ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਸੁਖ ਮਿਲੇ ਤੇ ਸੁਣਨ ਵਾਲਿਆਂ ਨੂੰ ਲਾਭ ਅੱਖੜੇ। ਹੋ ਜੋ ਕਛ ਰਿਹਾ ਹੈ ਸਾਡੇ ਵਸੋਂ ਹਾਂ ਫੇਰ ਭੀ ਹੋਣਹਾਰ ਹੋ ਜਾਂਦਾ ਹੈ, ਤਾਂ ਤੇ ਬਾਹਰ ਹੋ, ਅਸੀਂ ਸਾਰਾ ਮਾਨੁਖੀ ਜ਼ੋਰ ਲਾ ਲੈਂਦੇ ਜੋ ਵਸੋਂ ਬਾਹਰ ਹੈ ਉਸ ਲਈ ਮਨ ਨੂੰ ਕਸ਼ਟ ਦੇਣ ਦਾ ਮੀਂਹ ਗੁਣ, ਮਨ ਉਚਿਆਂ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਏ! ਵਿਛੁੜੇ ਪਯਾਰੋ ਨੂੰ ਕੀਰਤਨ ਦੀ ਯਾਰ ਭਰੀ ਸੁਗਾਤ ਪਹੁੰਚਾਈਏ।

ਗੁਰੂ ਆਪ ਦਾ ਤੇ ਪਰਵਾਰ ਦਾ ਇਸ ਵਿਛੋੜੇ ਵਿਚ ਸਹਾਈ ਹੋਵੇ। ਦਿਲ ਉਚਾ ਸੁਚਾ ਹੋਵੇ, ਸਾਈਂ ਦੀ ਯਾਦ ਨਾਲ ਪ੍ਰੋ ਹੋ ਜਾਏ। ਤੁਸਾਂ ਦੀ ਸਮਝ ਬੰਦਗੀ ਵਿਚ ਉੱਜਲ ਹੋਵੇ ਤੇ ਇਸ ਉੱਜਲ ਪਦਾਰਥ ਤੋਂ ਜਗਤ ਪੀੜਾ ਘਟਣ ਵਿਚ ਵੱਧ ਤੋਂ ਵੱਧ ਸਹਾਯਤਾ ਮਿਲੇ!

ਕਲਗੀਆਂ ਵਾਲੇ ਨੇ ਸਾਨੂੰ ਕਰਮ ਵਿਚ ਨਿਸ਼ਕਰਮ ਕੀਤਾ ਹੈ। ਆਖਿਆ ਹੈ ਤਯਾਗ ਵਿਚ ਨਾ ਜਾਓ, ਕਰਮ ਕਰੋ ਤੇ ਫੇਰ ਕਰਦੇ ਹੋਏ ਅੰਦਰੋਂ ਸਾਈਂ ਨਾਲ ਲਗੇ ਰਹੋ, ਇਹ ਅੰਦਰੋਂ ਲਗੇ ਰਹਿਣਾ ਨਿਸ਼ਕਰਮ ਹੋਣਾ ਹੈ | ਅਕੂ ਹੋਣਾ ਹੈ, ਜੁੜ ਜਾਣ ਦੀ ਅਵਸਥਾ ਮਾਨੋ ਇਕ ਅਭੈ ਅਵਸਥਾ ਹੈ, ਨਾਮ ਜਪਣਾ ਇਸ ਦਾ ਸਾਧਨ ਹੈ, ਜਗਤ ਵਿਚ ਭਲਾ ਕਰਨਾ ਇਹ ਕਰਮ ਕਰਨਾ ਹੈ। ਭਲਾ ਕਰਕੇ ਇਸ ਵਿਚ ਫਲ ਦੀ ਵਾਸ਼ਨਾ ਤਯਾਗਣੀ ਇਹ ਕਰਮ ਦੀ ਸਫ਼ਲਤਾ ਹੈ।

ਗੁਰੂ ਸਿਖੀ ਸਿਦਕ ਭਰੋਸਾ ਤੋ ਨਾਮ ਬਖਸ਼ੇ।

—ਵੀਰ ਸਿੰਘ

ਪਿਆਰੇ ਜੀਓ

105