(੮੩)
ਗਏ ਨੇ। ਸਨ ਉਨੀ ਸੌ ਤੇਈ ਮਾਹ ਯਾਰਵਾਂ ਜੀ ਪੰਜ ਤਾਰੀਖ
ਮੁਰਸ਼ਦ ਪੀਰ ਵਾਰ ਗਏ ਨੇ। ਇਕ ਰੋਜ਼ ਦਰਸ਼ਨ ਸਾਨੂੰ ਹੋਂਵਦੇ
ਸੀ ਸਾਰੀ ਉਮਰ ਹੀ ਮਨੋ ਵਸਾਰ ਗਏ ਨੇ। ਲਾਹੌਰਾ ਸਿੰਘ ਸਰਦਾਰ
ਉਸਤਾਦ ਕਾਮਲ ਮਿਲਖੀ ਨੇਕ ਸੁਵਰਗ ਮਦਾਰ ਗਏ ਨੇ।।
ਲਾਹੌਰਾ ਸਿੰਘ ਉਸਤਾਦ ਕਮਾਲ ਵਾਲੇ ਕਰਕੇ ਕਸਬ ਕਮਾਲ ਦਖਾ ਗਏ ਨੀ। ਕੀਤਾ ਰਾਜਗੀ ਕੰਮ ਤੇ ਉਹ ਕੀਤਾ ਕਰਨ ਯਾਦ ਜੇਹੜੇ ਇਟਾਂ ਲਾ ਗਏ ਨੀ। ਛਡਿਆ ਰਾਜਗੀ ਕੰਮ ਤੇ ਕਲਮ ਫੜ ਕੇ ਹਿਸੇ ਮਾਨੀ ਬੇਜ਼ਾਰ ਦਾ ਪਾ ਗਏ ਨੀ। ਐਸੇ ਹੋਏ ਮੁਸੱਵਰ ਮਸ਼ਹੂਰ ਲਾਹੌਰੀ ਜਗ ਵਿਚ ਉਸਤਾਦ ਕਹਾ ਗਏ ਨੀ। ਅਜ ਓਹਨਾਂ ਦੀ ਯਾਦ ਵਿਚ ਬੈਠਨੇ ਨੂੰ ਮੀਆਂ ਫਰਸ਼ੀ ਮੁਸ਼ਹਿਰੇ ਵਿਛਿਆਏ। ਜਿੰਦਾ ਦਿਲ ਸ਼ੋਕੀਨੀਆਂ ਦੇ ਲਏ ਫੋਟੋ ਜਿਸਨੇ ਸੁਖਨ ਪੰਜਾਬੀ ਦਾ ਖਿਚਿਆਏ॥
ਵਾਰਸ ਸ਼ਾਹ ਦੀ ਹੀਰ ਨੂੰ ਜਗ ਜਾਨੇ ਸ਼ੇਹਰ ਅਜਦੇ ਕਲਾਮ ਨੇ ਪਾਇਆਏ। ਓਹਨੂੰ ਨਜ਼ਮਦਾ ਮੀਆਂ ਹਦਾਇਤਉਲਾ ਸੋਹਣਾ ਜਦੋਂ ਲਬਾਸ ਪਹਿਨਾਇਆਏ। ਫੇਰ ਓਸ ਹੀਰ ਦੇ ਸੁਖਨ ਦਾ ਦੇਖ ਨਕਸ਼ ਨਕਸ਼ਾ ਕਈ ਉਸਤਾਦਾਂ ਬਨਾਇਆਏ ਲੈਕਨ ਕਿਸੇ ਨਹੀਂ ਓਹਨਾਂ ਦੀ ਰੀਸ ਕੀਤੀ ਜਿਹਾ ਰੰਗ ਮੁਸੱਵਰ ਨੇ ਲਾਇਆਏ। ਮਿਸਰੇ ਸਾਦੇ ਸੰਗਾਰ ਦੇ ਲਿਖੇ ਐਸੇ ਤੋੜ ਸੋਹਨਿਆਂ ਦਾ ਜੇ ਗ਼ਰੂਰ ਦੈਂਦੇ। ਵਾਰਸਸ਼ਾਹ ਸਯਦ ਫਜ਼ਲਸ਼ਾਹ ਜੇਕਰ ਹੁੰਦੇ ਜਿੰਦਾ ਤੇ ਦਾਦ ਜ਼ਰੂਰ ਦੈਂਦੇ॥
ਹੀਰ ਬਾਤਸਵੀਰ ਨੂੰ ਦੇਖ ਲੋਕੀਂ ਆਖਨ ਕਲਾਮ ਰਹੀਫ ਹੈ ਵੇ। ਵਾਰਸ ਵਾਰਸ ਥੀਂ ਓਹਨਾਂ ਨੇ ਲਿਆ ਹਿਸਾ ਕੀਤੀ ਏਸਦੀ ਜਿਨਾਂ ਤਸਨੀਫ ਹੇ ਵੇ। ਪੇਸ਼ ਨਜ਼ਰ ਇਨਸਾਫ