ਪੰਨਾ:ਪੂਰਨ ਭਗਤ ਲਾਹੌਰੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੦)

( ਇੰਤਜ਼ਾਰੀ ਖਾਬ )

ਪੂਰਨ ਭਿਛਿਆ ਲੈਕੇ ਗਿਆ ਮੋੜਨ ਰਾਣੀ ਪਈ ਸੀ ਰਬ ਚਿਤਾਰਦੀ ਜੀ । ਇਕ ਪਲਕ ਨਾਂ ਪਲੰਘ ਤੇ ਪਲਕ ਲਰੇ ਫਟੀ ਹੋਈ ਸੀ ਨਿਗਾ ਤਲਵਾਰ ਦੀ ਜੀ । ਏਸੇ ਹਾਲ ਅੰਦਰ ਸੁਤੀ ਛੇਜ ਰਾਣੀ ਆਈ ਨੀਂਦ ਘਣਘਟ ਖੁਮਾਰਦੀ ਜੀ । ਉਸੇ ਘੜੀ ਆਇਆ ਪੂਰਨ ਵਿਚ ਸੁਪਨੇ ਦਰਸ ਹੋਗਿਆ ਚਾਹ ਦੀਦਾਰ ਦੀ ਜੀ । ਅਰਜ਼ਾ ਕੀਤੀਆਂ ਤੇ ਪੂਰਨ ਮੰੰਨਿਆ ਨਾਂ ਭਰੀ ਹੋਈ ਜੋ ਵਿਸ਼ੇ ਵਿਕਾਰ ਦੀ ਜੀ । ਖੁਲੀ ਅਖ ਤੇ ਪੂਰਨ ਨਾ ਨਜ਼ਰ ਆਇਆ ਜ਼ਾਰੋ ਜ਼ਾਰ ਰੋਵੇ ਹਾਈੰ ਮਾਰਦੀ ਜੀ । ਪੂਰਨ ਮਿਲੇ ਮੈਨੂੰ ਇਕ ਵਾਰ ਆਕੇ ਕੋਈ ਢੰਗ ਸਬਬ ਵਿਚਾਰਦੀ ਜੀ । ਆਖਰ ਹੋ ਹੈਰਾਨ ਮਹਲ ਚੜਕੇ ਚਾਰੋਂ ਤਰਫ਼ ਵੇਖੇ ਨਜ਼ਰ ਮਾਰਦੀ ਜੀ । ਜਿਵੇਂ ਰਬ ਚਾਹੇ ਮਿਲੇ ਆਨ ਪੂਰਨ ਲਾਹੋਰੀ ਮੰਗਤੀ ਓਸ ਦਰਬਾਰ ਦੀ ਜੀ ।। ੧੧੫ ।।

ਰਾਣੀ ਸੁੰਦਰਾਂ ਬੈੈਠੀ ਸੀ ਫਿਕਰ ਅੰਦਰ ਪੂਰਨ ਆਨ ਅਲਖ ਪੁਕਾਰਦਾ ਜੀ । ਰਾਣੀ ਝਟ ਝਰੋਖਿਓ ਝਾਤ ਮਾਰੀ ਹੈਸੀ ਨੈੈਣਾ ਨੂੰ ਸ਼ੋਂਕ ਦੀਦਾਰ ਦਾ ਜੀ । ਹੇਠਾਂ ਆਣਕੇ ਜੋਗੀ ਦੇ ਚਰਨ ਪਕੜੇ ਪੂਰਨ ਮੁਖੋਂ ਆਸੀਸ ਉਚਾਰਦਾ ਜੀ । ਮੋਤੀ ਸਾਂਭ ਰਾਣੀ ਸਾਡੇ ਕੰੰਮ ਨਾਂਹੀਂ ਪੱੱਕਾ ਭੋਜਨ ਹੈ ਅਸਾਂ ਦੇ ਕਾਰ ਦਾ ਜੀ । ਅਸੀਂ ਰਾਜ ਤਿਆਗਕੇ ਹੋਏ ਜੋਗੀ ਮਾਇਆ ਸਾਂਭਣੀ ਕੰੰਮ ਸੰਸਾਰ ਦਾ ਜੀ । ਲਾਹੋਰੀ ਦੇਹ ਆਟਾ ਭੋਜਨ ਕਰਨ ਜੋਗੀ ਭਿਛਿਆ ਮੋਤੀਆਂ ਥੀਂ ਗੁਰੂ ਮਾਰਦਾ ਜੀ ।। ੧੧੬ ।।