ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਕਾਦਰਯਾਰ.djvu/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਗੁਰੂ ਤਾਂਈ ਸੁਖਨ ਦਰਦ ਫਿਰਾਕ ਦੇ ਖੋਲ੍ਹ ਕੇ ਜੀ।੧। ਬੇ ਬਹੁਤ ਮੈ ਲਾਡਲਾ ਜੰਮਿਆ ਸਾਂ ਖਾਤਰ ਧੌਲਰੀ ਪਾਲਿਆ ਆਪ ਮੈਨੂੰ। ਬਾਰੀ ਵਰੀ ਮੈ ਗੁਰੂ ਜੀ ਬਾਹਰ ਆਇਆ ਜਦੋ ਹੁਕਮ ਕੀਤਾ ਬਾਬਲ ਆਪ ਮੈਨੂੰ। ਲਾਗੀ ਸਦ ਕੇ ਲਗੇ ਵਿਆਹ ਕਰਨੇ ਚੜ ਗਿਆ ਸੀ ਗੰਮ ਦਾ ਤਾਪ ਮੈਨੂੰ।