ਪੰਨਾ:ਪੂਰਨ ਭਗਤ ਲਾਹੌਰੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੯ )

 ਸੁੰਦਰ ਆਪਣਾ ਅਸਾਂ ਨੌ ਘਰਾ ਡਿਠਾ ਤੇਰੀ ਕੀ ਵੇਖਾਂ ਬਾਰਾਂਦਰੀ ਹੈ ਨੀ। ਸ਼ੀਸ਼ੇ ਤਾਕੀਆਂ ਅਖੀਆਂ ਵਿਚ ਲਾਏ ਅਜਬ ਰਬ ਕੀਤੀ ਕਾਰਾਗਰੀ ਹੈ ਨੀ। ਆਵੇ ਜਾਵੇ ਉਸ ਰਬ ਦੇ ਹੁਕਮ ਅੰਦਰ ਪਾਕ ਰੂਹ ਜਿਥੇ ਸੁੰਦਰ ਪਰੀ ਹੈ ਨੀ । ਸੂਰਜ ਇਕ ਤੇ ਹੈਨ ਅਨੇਕ ਰੁਤਾਂ ਧਰਤੀ ਵੇਖ ਪਾਟੀ ਉਤੇ ਧਰੀ ਹੈ ਨੀ । ਹਾਥੀ ਕੀੜੀ ਜੋ ਜੀਵ ਇਸ ਜਗ ਦਿਸੇ ਸਭਦੇ ਵਿਚ ਸਾਈਂ ਕੁਦਰਤ ਭਰੀ ਹੈ ਨੀ। ਹਰ ਹਰ ਚੀਜ ਅੰਦਰ ਹਰ ਹਰ ਜਾ ਉਤੇ ਰਬ ਵੇਖਦਾ ਓਸਦੀ ਡਰੀ ਹੈ ਨੀ। ਕਈ ਪਾਪ ਦੀ ਸ਼ਾਖ਼ ਨਾਂ ਵਧੇ ਫਲੇ ਸਦਾ ਧਰਮ ਸੰਦੀ ਵੇਲ ਹਰੀ ਹੈ ਨੀ।ਵੇਖ ਦੁਨੀ ਦੇ ਰੰਗ ਨੂੰ ਭੁਲਦਾ ਨਹੀਂ ਸਾਈਂ ਮੇਹਰ ਜਿਸਦੇ ਉੱਤੇ ਕਰੀ ਹੈਨੀ। ਸੌਣਾ ਖ਼ਾਕ ਚੰਗਾ ਆਵੇ ਰਬ ਚੇਤੇ ਭਠ ਪੈਨ ਗਲੀਚੇ ਤੇ ਦਰੀ ਹੈ ਨੀ । ਕੋਈ ਘੜੀ ਲਾਹੌਰੀ ਰਾਮ ਸਿਮਰੋ ਏਹੋ ਗਲ ਜਹਾਨ ਤੇ ਖਰੀ ਹੈ ਨੀ॥੧੩੨॥

ਜਿਨਾਂ ਆਪਣੇ ਸਿਰ ਵਿਚ ਸੁਆਹ ਪਾਈ ਓਹ ਨਹੀਂ ਵੇਖਦੇ ਲਿਸ਼ਕੀਆਂ ਪਟੀਆਂ ਨੂੰ । ਨਾਮ ਹਰੀ ਦਾ ਜਿਨਾਂ ਨੂੰ ਰੰਗ ਲਗਾ ਭਨ ਦੇਣ ਵਿਕਾਰ ਦੀਆਂ ਮਟੀਆਂ ਨੂੰ। ਮਖਣ ਰਾਮ ਦਾ ਨਾਮ ਹੈ ਜਿਨਾਂ ਖਾਦਾ ਡੋਹਲ ਛਡਦੇ ਲਸੀਆਂ ਖਟੀਆਂ ਨੂੰ। ਲਾਹੌਰੀ ਏ ਦਾ ਸਬਕ ਦਰਕਾਰ ਨਾਹੀਂ ਯਾਦ ਕਰਨ ਜੋ ਅਲਫ ਦੀਆਂ ਪਟੀਆਂ ਨੂੰ॥੧੩੩॥

ਪੂਰਨ ਲਗੀ ਸਮਾਦੀਆਂ ਗੁਰੂ ਬੋਲੇ ਆਫ਼ਰੀਨ ਪੂਰਨ ਤੇਰੇ ਸਤਦਾਈ। ਕਾਹਦਾ ਫ਼ਿਕਰ ਹੈ ਪੂਰਨਾਂ ਰਬ ਸਚਾ ਸਾਂਈਂ ਆਪ ਰਾਖਾ ਤੇਰੀ ਪੜਦਾਈ । ਤੈਨੂੰ ਰਖਿਆ ਓਸ ਅਲਖ ਨਾਥ ਦੇਖਨ ਹਾਰ ਜੋ ਏਸ ਜ਼ਗਤਦਾਈ । ਲਾਹੌਰਾ ਸਿੰਘ ਪੂਰਨ ਭਲਾ ਕਰਮ ਤੇਰਾ ਹਿਸਾ ਰਬ ਦਿਤਾ ਭਲੀ ਮਤਦਾਈ ॥ ੧੩੪ ॥