ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੇ ਸੂਰਤ ਮਜ਼ਬੂਤ ਹੋ ਜਾਵੇ। ਤਦ ਗੁਰੂ ਜੀ ਆਖਦੇ ਹਨ:

‘ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈਜਾਣੇ।
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ॥

ਏਹ ਸੰਸਾਰ ਸਾਗਰ ਸੁਰਤ ਹੀ ਕਰ ਸਕਦੀ ਹੈ। ਸੂਰਤ ਦੀ ਪਕਿਆਈ ਵਿਚ ਇਤਨਾ ਬਲ ਹੈ ਕਿ ਸਰੀਰ ਦੀ ਮੌਤ ਤੇ ਰੋਗਾਂ ਨੂੰ ਭੀ ਝੱਲ੍ਹ ਸਕਦੀ ਹੈ। ਆਪ ਨੇ ਪੜ੍ਹਿਆ ਹੋਵੇਗਾ ਕਿ ਸ੍ਰੀ ਗੁਰੂ ਕਲਗੀਧਰ ਜੀ ਸਰੀਰ ਸਮੇਤ ਹੀ ਚਲੇ ਗਏ ਸੌ। ਔਰ ਇਕ ਪਠਾਣ ਨੂੰ ਕੈਦ ਤੋਂ ਕੱਢਿਆ ਸੀ। ਸੋ ਹੈ ਤਾਂ ਏਹ ਕਿ ਸਾਨੂੰ ਆਪਣੇ ਆਤਮਾ ਦੇ ਬਲ ਦਾ ਪਤਾ ਨਹੀਂ ਹੈ ਅਸੀਂ ਉਸ ਪਾਤਸ਼ਾਹ ਅਕਾਲ ਪੁਰਖ ਦੀ ਅੰਸ਼ ਹਾਂ:

ਕਹੁ ਕਬੀਰ ਇਹੁ ਰਾਮ ਦੀ ਅੰਸੂ। ਜਸ ਕਾਗਦ ਪਰ ਮਿਟੈ ਨ ਮੰਤ੍ਰੁ॥

ਸ਼ਹਨਸ਼ਾਹ ਦੇ ਪੁਤ੍ਰ ਸ਼ਾਹਜ਼ਾਦੇ ਹੋਇਆ ਕਰਦੇ ਹਨ। ਪਰ ਹਾਇ ਸ਼ੌਕ ਅਸੀਂ ਸੁਰਤ ਕਮਜ਼ੋਰ ਕਰਕੇ ਕੰਗਲੇ ਹੋ ਰਹੇ ਹਾਂ

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥
ਅਛਤਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ

ਸੋ ਜਦ ਅਸੀਂ ਸ਼ਹਨਸ਼ਾਹ ਦੇ ਪੁਤ੍ਰ ਹਾਂ, ਤਾਂ ਸ਼ਾਹਜ਼ਾਦੇ ਹਾਂ। ਦੁਨੀਆਂ ਦੀਆਂ ਤਾਕਤਾਂ ਪਰ ਸਾਡਾ ਹੁਕਮ ਹੈ। ਪਰ ਹਾਇ ਸ਼ੋਂਕ ਕਿ ਅਸੀਂ ਕੰਗਾਲ ਹੋ ਰਹੇ ਹਾਂ। ਅਸੀਂ ਨਿਰਬਲ ਹੋ ਰਹੇ ਹਾਂ, ਸੁਪਨੇ ਵਿਚ ਭਿਖਾਰੀ ਹੋ ਗਏ ਰਾਜਾ ਵਾਂਙੂ ਦੁਖੀ ਹਾਂ, ਕਿਉਂਕਿ ਸੁਰਤ ਨਿਰਬਲ ਹੋ ਰਹੀ ਹੈ। ਗਿਰ ਰਹੀ ਹੈ, ਅਰ ਹਰ ਸੱਟ ਦਾ ਨਿਸ਼ਾਨਾ ਬਣ ਰਹੀ ਹੈ। ਇਸ ਲਈ ਹਰ ਦੁਖ ਦੇ ਆਯਾਂ ਦੁਖ ਵਿਚ ਗਿਰਨਾਂ, ਦੁਖ ਵਿਚ ਦੁਖੀ ਹੋਣਾ ਅਰ ਨਿਕਲਣ ਦੀ ਕੋਸ਼ਸ਼ ਨਾ ਕਰਨੀ, ਆਪ ਆਪਣੇ - ਬਲ ਤੇ ਪ੍ਰਤਾਪ ਨੂੰ ਗਵਾਣਾ ਹੈ। ਦੁਖ ਨੂੰ ਦੁਖ ਨਾ ਸਮਝਣਾ, ਸੁਰਤ ਨੂੰ ਉਚੇਰੇ ਰਖਣਾ, ਅਰ ਜਿਸ ਤਰਹ ਇਕ ਉਡਦਾ ਪੰਖੀ ਕਿਸੇ ਹੇਠਲੇ ਮੈਦਾਨ ਨੂੰ ਤੱਕਦਾ ਹੈ, ਇਸ ਤਰਹ ਸੰਸਾਰ ' ਤੇ ਇਸ ਦੇ ਬਖੇੜਿਆਂ ਨੂੰ ਊਚੇ ਹੋ ਕੇ ਵੇਖਣਾ,ਹਰਖ ਸ਼ੋਕ ਤੋਂ ਅਤੀਤ ਕਰਦਾ ਹੈ। ਕਿਉਂਕਿ ਸਾਡੇ ਜਨਮ ਦਾ ਪ੍ਰਯੋਜਨ ਇਹ ਹੈ ਕਿ ਸੁਰਤ ਪੱਕੇ। ਇਸ ਲਈ ਹਰ ਦੁਖ ਜੋ ਆਉਂਦਾ ਹੈ। ਸਾਨੂੰ ਪਕਾਣ ਲਈ ਆਉਂਦਾ ਹੈ, ਆਵੇ ਵਿਚ ਪਈਆਂ ਇਟਾਂ ਦੁਖ ਸਹਿੰਦੀਆਂ ਹਨ ਪਰ ਮਿਟੀ ਤੋਂ ਪੱਥਰ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਦੁਖ ਦੀ ਭਠੀ ਸਾਨੂੰ ਪਕਾਂਦੀ ਹੈ:

ਦੁਖੁ ਦਾਰੂ ਸੁਖੁ ਰੋਗੁ ਭਇਆ। ਗੁਰੂ ਜੀ ਦਾ ਵਾਕ ਹੈ।

ਜੇ ਅਸੀਂ ਸੂਰਤ ਦੇ ਪਕਾਣ ਦੇ ਪੰਧ ਤੇ ਤੁਰਨ ਵਾਲੇ ਹਾਂ, ਤਦ ਹਰ ਦੁਖ ਸਾਨੂੰ ਪਕਾ ਜਾਂਦਾ ਹੈ, ਅਸੀਂ ਦੁਨੀਆਂ ਵਿਚ ਗਰਕ ਹਾਂ, ਤਦ ਹਰ ਦੁਖ ਸਾਨੂੰ ਗਿਰਾਂਦਾ ਹੈ। ਗੁਰੂ ਜੀ ਨੇ 'ਦੀਵਾ ਮੇਰਾ ਏਕੁ ਨਾਮ' ਕਹਿ ਕੇ 'ਦੁਖੁ ਵਿਚ ਪਾਇਆ ਤੇਲੁ' ਦਸਿਆ ਅਤੇ ਫਲ ਇਹ ਦਸਿਆ ਹੈ "ਉਨਿ ਚਾਨਣਿ ਓਹੁ ਮੋਖਿਆ ਚੂਕਾ ਜਮ ਸਿਉ ਮੋਲੋ॥"

ਸੋ ਸਿੱਖੀ ਦੀ ਰਸਦ ਏਹ ਹੈ। ਅਰ ਅਸੀਂ ਸਿਖੀ ਦੇ ਦਰ ਦੇ ਭਿਖਾਰੀ ਹਾਂ। ਸਾਡਾ ਫ਼ਰਜ਼

80

ਪਿਆਰੇ ਜੀਓ