੫੦
26-12-12
ਪਿਆਰੇ ਜੀ,
ਮੇਰੇ ਵੀਰ ਜੀ ਸਿਮਰਨ ਦੇ ਰਸੀਏ ਤੇ ਨਿਸ਼ਪਾਪ ਜੀਵਨ ਵਾਲੇ ਸਨ। ਸਤਿਗੁਰ ਨੇ ਉਨ੍ਹਾਂ ਨੂੰ ਆਪਣੇ ਅਕਾਲੀ ਬੇੜੇ ਦੀ ਸੇਵਾ ਲਈ ਸੱਦਿਆ ਹੈ, ਇਸ ਲਈ ਅਸੀਂ ਖੁਸ਼ ਹਾਂ ਕਿ ਸਾਡੇ ਘਰ ਦਾ ਇਕ ਪਰਮ ਪਿਆਰਾ ਉਚਾ ਹੋ ਗਿਆ ਹੈ, ਅਰ ਸ਼ਹਿਨਸ਼ਾਹ ਦੀ ਹਜ਼ੂਰੀ ਵਿਚ ਰਹਿੰਦਾ ਹੈ। ਉਸ ਦੇ ਵਿਯੋਗ ਕਰਕੇ ਕਈ ਕੰਮ ਤੇ ਜ਼ਿੰਮੇਵਾਰੀਆਂ ਵਧੀਆਂ ਹਨ, ਪਰ ਸਤਿਗੁਰੂ ਦਾ ਇਕਰਾਰ ਹੈ:—
ਜਿਸਕੀ ਬਸਤੁ ਤਿਸੁ ਆਗੈ ਰਾਖੈ॥ ਪ੍ਰਭ ਕੀ ਆਗਿਆ ਮਾਨੈ ਮਾਥੈ॥
ਉਸ ਤੇ ਚਉਗੁਨ ਕਰੈ ਨਿਹਾਲੁ॥ ਨਾਨਕ ਸਾਹਿਬੁ ਸਦਾ ਦਇਆਲੁ॥
ਸਾਡੇ ਮਾਤਾ ਜੀ ਨੇ ਬੱਚੇ ਨੂੰ ਇਸ਼ਨਾਨ ਕਰਾਕੇ ਸਿਪਾਹੀ ਬਾਣਾ, ਕਮਰਕੱਸਾ ਸਫੈਦ ਸਜਾਂ ਕੇ ਇਕ ਵਾਰੀ ਤੜਕੇ ਅਰਦਾਸ ਸੁਧਾ ਦਿੱਤੀ ਸੀ ਕਿ ਬੱਚੇ ਨੂੰ ਆਪਣੇ ਬੇੜੇ ਵਿਚ ਸਿਪਾਹੀ ਹੋਣ ਲਈ ਅਰਦਾਸ ਕਰਾਂਦੇ ਹਾਂ। ਬੱਸ ਫੇਰ ਜਦ ਉਦਾਸੀ ਪੈਣ ਲਗਦੀ ਹੈ ਉਹ ਸੋਚ ਕੇ ਬਚ ਜਾਂਦੇ ਹਨ ਕਿ ਮੈਂ ਤਾਂ ਸੁਖਾਂ ਨਾਲ ਟੋਰਿਆ ਸੀ ਤੇ ਅਰਦਾਸਾ ਕਰਾਇਆ ਸੀ, ਹੁਣ ਮੇਰਾ ਕਾਹਦਾ ਹੈ, ਉਹ ਤਾਂ ਸਤਿਗੁਰੂ ਦਾ ਹੈ।
ਭਾਵੇਂ ਹਿੰਦੂ ਖਿਆਲ ਦੀਆਂ ਬਰਾਦਰੀਆਂ ਬਹੁਤ ਭੈੜੇ ਸ਼ੰਕੇ ਆਕੇ ਪਾਂਦੀਆਂ ਹਨ, ਪਰ ਮਾਤਾ ਜੀ ਫੇਰ ਦਬਾਉ ਵਲੋਂ ਨਿਕਲ ਕੇ ਸ਼ੁਕਰ ਵਲ ਆ ਜਾਂਦੇ ਹਨ, ਇਸ ਤਰ੍ਹਾਂ ਆਸ ਹੈ ਕਿ ਸਾਹਿਬ ਮਿਹਰ ਕਰਸੀ ਅਰ ਸਾਡੇ ਸਿਦਕ ਦੀ ਬੇੜੀ ਨੂੰ ਅਡੋਲ ਰਖਸੀ।
ਮੇਰੇ ਲਈ ਜੇ ਕੰਮ ਵਧੇ ਹਨ, ਉਹ ਹੁਕਮ ਹੈ, ਤੇ ਕਰਨੇ ਹਨ ਤੇ ਉਹ ਨਿਭ ਜਾਸਣ। ਸਤਿਗੁਰੂ ਜੋ ਆਖਦਾ ਹੈ: “ਉਸ ਤੇ ਚਉਗੁਨ ਕਰੈ ਨਿਹਾਲ॥ ਨਾਨਕ ਸਾਹਿਬ ਸਦਾ ਦਇਆਲੂ॥" ਇਸ ਲਈ ਤੁਸੀਂ ਬੀ ਸ਼ੋਕ ਨਾ ਕਰੋ। ਸਾਡੇ ਵਿਚੋਂ ਇਕ ਸਜਣ ਉਚਾ ਹੋ ਗਿਆ ਹੈ। ਨਾਮ ਵਾਲੇ ਨਹੀਂ ਮਰਦੇ, ਚਉਰਾਸੀ ਮਰਦੀ ਹੈ, ਨਾਮ ਵਾਲੇ ਤਾਂ ਗੁਰੂ ਰੰਗ ਵਿਚ ਰੰਗੇ ਜਾਂਦੇ ਹਨ। ਭੈ ਨਾ ਕਰੀਏ, ਨਿਰਭੈ ਹੋ ਕੇ ਨਾਮ ਜਪੀਏ। ਸਤਿਗੁਰ ਦਾ ਸਿਮਰਨ ਕਾਇਮ ਰਹੇ। ਜਦੋਂ ਸਿਮਰਨ ਟੁੱਟੇ ਤਦੋਂ ਰੌਣ ਦੀ ਦਸ਼ਾ ਹੈ, ਉਹ ਸਾਰੇ ਕਰਮ ਪਾਪ ਹਨ ਜੋ ਸਿਮਰਨ ਤੋਂ ਤਰੋੜਦੇ ਹਨ। ਵਾਹਿਗੁਰੂ ਆਪ ਨੂੰ ਨਾਮ ਦਾਨ ਬਖਸ਼ੋ ਅਰ ਗੁਰੂ ਨਾਨਕ ਪ੍ਰੇਮ ਦਾ ਕੜਛਾ ਭਰ ਭਰ ਦੇਵੇ।
-ਵੀਰ ਸਿੰਘ
ਪਿਆਰੇ ਜੀਉ
97