ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ ਬਚਨੁ ਲੈਕਰਿ ਜਾਇ ਖੜਾ ਰਹਿਆ। ਤਾਂ ਆਖਿਓਸੁ : 'ਜੀ ਕਿਸ ਵਲਿ ਤੇ ਮੁਹੁ ਪਾਈ ?' ਤਬ ਬਚਨੁ ਹੋਇਆ। ‘ਪੈਰਾਂ ਵਲ ਮੁਹੁ ਪਾਵਣਾ'। ਜਬ ਗੁਰੂ ਅੰਗਦ ਚਾਦਰ ਉਠਾਵੈ, ਤਾਂ ਗੁਰੂ ਨਾਨਕ ਸੁਤਾ ਪਇਆ ਹੈ। ਤਾਂ ਗੋਰਖ ਕਾ ਬਚਨੁ ਹੋਇਆ : 'ਨਾਨਕ ਤੇਰਾ ਗੁਰੂ ਸੋਈ ਜੋ ਤੇਰੇ ਅੰਗ ਤੇ ਪੈਦਾ ਹੋਵੇਗਾ। ਤਬ ਲਹਿਣੈ ਤੈ ਗੁਰੂ ਅੰਗਦ ਨਾਉਂ ਰਖਿਆ, ਤਾਂ ਗੋਰਖਨਾਥੁ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੈ, ਜੋ ਪੈਸਿਆਂ ਵਾਲੇ ਆਖਦੇ ਹੈਨਿ : ਜੇ ਅਗੈ ਜਾਂਦੇ ਤਾਂ ਰੁਪਈਐ ਲੈ ਆਵਦੈ। ਅਤੇ ਰੁਪਈਆਂ ਵਾਲੈ ਆਖਦੇ ਹੈਨਿ : 'ਜੋ ਅਸੀਂ ਅਗੈ ਜਾਂਦੇ ਤਾਂ ਮੁਹਰਾਂ ਲੈ ਆਂਵਦੇ। ਤਬ ਬਾਬਾ ਬੋਲਿਆ ਸਬਦੁ ਰਾਗੁ ਸ੍ਰੀਰਾਗੁ ਵਿਚ ਮ: ੧॥ :- ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥ ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥ ਬਾਬਾ ਮਾਇਆ ਰਚਨਾ ਧੋਹੁ ॥ ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥ ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥ ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥ ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥ ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥ ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥ ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥੩॥ ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥੪॥੩॥ 55. ਮਖਦੂਮ ਬਹਾਵਦੇਂ ਦਾ ਚਲਾਣਾ (ਪੰਨਾ ੧੫) ਤਬ ਇਕ ਦਿਨ ਪਰਮੇਸਰ ਕੀ ਆਗਿਆ ਹੋਈ ਜੋ ਮਖਦੂਮ ਬਹਾਵਦੀ ਮੁਲਤਾਨ ਕਾ ਪੀਰੁ ਮਸੀਤ ਕਉ ਆਇਆ ਥਾ, ਈਦਗਾਹ ਕੈ ਦਿਨਿ, ਮੁਰੀਦ ਲੋਕ ਬਹੁਤੁ ਨਾਲਿ ਆਏ ਥੇ ਨਾਮਜ਼ ਗੁਜਾਰਿਣ। ਤਦਹੁੰ ਮਖਦੂਮ ਬਹਾਵਦੀ ਕੀ ਅਖੀ ਭਰਿ ਆਈਆ ਅੰਝੂ, ਲਗਾ ਬੈਰਾਗੁ ਕਰਣਿ। ਤਬ ਮੁਰੀਦਾਂ ਪੁਛਿਆ ਜੋ ‘ਜੀਵੈ ਪੀਰ ਸਲਾਮਤਿ ! ਸੁ ਤੁਸੀਂ ਜੋ ਰੋਏ, ਸੋ ਕਿਉਂ ਰੋਏ ?' ਤਬ ਮਖਦੂਮ ਬਹਾਵਦੀ ਆਖਿਆ : ‘ਏ ਬੰਦਿਓ ਖੁਦਾਇ ਕਿਓ ! ਇਹ ਬਾਤਿ ਕਹਣੇ ਕੀ ਨਾਂਹੀ'। ਤਾਂ ਮੁਰੀਦਾਂ ਆਖਿਆ :

  • ਦੇਖੋ ਪਿਛੇ ਪੰਨਾ 156 ਦੀ ਟੂਕ-1

(158) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ