ਸਮੱਗਰੀ 'ਤੇ ਜਾਓ

ਪੰਨਾ:ਪੂਰਨ ਭਗਤ ਲਾਹੌਰੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)


ਸਦਾ ਸੁਖ ਨਾਲ ਵਸੇ ਬਾਦਸ਼ਾਹ ਜੋ ਖੁਸ਼ੀ ਰਾਹਾਨ ਮਾਤਾ। ਗੁਜਰਾਂ ਵਾਲੇ ਨੂੰ ਦੇਖ ਨਿਹਾਲ ਹੋਵਾਂ ਇਮਨਾਬਾਦ ਵਜ਼ੀਰ ਦੀਵਾਨ ਮਾਤਾ। ਮੈਂ ਮੁਰੀਦਕੀਂ ਓਸਦੇ ਦੇਖਣੇ ਨੂੰ ਦੁਨੀਆਂ ਖੜੀ ਦੀਦਾਰ ਤਰਸਾਨ ਮਾਤਾ। ਕਾਮੋਕੀ ਨੇਰੀ ਲੂਣਾ ਸੁਦਰਾਂ ਨੂੰ ਧਰਮ ਰਖਿਆ ਆਪ ਭਗਵਾਨ ਮਾਤਾ। ਸ਼ਾਹਦਰੇ ਦੀ ਕੁੰਜੀ ਹੈ ਗੁਰਾਂ ਦਿਤੀ ਜਾ ਬੈਠਨਾ ਬੋਲ ਮਕਾਨ ਮਾਤਾ। ਐਰਾਵਤੀ ਰਾਵੀ ਉਤੇ ਪਾਕੁਟੀਆ ਬੈਠਾ ਨਾਥ ਦਾ ਕਰਾਂ ਧਿਆਨ ਮਾਤਾ। ਵੇਖਾਂ ਜਾਂ ਲਾਹੌਰ ਮੈਂ ਨਾਥ ਭੋਰੇ ਅੰਮਰਤਸਰ ਤੋਂ ਮੈਂ ਕਰਬਾਨ ਮਾਤਾ। ਬੁੰਗੇ ਗਿਰਦ ਭਲਾ ਬਸ ਵਰਨ ਮੰਦਰ ਰਾਮਦਾਸ ਜੀ ਗੁਰੂ ਅਸਤਾਨ ਮਾਤਾ। ਤਰਨ ਤਾਰਨ ਮੈਂ ਤਾਰੀਆਂ ਜਾ ਲਾਵਾਂ ਕਿਰਪਾ ਕਰਨ ਜੇ ਗੁਰ ਤਾਰਾਨ ਮਾਤਾ। ਬਿਆਸ ਲੰਘ ਕਰਤਾਰ ਪੁਰ ਸਰਬ ਬਾਈਂ ਗੁਰੂ ਨਜ਼ਰ ਬਖਸ਼ੀ ਮੇਹਰਬਾਨ ਮਾਤਾ। ਜਮਨਾਂ ਨਾਏ ਤੇ ਜਮਨਾ ਆਏ ਨੇੜੇ ਬਿੰਦਰਾ ਬੰਨ ਮਥਰਾ ਰੋ ਕਲ ਕਾਨ ਮਾਤਾ। ਜਾਲ ਅੰਦਰ ਜਲ ਇੰਦਰ ਜੇ ਕਰੇ ਬਰਖ਼ਾ ਹੁਸ਼ਿਆਰ ਪੁਰੇ ਦੇ ਚੋਬਹਾਨ ਮਾਤਾ। ਆਵਨ ਜੇ ਸਵਾਲੀ ਨਾ ਜਾਨ ਖਾਲੀ ਗੁਰੂ ਸਬ ਦੀ ਆਸ ਪੁਜਾਨ ਮਾਤਾ। ਮਾਨਾਂ ਵਾਲਿਆਂ ਦੇ ਟੁਟੇ ਮਾਨ ਡਿਗੇ ਪਏ ਸ਼ਰਮ ਝਨਾ ਰੂਝਾਨ ਮਾਤਾ। ਰਾਜਪੁਰਾ ਸਹਾਰਨ ਪੁਰ ਅੰਬਾਲਾ ਦਿਲੀ ਦਿਲ ਕੀਤਾ ਪਰੇਸ਼ਾਨ ਮਾਤਾ। ਆਗਰੇ ਜੋ ਗੁਰਾਂ ਕੇ ਚਰਨ ਉਤੇ ਆਉਗਣ ਬਖਸ਼ ਦੇਵੇਂ ਮੇਹਰਬਾਨ ਮਾਤਾ ।ਹਰਦੁਆਰ ਨਾਤੇ ਸਾਰੇ ਪਾਪ ਜਾਵਣ ਜੋਗੀ ਕੁੰਬਦਾ ਕਰਨ ਅਸ਼ਨਾਨ ਮਾਤਾ। ਹਿਗਲਾਜ ਮੈਂ ਰਹੈ ਜੇ ਲਾਜ ਹਮਰੀ ਫੇਰ ਦੁਆਰਕਾ ਜਾਏ ਪਰਸਾਨ ਮਾਤਾ । ਭੌਂਓ ਹੋਆ ਤੋਂ ਦੇਖਲੇ ਕੁਲ ਛੇਤਰ ਰਿਖੀ ਕੇਸ਼ਮੇਂ ਸੰਤ ਰਹਾਨ ਮਾਤਾ। ਜਗਨ ਨਾਥ ਬਨਾਰਸ ਜੇ ਮੁਖ ਦਿਸੇ ਸਬੇ ਦੁਖ ਜਾਵਣ ਸੁਖ