ਪੰਨਾ:ਪੂਰਨ ਭਗਤ ਲਾਹੌਰੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਨ ਹਾਰ ਹੋਵੇ ।

ਪੂਰਨ ਭਗਤ ਦੇ ਦੁਖੜੇ ਕਟਨੇ ਨੂੰ ਹੋਇਆ ਹੁਕਮ ਹਰ ਕਾ ਗੋਰਖ ਨਾਥ ਆਏ । ਗੋਰਖ ਨਾਥ ਦਿਆਲੂ ਸ਼ੰਭੂ ਰੂਪ ਜਾਣੋ ਵਡਾ ਝੁੰਡ ਲੈ ਚੇਲਿਆਂ ਸਾਥ ਆਏ । ਰੁਡ ਮੁਡਕੇ ਤੇ ਕੇਤੇ ਜਟਧਾਰੀ ਕੰਨੀ ਮੁੰਦਰਾਂ ਤੇ ਤਿਲਕ ਮਾਥ ਆਏ । ਲਾਹੋਰੀ ਲਾ ਡੇਰਾ ਖੂਹਦੇ ਪਾਸ ਬੈਠੇ ਇਕ ਸੰਤ ਲਜ ਲੈ ਡੋਲ ਹਥ ਆਏ ।

ਪੂਰਨ ਭਗਤ ਨੇ ਵਿਚੋਂ ਅਵਾਜ਼ ਦਿਤੀ ਡੋਲ ਸਾਧ ਅਣਭੋਲ ਵਹਾਇਆ ਜੀ । ਝਾਤ ਮਾਰਕੇ ਸਾਧ ਨੇ ਖੂਹ ਡਿਠਾ ਬੁਤ ਆਦਮੀ ਨਜ਼ਰੀਂ ਆਇਆ ਜੀ । ਡੋਲ ਲਜ ਨੂੰ ਛਡ ਹੈਰਾਨ ਨਠਾ ਡਰਿਆ ਪਾਸ ਓਹ ਗੁਰਾਂ ਦੇ ਆਇਆ ਜੀ । ਆਏ ਗੁਰਾਂ ਨੂੰ ਖੂਹੇ ਦੇ ਵਿਚ ਬੋਲੇ ਵੇਖੋ ਆਦਮੀ ਕੇ ਕੋਈ ਸਾਇਆ ਜੀ । ਗੋਰਖ ਨਾਥ ਸੁਣਕੇ ਝਟ ਉਠ ਆਏ ਮਗਰੇ ਝੁੰਡ ਜੁਗੀਸ਼ਰਾਂ ਧਾਇਆ ਏ । ਬਾਰਾਂ ਬਰਸ ਪਿਛੋਂ ਪੂਰਨ ਭਗਤ ਉਤੇ ਵੇਲਾ ਰਬ ਨੇ ਨੇਕ ਬਨਾਇਆ ਜੀ । ਅਰੇ ਕੋਨ ਹੈ ਖੂਹੇ ਕੇ ਬੀਚ ਬੋਲੇ ਗੋਰਖਨਾਥ ਜੀ ਹਾਲ ਪੁਛਾਇਆ ਜੀ । ਪਿਛੋਂ ਹਾਲ ਦਸਾਂ ਪੈਹਲਾਂ ਬਾਹਰ ਕਢੋ ਪੂਰਨ ਵਾਸਤਾ ਰਬਦਾ ਪਾਇਆ ਜੀ । ਜਿਨ ਦੇਓ ਨਾ ਭੂਤ ਪਰੇਤ ਕੋਈ ਮੈਂ ਹਾਂ ਆਦਮੀ ਕੂਕ ਸੁਣਾਇਆ ਜੀ । ਲਾਹੋਰੀ ਨਾਥ ਉਪਕਾਰ ਦਾ ਕੰਮ ਜਾਤਾ ਭਂੰਘੂੂੜਾ ਬੰੰਨਕੇ ਤੁਰਤ ਵਹਾਇਆ ਜੀ ।

ਭੰੰਘੂੜਾ ਵਿਚ ਬੈਠਾ ਪੂਰਨ ਖਿਚ ਨਾਥਾਂ ਖੂਹੋ ਕਡਕੇ ਬਾਹਰ ਪੁਛਾਇਆ ਜੀ । ਬਾਹਰੀ ਵਰੀੰ ਆਇਆ ਫੇਰ ਜਗ ਉਤੇ ਪੂਰਨ ਵਾਇਆ ਜੀ । ਨਾਥ ਕਿਹਾ ਕੇਹੜਾ ਦੇਸ ਨਾਮ ਸ ਮਾਂ ਨੇ ਜਾਇਆ ਜੀ । ਲਾਹੋਰੀ ਪੁਛਿਆ ਬੇਦਰਦ ਖੂਹੇ ਵਿਚ ਪਾਇਆ ਜੀ ।