ਸਮੱਗਰੀ 'ਤੇ ਜਾਓ

ਪੰਨਾ:ਪੂਰਨ ਮਨੁੱਖ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪ੍ਰਸਾਦਿ॥

ਨਵਾਂ ਯੁਗ

. ਕਾਦਰ ਦੀ ਕੁਦਰਤ ਵਿਚ ਪਲਟਾ ਭੀ ਅਜਬ ਸ਼ੈ ਹੈ। ਇਹ ਹਰ ਸਮੇਂ, ਹਰ ਥਾਂ ਅਤੇ ਹਰ ਸ਼ੈ ਵਿਚ ਵਾਪਰਦਾ ਦਿੱਸ ਆਉਂਦਾ ਹੈ। ਸੱਚ ਤਾਂ ਇਹ ਹੈ ਕਿ ਪਲਟਾ ਹੀ ਨਵੇਂ ਜੀਵਨ ਦਾ ਸੂਚਕ ਹੈ। ਕਲੀਆਂ ਤੋਂ ਫੁੱਲ ਤੇ ਫੁੱਲਾਂ ਤੋਂ ਫਲ, ਪਲਟਾ ਹੀ ਲਿਆਉਂਦਾ ਹੈ। ਫੁੱਲਾਂ ਵਿਚੋਂ ਥੀਂ ਤਿਆਰ ਕਰ ਬਨਸਪਤੀ ਦੀ ਨਵੀਂ ਦੁਨੀਆਂ ਪੈਦਾ ਹੋਣ ਦੀ ਖ਼ਬਰ ਪਲਟਾ ਹੀ ਦਿੰਦਾ ਹੈ। ਭਾਵੇਂ ਆਪਣੀ ਉਮਰ ਭੋਗ ਮੁੱਕਣ ਵਾਲੇ ਜੀਵਨ ਪਲਟੇ ਤੋਂ ਘਬਰਾਉਂਦੇ ਹਨ, ਪਰ ਇਹ ਘਬਰਾਹਟ ਬੁੜਾਪੇ ਦੇ ਚਿੜਚਿੜੇਪਣ ਦੀ ਨਿਸ਼ਾਨੀ ਹੈ। ਪਲਟਾ ਇਹਨਾਂ ਗਿਲਿਆਂ ਤੇ ਸ਼ਿਕਾਇਤਾਂ ਦੀ ਕੋਈ ਪਰਵਾਹ ਨਾ ਕਰਦਾ ਹੋਇਆ, ਨਵੇਂ ਜੀਵਨ ਦਾ ਸੰਦੇਸ਼ ਦੇਈ ਚਲਿਆ ਜਾਂਦਾ ਹੈ। ਉਹ ਰਸੀਆਂ ਦੀ ਸੂਰਤ ਵਿਚ ਖੇੜੇ ਤੇ ਉਤਸ਼ਾਹ ਪੈਦਾ ਕਰਦਾ ਹੈ, ਬੇਹੋਸ਼ਾਂ ਨੂੰ ਹੋਸ਼ ਵਿਚ ਲਿਆਉਂਦਾ, ਨਵੀਆਂ ਬਹਾਰਾਂ ਦੇ ਪੈਗਾਮ ਦਿੰਦਾ, ਯਾਰ ਦੇ ਆਉਣ ਦੀ ਖੁਸ਼ਖ਼ਬਰੀ ਸੁਣਾਉਂਦਾ ਤੇ ਮਿਲਾਪ ਦੇ ਵਾਇਦੇ ਯਾਦ ਕਰਾ ਤਿਆਰੀਆਂ ਲਈ ਪ੍ਰੇਰਦਾ ਹੈ।[1] ਇਹ ਪਲਟਾ ਜਿਸ ਤਰ੍ਹਾਂ ਕੁਦਰਤ ਦੇ ਹਰ ਜ਼ਰਰੇ ਤੇ ਕਤਰੇ ਵਿਚ ਨਵਾਂ ਜੋਬਨ ਲਿਆਉਂਦਾ ਹੈ, ਉਸੇ ਤਰ੍ਹਾਂ ਹੀ ਯੁਗਾਂ ਵਿਚ ਭੀ



  1. ਬਾਹੋਸ਼ ਬਾਸ਼ ਕਿ ਹੰਗਾਮਏ ਨੌਂ ਬਹਾਰ ਆਮਦ
               ਬਹਾਰ ਆਮਦੇ, ਯਾਰ ਆਮਿਦੋ, ਕਰਾਰ ਆਮਦ ।

    (ਭਾਈ ਨੰਦ ਲਾਲ)

5