ਪੰਨਾ:ਪੂਰਨ ਭਗਤ ਲਾਹੌਰੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਗਲਾਂ ਦਸੀਆਂ ਪੂਰਨ ਨੇ ਵਰਤੀਆਂ ਜੋ ਗੋਰਖ ਨਾਥ ਸੁਣ ਕੇ ਮੇਹਰਬਾਨ ਹੋਏ । ਪੜਦਾ ਪਾਕੇ ਨਾਥ ਅਰਦਾਸ ਕੀਤੀ ਅਖੀਂ ਮੀਟ ਅਲਖ ਧਿਆਨ ਹੋਏ । ਮੁਖੋਂ ਕਿਹਾ ਇਸਨੂੰ ਹਥ ਪੈਰ ਬਖਸ਼ੋ ਹਥ ਪੈਰ ਸਾਬਤ ਝਟ ਆਨ ਹੋਏ । ਲਾਹੋਰੀ ਗੁਰੂ ਆਕਰੀ ਕਰਤਾਰ ਕਿਰਪਾ ਬਿਗੜੇ ਕਾਜ ਸਬਰਾਸ ਐਸਾਨ ਹੋਏ ॥ ੮੯ ॥

ਨਾਥ ਕਿਹਾ ਸਾਈ ਹਥ ਪੈਰ ਦਿਤੇ ਤੇਰੀ ਦੇਹੀ ਹੋ ਗਈ ਆਰੋਗ ਬਚਾ । ਜਾਓ ਦੇਸ ਆਪਣੇ ਮਿਲੋ ਮਾਪਿਆ ਨੂੰ ਹੋਯਾ ਸੁਖਤੇ ਗਿਆਏ ਸੋਗ ਬਚਾ । ਤੇਰੇ ਰਬਨੇ ਕਾਜ ਲਾਹੋਰੀਆ ਦਿਲੋਂ ਤੈੈਨੂੰ ਤੇਰੀ ਜਗ ਤੇ ਬਚੀ ਸੀ ਚੋਗ ਬਚਾ ॥ ੯੦ ॥

ਤੁਸੀਂ ਮਾਂ ਤੇ ਬਾਪ ਹੋ ਦੇਸ ਸਚੇ ਦਾਸ ਦੇਸ ਨਾਂ ਕੂੜ ਦੇ ਜਾਵੰਣਾ ਜੀ । ਕੀਤਾ ਜੋ ਉਪਕਾਰ ਅਨਾਥ ਉਤੇ ਜੀਉਂਦੀ ਜਾਨ ਨਾਂ ਦਿਲੋਂ ਭੁਲਾਵੰਣਾ ਜੀ । ਕੀਤਾ ਬੁਰਾ ਸਲੂਕ ਮਾਂ ਬਾਪ ਮੇਰੇ ਹਿਸੇ ਤੁਸਾਂ ਸੀ ਭਲਾ ਕਮਾਵੰਣਾ ਜੀ । ਝੂਠੀ ਜਗ ਦੀ ਪਰੀਤ ਅਨੀਤ ਡਿਠੀ ਮੰਗਲ ਹਿਰਸ ਨਾਂ ਪੈਰ ਪਸਾਵੰਣਾ ਜੀ । ਕਿਰਪਾ ਕਰੋ ਗਰੀਬ ਨੂੰ ਜੋਗ ਦੇਓ ਕੰਨ ਪਾੜਕੇ ਮੁੰਦਰਾਂ ਪਾਵੰਣਾ ਜੀ । ਮਥੇ ਤਿਲਕ ਸੰਧੂਰ ਦਾ ਲੈ ਮੇਰੇ ਮੇਰੇ ਅੰਗ ਭਭੂਤ ਰਮਾਵੰਣਾ ਜੀ । ਝੋਲੀ ਆਸ ਉਮੀਦ ਦੀ ਦਾਸ ਅਡੀ ਮੈਨੂੰ ਜੋਗ ਸੰਦਾ ਖੈੈਰ ਪਾਵੰਣਾ ਜੀ । ਮੈਂ ਤੇ ਆਇਆ ਹੁਣ ਹੰਸਾਂ ਦੀ ਡਾਰ ਅੰਦਰ ਕਾਵਾਂ ਵਿਚ ਨਾਂ ਫੇਰ ਰਲਾਵੰਣਾ ਜੀ । ਗਜਾ ਜਾਣ ਦੀ ਕੋਈ ਨਹੀਂ ਸੰਗ ਮੈਨੂੰ ਹੁਕਮ ਕਰੋ ਤੇ ਮੰਗ ਲੈ ਆਵੰਣਾ ਜੀ । ਮੁੜ ਜਗ ਲਾਹੋਰੀਆ ਕਿਨੇ ਆਉਣਾ ਘੜੀ ਗੀਤ ਗੋਬਿੰਦ ਦਾ ਗਾਵੰਣਾ ਜੀ ॥ ੯੧ ॥