ਕੰਮ ਕਰ ਰਹੇ ਹਾਂ। ਜਿਨ੍ਹਾਂ ਪਿਆਰਿਆਂ ਤੋਂ ਵਿਛੁੜ ਜਾਣਾ ਹੈ ਉਨ੍ਹਾਂ ਵਿਚ ਜਲ ਵਿਚ ਕੌਲ ਫੁਲ ਵਾਂਙੂ ਨਾ ਰਹਿਣਾ ਤੇ ਸਚਾ ਪ੍ਰੇਮ ਸਦਾ ਰਹਿਣ ਵਾਲੇ, ਸਦਾ ਖੁਸ਼ੀਆਂ ਤੇ ਸਦ ਚਾਓ ਦੇ ਦਾਤੇ ਵਾਹਿਗੁਰੂ ਵਲ ਨਾ ਲਗਾਣਾ ਤੋਟੇ ਵਿਚ ਜਾਣਾ ਹੈ। ਲਾਹੇ ਵਲ ਓਹ ਜਾ ਰਿਹਾ ਹੈ, ਜੋ ਅੰਦਰ ਵਾਹਿਗੁਰੂ ਦੀ ਹਜ਼ੂਰੀ ਨੂੰ ਰੱਖਦਾ ਹੈ ਤੇ ਬਾਹਰ ਸੰਸਾਰ ਦੇ ਫ਼ਰਜ਼ ਅਦਾ ਕਰਦਾ ਹੈ। ਸਤਿਸੰਗ, ਗੁਰਬਾਣੀ ਆਦਿ ਇਸ ਦੇ ਸਾਧਨ ਹਨ।
4.ਸਿਖ ਦਿਹਾੜੀ ਗ੍ਰਿਹਸਤੀ, ਰਾਤ ਨੂੰ ਸੰਨਯਾਸੀ ਹੈ। ਰਾਤ ਜਦ ਸਾਰਾ ਪਰਵਾਰ ਸੌਂ ਜਾਵੇ ਤਾਂ ਆਪ ਬੈਠ ਜਾਵੋ ਕੀਰਤਨ ਸੋਹਿਲੇ ਦਾ ਪਾਠ ਕਰਕੇ ਨਾਮ ਸ਼ੁਰੂ ਕਰੇ ਤੇ ਕਰਦਾ ਉੱਘਾ ਆਂਵਦੇ ਸੌਂ ਜਾਵੇ ਤੇ ਜਦ ਜਾਗੋ, ਜੇ ਨਾਮ ਜਾਰੀ ਹੋਵੋ ਤਾਂ ਸਮਝੇ ਕਿ ਨੀਂਦ ਵਿਚ ਵੀ ਨਾਮ ਜਾਰੀ ਰਿਹਾ ਹੈ। ਜਾਗਣ ਵਿਚ ਸ਼ਾਂਤ-ਸੁਖ-ਬਾਣੀ ਯਾ ਨਾਮ ਹੋਵੇ ਤਾਂ ਵੀ ਸਮਝੇ ਕਿ ਨਾਮ ਜਾਰੀ ਰਿਹਾ ਹੈ।
5.ਜਪ, ਤਪ, ਹਠ, ਕਰਾਮਾਤਾਂ ਅਰ ਸਭੋ ਕੁਛ ਲੱਝ ਜਾਂਦਾ ਹੈ, ਪਰ 'ਰਸ' ਕਠਨ ਹੈ, ਜੇ ਰਸ ਨਹੀਂ ਪਿਆ ਤਦ ਕੀਹ ਬਣਿਆ। ਜਿਨ੍ਹਾਂ ਨੂੰ ਕਦੇ ‘ਰਸ' ਦਾ ਝਟਕਾਂ ਵਜ ਜਾਦਾ ਹੈ, ਓਹ ਸੁਭਾਗੋ ਹਨ, ਧੰਨ ਹਨ, ਪਰ ਜੇ ਸ਼ੁਕਰ ਕਰਦੇ ਰਹਿਣ। ਤੁਸੀਂ ਹੁਣ ਸਵੇਰ ਦਾ ਉਠਣਾ ਤੇ ਨਿਤਨੇਮ ਬਾ-ਕਾਇਦਾ ਕਰ ਦਿਓ ਤਾਂ ਜੋ ਚਿਤ ਦੀ ਹਾਲਤ ਸੁਅਸਥ ਹੋ ਜਾਵੇ।
—ਵੀਰ ਸਿੰਘ
ਪਿਆਰੇ ਜੀਓ
131