ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/17

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਤਿਗੁਰੂ ਸਤਿਗੁਰ ਪ੍ਰਸਾਦਿ ॥ ੧ ੴ ਸਤਿਗੁਰ ਪ੍ਰਸਾਦਿ ॥ ਸਾਖੀ ਸੀ ਬਾਬੇ ਨਾਨਕ ਜੀ ਕੀ ਸ੍ਰੀ ਸਤਿਗੁਰੂ ਜੀ ਜਗਤੁ ਨਿਸਤਾਰਣ ਕੁ ਆਇਆ ਕਲਜੁਗ ਵਿਚ | ਬਾਬਾ ਨਾਨਕ ਹੋਇ ਜਨਮਿਆ ਪਾਰਬ੍ਰਹਮ ਕਾ ਨਿਜ ਭਗਤੁ ॥ ॥ ਸਤਿਗੁਰਪ੍ਰਸਾਦਿ ॥ | ) ੧, ਅਵਤਾਰ, ਬਾਲਪਨ ਸੰਮਤ ੧੫੨੬ ਬਾਬਾ ਨਾਨਕੁ ਜਨਮਿਆ, ਵੈਸਾਖ ਮਾਹਿ ਤ੍ਰਿਤੀਆ, ਚਾਨਣੀ ਰਾਤਿ, ਅੰਮ੍ਰਿਤ ਵੇਲਾ, ਪਹਰ ਰਾਤ ਰਹਿੰਦੀ ਕੁ ਜਨਮਿਆ | ਅਨਹਦ ਸਬਦ ਪਰਮੇਸਰ ਕੇ ਦਰਬਾਰ ਵਾਜੇ। ਤੇਤੀਸ ਕਰੋੜੀ ਦੇਵਤਿਆਂ ਨਮਸਕਾਰ ਕੀਆਂ, ਚਉਸਠ ਜੋਗਣੀ, ਬਵੰਜਾਹ ਬੀਰ,ਛਿਆਂ ਜੜੀਆਂ,ਚੌਰਾਸੀਆਂ ਸਿੱਧਾਂ, ਨਵਾਂ ਨਾਥਾਂ ਨਮਸਕਾਰ ਕੀਆ, ਜੋ ਵਡਾ ਭਗਤ ਜਗਤ ਨਿਸਤਾਰਣ ਕਉ ਆਇਆ : ਇਸ ਕਉ ਨਮਸਕਾਰ ਕੀਜੀਐ ਜੀ । ਤਬ ਕਾਲੁ ਖੱੜੀ ਜਾਤ ਵੇਦੀ ਤਲਵੰਡੀ ਰਾਇ ਭੋਇ ਭੱਟੀ ਕੀ ਵਸਦੀ ਵਿਚ ਵਸਦਾ ਆਹਾ, ਓਥੇ ਜਨਮੁ ਪਾਯਾ। ਵਡਾ ਹੋਆ ਤਾਂ ਲਗਾ ਬਾਲਕਾਂ ਨਾਲ ਖੇਡਣ ਪਰ ਬਾਲਕਾਂ ਤੇ ਇਸਕੀ ਦ੍ਰਿਸਟ ਅਉਰ ਆਵੇ, ਆਤਮੇ ਅਭਿਆਸੁ ਪਰਮੇਸਰ, ਕਾਂ ਕਰੇ । ਜਬ ਬਾਬਾ ਬਰਸਾਂ ਪੰਜਾਂ ਕਾ ਹੋਇਆ ਤਾਂ ਲਗਾ ਬਾਤਾਂ ਅਗਮ ਨਿਗਮ ਕੀਆਂ ਕਰਨ, ਜੋ ਕਿਛ ਬਾਤ ਕਰੇ ਸੋ ਸਮਝਿ ਕਰੇ ਤਿਸਤੇ ਸਭਸੁ ਕਿਸੇ ਦੀ ਨਿਸਾ ਹੋਇ ਆਵੇ । ਹਿੰਦੁ ਕਹਨਿ ਜੋ ਕੋਈ ਦੇਵਤਾ ਸਰੂਪ ਪੈਦਾ ਹੋਯਾ ਹੈ ਅਤੇ ਮੁਸਲਮਾਨ ਕਹਨਿ ਜੋ ਕੋਈ ਖੁਦਾਇ ਕਾ ਸਾਦਿਕੁ ਪੈਦਾ ਹੋਇਆ ਹੈ ॥ ੨. ਪਟੀ, ਧਾ.. ਜਬ ਬਾਬਾ ਬਰਸਾਂ ਸੱਤਾਂ ਕੀ ਹੋਇਆ ਤਬ ਕਾਲੁ ਕਹਿਆ : ਨਨਕ ! ਤੂੰ ਪੜ ਤਬ ਗੁਰੂ ਨਾਨਕ ਕਉ ਪਾਂਧੇ ਪਾਸ ਲੈ ਗਇਆ ਕਾਲੁ ਕਹਿyg ! ਇਸ ਨੂੰ ਪੜਾਇ । ਤਬ ਪiਥੇ ਪੱਟੀ ਲਿਖ ਦਿੱਤੀ, ਅੱਖਰਾਂ ਪੈਤੀਸ ਕੀ ਮਹਾਰਣੀ, ਤਬ ਗੁਰੂ ਨਾਨਕ ਲਗਾ ਪੜਨ।ਰਾਗ ਆਸਾ ਵਿਚ ਪਟੀ ਮ:੧ਆਦਿ ਬਾਣੀ ਹੋਈ: Digitized by Panjab Digital Library / www.panjabdigilib.org