ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

15-3-10

ਪਿਆਰੇ ਜੀ,

ਪਤ੍ਰ ਪਹੁੰਚਾ, ਸ੍ਰੀ ਜੀ ਦੀ ਸੁਪਤਨੀ ਦੀ ਬੀਮਾਰੀ ਦਾ ਹਾਲ ਅਗੇ ਸੁਣਿਆ ਤਾਂ ਸੀ, ਪਰ ਖਿਆਲ ਸੀ ਕਿ ਸ਼ਾਇਦ ਹੁਣ ਤੱਕ ਮਿਹਰ ਹੋ ਗਈ ਹੋਵੇ। ਸ੍ਰੀ ਜੀ ਦੇ ਖਤ ਤੇ ਪਤਾ ਲਗਾ ਹੈ ਕਿ ਅਜੇ ਤਕ ਖੇਚਲ ਹੈ ਅਰ ਉਨ੍ਹਾਂ ਦੇ ਖੇਦ ਕਾਰਨ ਆਪ ਵੀ ਖੇਦ ਵਿਚ ਹੋ।

ਸਜਨ ਜੀ! ਸੰਸਾਰ ਵਿਚ ਜੋ ਖੇਦ ਸਾਨੂੰ ਪੈਂਦੇ ਹਨ, ਇਹ ਸਾਡੇ ਹੱਕ ਬਿਨਾ ਨਹੀਂ ਪੈਂਦੇ ਅਤੇ ਇਨ੍ਹਾਂ ਦਾ ਆਉਣਾ ਸਾਡੇ ਬੁਰੇ ਲਈ ਨਹੀਂ ਹੋਇਆ ਕਰਦਾ। ਕੀਤੇ ਕਰਮਾਂ ਦਾ ਬਲ ਇਹ ਤੋੜਦੇ ਹਨ। ਅਰ ਜੋ ਦੁਖ ਅਸੀਂ ਪਾਂਦੇ ਹਾਂ ਉਹ ਇਹ ਪ੍ਰਯੋਜਨ ਰਖਦਾ ਹੈ ਕਿ ਸਾਡੀ ਜਾਗ ਖੁਲ੍ਹੇ ਅਰ ਸਾਨੂੰ ਹੋਸ਼ ਆਵੇ । ਪਰ ਅਸੀਂ ਹਾਂ ਕਿ ਸਾਡੀ ਜਾਗ ਨਹੀਂ ਖੁਲ੍ਹਦੀ। ਦੁਖ ਆ ਕੇ ਉਠਾ ਕੇ ਬਿਠਾ ਦੇਂਦੇ ਹਨ, ਛੱਟੇ ਮਾਰ ਕੇ ਅੱਖਾਂ ਖੋਲ੍ਹ ਦੇਂਦੇ ਹਨ। ਇਕ ਇਕ ਵੇਰ ਹੋਸ਼ ਕਰਕੇ ਕਹੀਦਾ ਹੈ, ਹੁਣ ਅਸੀਂ ਫੇਰ ਗ਼ਾਫ਼ਲ ਨਹੀਂ ਹੋਵਾਂਗੇ। ਪਰ ਦੁਖ ਗਏ ਅਰ ਅਸੀਂ ਫੇਰ ਨਿੱਸਲ ਹੋ ਗਏ।

ਜੇ ਕਦੀ ਹਰ ਦੁਖ ਤੋਂ ਬਾਦ ਅਸੀਂ ਸਿਖਿਆ ਲਈਏ ਤਦ ਦੁਖ ਦੁਖ ਨਹੀਂ ਹਨ ਸਗੋਂ ਆਤਮ ਤਰੱਕੀ ਦੀ ਪੌੜੀ ਦੇ ਡੰਡੇ ਹਨ। ਹਰ ਦੁੱਖ ਸਾਡੇ ਆਤਮਾ ਨੂੰ ਪਹਿਲੋਂ ਤੋਂ ਉਚੇਰੇ ਥਾਂ ਛਡ ਜਾਂਦਾ ਹੈ ਅਰ ਇਉਂ ਦੁਖ ਦਾਰੂ ਹੋ ਢੁਕਦਾ ਹੈ। ਪਰ ਜੇਕਰ ਹਰ ਦੁਖ ਸਾਡੀ ਸੁਰਤ ਨੂੰ ਨੀਵਾਂ ਕਰ ਜਾਵੇ, ਤਦ ਬਹੁਤ ਘਾਟ ਪੈ ਜਾਂਦੀ ਹੈ। ਇਹ ਜੋ ਦੁਖ ਤੋਂ ਲਾਭ ਉਠਾਉਣਾ ਹੈ, ਇਹ ਬਿਨਾ ਸਤਿਸੰਗ ਦੇ ਹੋ ਨਹੀਂ ਸਕਦਾ। ਸਤਿਸੰਗ ਹੈ ਜੋ ਜਾਚ ਦੱਸਦਾ ਹੈ ਕਿ ਕਿਕੂੰ ਨਾਮ ਦਾ ਦੀਪਕ ਜਗਾਈਦਾ ਹੈ, ਅਰ ਉਸ ਵਿਚ ਦੁਖ ਦਾ ਤੇਲ ਪਾ ਕੇ ਨੂਰ ਵਿਚ ਆ ਜਾਈਦਾ ਹੈ। ਤੇ ਫੇਰ ਚੜ੍ਹਦੀਆਂ ਕਲਾਂ ਵਿਚ ਖਲੋ ਕੇ ਆਖੀਦਾ ਹੈ :———

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥
(ਆਸਾ ਮ: 1–32)

ਸ਼ੁਭ ਕਰਮਾਂ ਦੇ ਜਦ ਭੋਗ ਆਉਂਦੇ ਹਨ ਤਦ ਦੋ ਫਲ ਲਗਦੇ ਹਨ: ਇਕ ਤਾਂ ਸੁਖ ਸਰੀਰ ਨੂੰ ਲੱਭਣੇ ਅਤੇ ਦੂਜੇ ਵਾਸ਼ਨਾ ਦਾ ਚੰਗਿਆਂ ਹੋਣਾ। ਸਤਿਸੰਗ ਹੀਨ ਪੁਰਖ ਇਸ ਵੇਲੇ ਤਪੋਂ ਰਾਜ ਤੇ ਰਾਜੋਂ ਨਰਕ ਵਾਲੀ ਭੋਗਣੀ ਭੁਗਤਦੇ ਹਨ। ਅਰਥਾਤ ਸੁਖ ਪਾ ਕੇ

ਪਿਆਰੇ ਜੀਓ

19