ਪੰਨਾ:ਪੂਰਨ ਭਗਤ ਲਾਹੌਰੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਦਿਨ ਇਨਸਾਨ ਉੱਤੇ। ਕਦੀ ਤੰਦਰੁਸਤੀ ਖੁਸ਼ੀ ਐਸ਼ ਇਸ਼ਰਤ ਕਦੀ ਦੁਖ ਮੁਸੀਬਤਾਂ ਜਾਨ ਉਤੇ । ਕੋਈ ਚੀਜ਼ ਨਹੀਂ ਇਕਸਾਂ ਰੈਹਣ ਵਾਲੀ ਆਵੈ ਨਜ਼ਰ ਜੋ ਏਸ ਜਹਾਨ ਉਤੇ । ਲਾਹੋਰੀ ਪੂਰਨ ਉਤੇ ਨਹੀਂ ਆਈ ਗਰਦਸ਼ ਗਰਦਸ਼ ਹੈ ਜ਼ੀਮੀ ਅਸਮਾਨ ਉਤੇ ।

( ਵਾਕ ਕਵੀ )

ਕਿਸੇ ਖਾਕ ਤੇ ਬਿਸਤ੍ ਹੁਕਮ ਰਬੀ ਕੋਈ ਬੈੈਠਣੇੇ ਤਖਤ ਨਸ਼ੀਨ ਆਇਆ । ਕੋਈ ਰੰਗ ਕਾਲਾ ਕੋਹਜਾ ਕੋਈ ਗੋਰਾ ਕੋਈ ਆਸ਼ਕ ਤੇ ਕੋਈ ਹੁਸੀਨ ਆਇਆ । ਕੋਈ ਆਲਮ ਫ਼ਾਜ਼ਲ ਪੰਡਤ ਕੋਈ ਮੁਲਾਂ ਕੋਈ ਮਸਤ ਮਲੰਗ ਮਸਕੀਨ ਆਇਆ । ਜਾਂਦਾ ਖੁਸ਼ੀ ਜਗੋਂ ਕੋਈ ਦੇਖਿਆ ਨਾਂ ਆਇਆ ਜੋ ਰੋਂਦਾ ਗਮਗੀਨ ਆਇਆ । ਕਿਸੇ ਕਖਾਂ ਦੀ ਕੁਲੀ ਗੁਜ਼ਰਾਨ ਕੀਤੀ ਮੈਹਲ ਕਿਸੇ ਦਾ ਨਜ਼ਰ ਰੰਗੀਨ ਆਇਆ । ਕਿਸੇ ਉਮਰ ਮਾਨੀ ਸੋ ਪੰਜਾਹ ਵਰਿਆਂ ਇਕ ਦੋ ਘੜੀੀ ਕੋਈ ਜਗ ਜੀਨ ਆਇਆ । ਸਾਰਾ ਜਗ ਪਿਆਸਾ ਵਾਰੋ ਵਾਰ ਬੰਦਾ ਹਰ ਇਕ ਮੌਤ ਪਿਆਲ੍ੜਾ ਪੀਨ ਆਇਆ । ਕਾਲਾ ਆਏਗਾ ਨਾਗ ਖਿਆਲ ਰਖੋ ਜੋਗੀ ਘਰ ਘਰ ਵਜਾਵਨੇ ਬੀਨ ਆਇਆ । ਚੀਰ ਫਾੜ ਲੀਰੋ ਲੀਰ ਕਰੇ ਦਰਜੀ ਅਜ਼ਰਾਈਲ ਸਭ ਦਾ ਜਾਮਾ ਸੀਨ ਆਇਆ । ਲਦੀ ਜਾਣ ਸਾਥੀ ਏਸ ਜਗ ਉਤੋਂ ਫਾਨੀ ਨਜਰ ਜਹਾਨ ਦਾ ਸੀਨ ਆਇਆ । ਰਹੇ ਰਬ ਦਾ ਨਾਮ ਹਮੇਸ਼ ਏਥੇ ਉਦੀਆਂ ਕੁਦਰਤਾਂ ਦੇਖ ਯਕੀਨ ਆਇਆ । ਲਾਹੋਰੀ ਹਿੰਦੁਆ ਰਾਮ ਦਾ ਨਾਮ ਲੈਣਾਂ ਕਲਮਾ ਕਹੋ ਜੋ ਜੋ ਮੁਸ੍ਲ ਮੀਨ ਆਇਆ ।

  ਮਾਏ ਮੇਰੀਏ ਨੀ ਏਸ ਜਗ ਉਤੇ ਕੋਣ ਕਿਸੇ ਦਾ ਸਾਥ