ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈਰਾਨੁ ਹੋਇ ਗਇਆ ਕਹਿਆ ਸੁ ਨਾਨਕ ! ਤੂ ਇਵੈ ਰਹੈ ਤਾਂ ਕਿ ਹੋਵੇ ? ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰਿ ਤੋਰਕੀ ਪੜਨ ਪਾਇਆ | ਵਤ ਘਰ ਬਹਿ ਗਇਆ, ਦਿਲ ਦੀ ਖਬਰ ਗਲ ਕਿਸੇ ਨਾਲ ਕਰੋ ਨਾਹੀਂ। ਤਬ ਕਾਲੁ ਨੂੰ ਲੋਕਾਂ ਆਖਿਆ 'ਕਾਲੁ ! ਇਸਦਾ ਵਿਵਾਹ ਕਰ। ਤਬ ਕਾਲੁ ਉਠ ਖੜਾ ਹੋਇਆ, ਚਿਤਵਨੀ ਕੀਤੀਆਸੁ ਜੋ ਕਿਵੈ ਕੁੜਮਾਈ ਹੋਵੇ । ਤਦ ਮੁਲਾ ਖੱ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ। , ਤਾਂ ਬਾਬਾ ਬਰਸ਼ਾਂ ਬਾਰਾਂ ਕਾ ਹੋਇਆ ਤਬ ਵੀਵਾਹਿਆ ਤਾਂ ਬਾਬਾ ਲੱਗਾ ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ ਦੀ ਖਬਰ ਲਏ ਨਾਹੀਂ। ਘਰ ਦੇ ਆਦਮੀ ਆਖਨ ਜੋ ਅੱਜ ਕਲ ਫਕੀਰਾਂ ਨਾਲ ਉਠ ਜਾਂਦਾ ਹੈ। ਬੋਲੋ ਵਾਹਿਗੁਰੂ ! ੯ ੪, ਖੇਤ ਹਰਿਆ. ਤਬ ਆਗਿਆ ਪ੍ਰਮੇਸਰ ਕੀ ਹੋਈ,ਜੋ ਇਕ ਦਿਨ ਕਾਲੂ ਕਹਿਆ, “ਨਾਨਕ ਏਹ ਘਰ ਦੀਆਂ ਮਹੀਂ ਹਨ, ਤੁ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੇਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ । ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ,ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ।ਉਹ ਆਇ ਗਇਆ ਉਨ ਭੱਟੀ ਕਹਿਆ,'ਭਾਈ ਵੇ ! ਤੋਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ” । ਤਬ ਗੁਰੂ ਨਾਨਕ ਕਹਿਆ, 'ਭਾਈ ਵੇ ! ਤੇਰਾ ਕਿਛੁ ਨਾਹੀਂ ਉਜੜਿਆ । ਕਿਆ ਹੋਇਆ ਜਿ ਕਿਸੈ ਮਹੀਂ ਮੂੰਹ ਪਾਇਆ ? ਖੁਦਾਇ ਇਸੈ ਵਿਚ ਬਰਕਤ ਤਸੀਂ। ਤਾਂ ਭੀ ਉਹ ਰਹੈ ਨਾਂਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੁ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ, “ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ । ਤਬ ਕਾਲੂ ਨੂੰ ਸਦਾਇਆ।ਤਬ ਰਾਇ ਬੁਲਾਰ ਆਖਿਆ, “ਕਾਲੂ,ਇਸ ਪੜ ਨੂੰ ਸਮਝਾਇੰਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛੱਡਿਆ ਆਹੀ । ਭਾਈ ਵੇ ! ਏਹ ਉਜਾੜਾ ਜਾਇ ਭਰਦੇਹ, ਨਾਂਹੀਂ ਤਾਂ ਤੁਰਕਾਂ ਪਾਸ ਜਾਇ ਖੜਾ ਹੋਆ(ਤਬ ਕਾਲੂ ਕਹਿਆ, "ਜੀ ਮੈਂ ਕਿਆ ਕਰੀਂ?

  • ਏਥੋਂ ਅਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੋ ਪਤਰੇ ਦੀ ਇਬਾਰਤ-ਤੋਰਕੀ ਪੜਨ..ਤੋਂ.ਓਥੋ ਕਿਛੁ ਨਾਂ ਉਜੜਿਆ-ਤਕ ਏਥੇ ਪਾਈ ਹੈ।

ਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ। ਭਾਈ ਮਨੀਸਿੰਘ ਜੀਨੇ ਵਿਆਹ ਇਥੇ ਹੀ ਹੋਇਆ ਲਿਖਿਆ ਹੈ।