ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ – ਸ੍ਰੀ ਗੁਰੂ ਨਾਨਕ ਦੇਵ ਜੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਗੁ ਆਸਾ ਮਹਲਾ ੧ ਪਟੀ ਲਿਖੀ[1]

ੴ ਸਤਿਗੁਰ ਪ੍ਰਸਾਦਿ॥ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ
ਸਾਹਿਬੁ ਏਕੁ ਭਇਆ॥ ਸੇਵਤ ਰਹੇ ਚਿਤੁ ਜਿ ਕਾ ਲਾਗਾ
ਆਇਆ ਤਿਨ੍ ਕਾ ਸਫਲੁ ਭਇਆ॥੧॥ ਮਨ ਕਾਹੇ ਭੂਲੇ ਮੂੜ
ਮਨਾ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥ ੧॥ ਰਹਾਉ॥
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ॥ ਏਨਾ ਅਖਰਾ
ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ॥੨॥ ਊੜੈ
ਉਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ॥ ਸੇਵਾ ਕਰਹਿ
ਸੋਈ ਫਲੁ ਪਾਵਹਿ ਜਿ ਸਚੁ ਕਮਾਇਆ॥੩॥ ਙੰਙਾ ਙਿਆਨੁ
ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ॥ ਸਰਬ ਜੀਆ ਮਹਿ ਏਕੋ
ਜਾਣੈ ਤਾ ਹਉਮੈ ਕਹੈ ਨ ਕੋਈ॥੪॥ ਕਕੈ ਕੇਸ ਪੁੰਡਰ ਜਬ ਹੂਏ
ਵਿਣੁ ਸਾਬੂਣੈ ਉਜਲਿਆ॥ ਜਮ ਰਾਜੇ ਕੇ ਹੇਰੂ ਆਏ ਮਾਇਆ
ਸੰਗਲਿ ਬੰਧਿ ਲਇਆ॥੫॥ ਖਖੈ ਖੁੰਦਕਾਰੁ ਸਾਹ ਆਲਮੁ ਕਰਿ
ਖਰੀਦਿ ਜਿਨਿ ਖਰਚੁ ਦੀਆ॥ ਬੰਧਨਿ ਜਾ ਕੈ ਸਭੁ ਜਗੁ ਬਾਧਿਆ
ਅਵਰੀ ਕਾ ਨਹੀ ਹੁਕਮੁ ਪਇਆ॥੬॥ ਗਗੈ ਗੋਇ ਗਾਇ ਜਿਨਿ
ਛੋਡੀ ਗਲੀ ਗੋਬਿਦੁ ਗਰਬਿ ਭਇਆ॥ ਘੜਿ ਭਾਂਡੇ ਜਿਨਿ ਆਵੀ
ਸਾਜੀ ਚਾੜਣ ਵਾਹੈ ਭਈ ਕੀਆ॥ ੭॥ ਘਘੈ ਘਾਲ ਸੇਵਕੁ ਜੇ
ਘਾਲੈ ਸਬਦਿ ਗੁਰੂ ਕੈ ਲਾਗਿ ਰਹੈ॥ ਬੁਰਾ ਭਲਾ ਜੇ ਸਮ ਕਰਿ
ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ॥੮॥ ਚਚੈ ਚਾਰਿ ਵੇਦ
ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ॥ ਜੁਗੁ ਜੁਗੁ ਜੋਗੀ ਖਾਣੀ
ਭੋਗੀ ਪੜਿਆ ਪੰਡਿਤੁ ਆਪਿ ਥੀਆ॥੯॥ਛਛੈ ਛਾਇਆ ਵਰਤੀ
ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ ਭਰਮੁ ਉਪਾਇ
ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ ਗੁਰੂ ਮਿਲਿਆ॥੧੦॥
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ॥
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ॥੧੧॥ ਝਝੈ
ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇ ਦੇ
ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ॥੧੨॥


  1. ਇਹ 'ਲਿਖੀ' ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਣਾ ਤੇ ਨਾਲਿ ਮਹਲਾ ੧ ਹੋਣਾ ਦੱਸਦਾ ਹੈ ਕਿ ਇਹ ਉਹੋ ਪਟੀ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਂਧੇ ਦੀ ਮੁਹਾਰਨੀ ਵਾਲੀ ਪਟੀ ਪੜ੍ਹਦਿਆਂ, ਪਰਮਾਰਥਕ ਅਰਥਾਂ ਵਾਲੀ ਪਟੀ ਆਪ ਲਿਖੀ ਸੀ।

(20) ਪੁਰਾਤਨ ਜਨਮ ਸਾਖੀ - ਸ੍ਰੀ ਗੁਰੂ ਨਾਨਕ ਦੇਵ ਜੀ