ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬੬

23-3-1911

ਪਿਆਰੇ ਜੀਓ,

ਤੁਸੀਂ ਆਪ ਸਤਿਸੰਗ ਵਿਚ ਲਗੇ ਰਹੇ ਹੋ, ਜੋ ਆਪ 'ਸਹਿਜ' ਬਾਬਤ ਪੁਛਦੇ ਹੋ, ਸੌ ਮੈਂ ਤਾਂ ਓਹੀ ਗੱਲ ਆਖਸਾਂ ਕਿ ਸਹਿਜ ਜਿਥੇ ਬੈਠੇ ਹੋ, ਓਥੋਂ ਹੀ ਪ੍ਰਾਪਤ ਹੋ ਸਕਦਾ ਹੈ। ਪਰ ਏਸ ਦੀ ਸੜਕ intellect (ਬੁਧੀਮਤਾ) ਨੂੰ ਚੀਰ ਕੇ ਅਗੇਰੇ ਜਾਂਦੀ ਹੈ, Intellectually (ਅਕਲ ਨਾਲ) ਜੋ ਪ੍ਰਾਪਤ ਕਰੀਦੀ ਹੈ ਸੋ realise (ਪ੍ਰੀਤ) ਨਹੀਂ ਹੋਇਆ ਕਰਦੀ। ਖਿਆਲ ਵਿਚ ਉਸਦਾ ਡੇਰਾ ਹੁੰਦਾ ਹੈ, ਵਾਸਤਵ ਉਸ ਤੋਂ ਦੁਰੇਡਾ ਹੁੰਦਾ ਹੈ। ਖਿਆਲ ਨਾਲ ਅਸੀਂ ਕਿਸੇ ਵੇਲੇ ਕੁਝ ਵਿਚਾਰ ਲਈਏ, ਪਰ ਅਸਲ ਗੱਲ ਇਹ ਹੈ ਕਿ 24 ਘੰਟੇ ਹਰ ਛਿਨ ਸਾਡਾ ਮਨ ਗੈਰੀਅਤ ਦੇ ਵਹਿਣਾਂ ਵਿਚ ਰਹਿੰਦਾ ਹੈ, ਜਦ ਤਕ ਕਿ ਲਗਾਤਾਰ ਹਰ ਛਿਨ ਤੇ ਹਰਦਮ ਪਿਆਰੇ ਦੀ ਯਾਦ ਉਨ੍ਹਾਂ ਵਹਿਣਾ ਦੀ ਥਾਂ ਨਾ ਆ ਵਸੇ। ਸਾਰੇ ਖਿਆਲ ਨਿਰੇ ਖਿਆਲ ਹੀ ਹਨ। ਸਤਿਗੁਰੂ ਜੀ ਆਖਦੇ ਹਨ—

ਚਿੰਤਤ ਹੀ ਦੀਸੈ ਸਭੁ ਕੋਇ॥ ਚੇਤਹਿ ਏਕੁ ਤਹੀ ਸੁਖ ਹੋਇ॥
ਅਰ ਇਸ ਲਈ ਹੋਰ ਆਗਿਆ ਕਰਦੇ ਹਨ:—
ਦਮਿ ਭ੍ਰਮਿ ਸਦਾ ਸਮ੍ਹਾਲਦਾ ਦੰਮੁ ਨ ਬਿਰਥਾ ਜਾਇ॥
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ॥ (ਵਾਰ ਬਿ: ਮ: 3)

ਜੀਵਨ ਪਦਵੀ ਲਈ ਦਮ ਦਮ ਦੀ ਸੰਭਾਲ ਸਭ ਤੋਂ ਉਚੀ ਸਾਧਨਾ ਹੈ, ਸਾਫ ਹੈ

ਕਿ ਜੇ ਹਰ ਦਮ ਇਨਸਾਨ ਦੀ ਸੁਰਤ: ਬੇਅਰਥ ਫੁਰਨਿਆ ਵਿਚ ਜ਼ਾਇਲ ਹੋ ਰਹੀ ਹੈ, ਤਦ ਤਰੱਕੀ ਕਿਸ ਤਰ੍ਹਾਂ? ਇਸ ਗੇੜ ਵਿਚ ਪਏ ਬਿਨਾਂ ਮਨ ਜੋ ਇਕ ਜ਼ਬਰਦਸਤ Generator (ਤਾਕਤ ਪੈਦਾ ਕਰਨ ਦਾ ਯੰਤ੍ਰ ਹੈ, ਆਪਣੇ ਸੁਭਾਵ ਵਾਙੂ generate (ਬੁਰਾਈ ਪੈਂਦਾ)ਕਰਨੋਂ ਨਹੀਂ ਰੁਕਦਾ। ਜਦ ਇਹ ਛਿਨ ਛਿਨ evil (ਬੁਰਾਈ ਜਾਂ useless (ਨਿਕੰਮੀ ਸ਼ੈ) ਪ੍ਰੀਤਮ ਜੀ ਤੋਂ ਗੈਰ ਸਾਮਾਨ ਪੈਦਾ ਕਰਦਾ, ਸਾਥੋਂ ਹੀ ਸ਼ਕਤੀਮਾਨ ਮੌਕੇ, ਸਾਨੂੰ ਹੀ ਚੰਬੜ ਰਹਿਆ ਹੈ ਉਸਦੀ Current (ਤਾਕਤ ਦੀ ਲਹਿਰ) ਕਿਸੇ ਵੇਲੇ ਵੀ stop (ਬੰਦ) ਨਹੀਂ ਹੁੰਦੀ ਤਾਂ ਦੱਸੋ ਕਿ ਪ੍ਰੀਤਮ ਜੀ ਦੇ ਦੇਸ ਕੀਕੂੰ ਜਾਵੀਏ? ਮਨ ਚਾਹੀਦਾ ਹੈ ਕਿ ਹਰ ਛਿਨ ਸਿਵਾ Good (ਚੰਗਿਆਈ) ਦੋ ਹੋਰ ਕੁਝ generate (ਪੌਦਾ) ਨਾ ਕਰੇ ਤੇ Good ਸਾਰਾ relative ਹੈ Absolute Good (ਨੇਕੀ ਕੁੱਲ) ਕੇਵਲ Good ਹੈ। ਸੌ ਜੇ ਮਨ ਸਰਬ ਚਿੰਤਨ ਦਾ ਤਿਆਗ ਕਰਕੇ ਇਕ (ਨੋਕੀ ਕੁੱਲ ਵਾਹਿਗੁਰੂ) ਦਾ ਚਿੰਤਨ ਕਰਨਾ ਅੰਦਰ ਵਸਾਵੇਂ,

ਪਿਆਰੇ ਜੀਓ

135