ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਪ੯ ) . ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥ ਤਬ ਫਿਰਿ ਕਾਲੁ ਕਹਿਆ, ਬਚਾ ! ਤ ਇਕ ਵਾਰੀ ਘਰਿ ਚਾਲ, ਨਵੇਂ ਘfਰ ਉਸਰੇ ਹੈਨਿ, ਤੂੰ ਵੇਖੁ ਚਿਰ ਪਿਛੋਂ ਆਇਆ ਹੈ, ਤੇਰਾ ਪਰਵਾਰ ਹੈ, ਤੁ ਮਿਲ ਬਹੁ, ਅਤੇ ਜੇ ਤੁਧੁ ਭਾਵਸੀ ਤਾ ਫੇਰਿ ਜਾਵੈ । ਤਬ ਫਿਰਿ ਬਾਬੇ ਚਉਬੀ ਪਉੜੀ ਆਂਖੀ : ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰਾ ਪਰਵਾਰੁ ॥ ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥ ੪॥ ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥ ਦੇ ਤਬਿ ਫਿਰਿ ਕਾਲੁ ਆਖਿਆ ਬਚਾ ! ਤੇਰਾ ਜੀਉ ਕਿਤੁ ਗਲੈ ਖਟਾ ਹੋਆ ਹੈ, ਤੂੰ ਮੈਨੂੰ ਦਸਿ, ਜੋ ਆਖਹਿ ਤਾਂ ਹੋਰੁ ਵੀਵਾਹੁ ਕਰੀ, ਭਲੀ ਜੰਵਿ ਚਾੜੀ,ਅਡੰਬਰ ਨਾਲਿ ਵੀਵਾਹੁ ਕਰਾਈ । ਤਬ ਬਾਬਾ ਬੋਲਿਆ ਸਬਦੁ ਰਾਗੁ ਸੂਹੀ ਵਿਚ ਛੰਤੁ ਮਃ ੧॥: ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿਕੇ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਞ ਲਾੜੇ ਨਾਲਿ ਸੋਹੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ|| ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾਂ । ਇਹ ਤਨ ਜਿਨ ਸਿਉ ਗਾਡਿਆ ਮਨੁ ਲੀਅੜਾ ਦਿਤਾ ॥ ਲੀਆ ਤ ਦੀਆ ਮਾਨੁ ਜਿਨ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ || ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ

    • ਛਲੀ ਜੰਵਿ ਚਾੜੀ, ਅਡੰਬਰ ਨਾਲਿ ਵੀਵਾਹੁ ਕਰਾਈਂ ਏਹ ਪਾਠ ਹਾ:ਬਾ: ਨੁਸਖੇ ਵਿਚ ਨਹੀਂ ਹੈ ।

ਵਲੈਤ ਵਾਲੇ ਨੁਸਖੇ ਵਿਚ ਏਥੇ ਇਕ ਹੋਰ ਸਲੋਕ ਹੈ ਜੋ ਸਹੀ ਦੀ ਵਾਰ ਵਿਚ ਮਃ ੩ ਦਾ ਹੈ।ਜਿਸ ਦਾ ਸੁਧ ਪਾਠ ਇਹ ਹੈ:-ਹਵੀਏ ਨਿਮਾਣੀਏ ਸੋ ਸਹੁ ਸਦਾ ਸਮਾਲਿ ॥ ਨਾਨਕ ਜਨਮ ਸਵਾਰਹਿ ਅਪਣਾ ਕੁਲੁ ਭੀ ਛੁਟੀ ਨਾਲਿ॥ਪਰ ਹਾ: ਬਾ: ਵਾਲੇ ਨੁਸਖੇ ਵਿਚ ਇਹ ਸਲੋਕ ਏਥੇ ਨਹੀਂ ਦਿਤਾ, ਇਸ ਕਰਕੇ ਅਸਾਂ ਬੀ ਨਹੀਂ ਦਿਤਾ, ਕਿਉਂਕਿ ਇਹ ਵਲੈਤ ਵਾਲੇ ਨੁਸਖੇ ਦੇ ਲਿਖਾਰੀ ਦੀ ਇਕ ਸਪਸ਼ਟ ਭੱਲ ਹੈ ।