ਪੰਨਾ:ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਬਜਟ ਭਾਸ਼ਣ 1951-52.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਨਮਾਨਯੋਗ

ਸਰਦਾਰ ਗਿਆਨ ਸਿੰਘ 'ਰਾੜੇਵਾਲਾ' ਮੁਖ ਮੰਤਰੀ,
ਪਟਿਆਲਾ ਤੇ ਪੂਰਬੀ ਪੰਜਾਬ ਰਿਆਸਤੀ ਯੂਨੀਅਨ,
ਦਾ ੧੯੫੧-੫੨ ਦਾ ਬਜਟ-ਭਾਸ਼ਨ

ਮੇਰੇ ਲਈ ਇਹ ਪਰਸੰਨਤਾ ਦੀ ਗੱਲ ਹੈ ਕਿ ਮੈਨੂੰ ਪਟਿਆਲਾ ਤੇ ਪੂਰਬੀ ਪੰਜਾਬ ਰਿਆਸਤੀ ਯੂਨੀਅਨ ਦਾ ਇਸ ਦੇ ਬਣਨ ਦੇ ਸਮੇਂ ਤੋਂ ਲੈ ਕੇ ਲਗਾਤਾਰ ਤੀਜਾ ਬਜਟ ਪੇਸ਼ ਕਰਨ ਦਾ ਸੁਭਾਗ ਪਰਾਪਤ ਹੋਇਆ ਹੈ। ਮੁਕਣ ਵਾਲਾ ਮਾਲੀ ਸਾਲ ਦੇਸ਼ ਭਰ ਲਈ ਰਾਜਸੀ ਤੇ ਆਰਥਕ ਤੌਰ ਤੇ ਬਹੁਤ ਕਰੜਾ ਤੇ ਭਾਰਾ ਸੀ। ਅਸਾਡੇ ਯੋਗ ਨੇਤਾਵਾਂ ਦੇ ਸਦਕੇ, ਜਿਨ੍ਹਾਂ ਦੇ ਹੋਬ ਕੇਂਦਰ ਦੀ ਵਾਗ ਡੋਰ ਹੈ, ਅਜ਼ਮਾਇਸ਼ ਦਾ ਇਹ ਅਰਸਾ ਸਫ਼ਲਤਾ ਨਾਲ ਲੰਘ ਗਿਆ ਹੈ। ਨਹਿਰੂ-fਲ ਆਕਤ ਸਮਝੌਤੇ ਨੇ ਰਾਜਸੀ ਤੇ ਆਰਥਕ ਖਿਚਾਉ ਨੂੰ ਬਹੁਤ ਹੱਦ ਤੱਕ ਘਟਾ ਦਿੱਤਾ ਹੈ, ਅਤੇ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਵਪਾਰਕ ਮੁਆਹਿਦ ਅਤੇ ਕਈਕੁ ਹੋਰਨਾਂ ਦੇਸ਼ਾਂ ਨਾਲ ਮਿਤਰਤਾ ਤੇ ਤਜਾਰਤ ਦੀਆਂ ਸੰਧੀਆਂ ਨਾਲ ਨਾ ਕੇਵਲ ਦੇਸ਼ ਦੀਆਂ ਤਜਾਰਤੀ ਸੰਭਾਵਨਾਵਾਂ ਨੂੰ ਵਧਾਇਆ ਹੈ ਸਗੋਂ ਉਨਾਂ ਦੇਸ਼ਾਂ ਨਾਲ ਵਧੇਰੇ ਪਰਸਪਰ ਮੇਲ ਮਿਲਾਪ ਤੇ ਸਬੰਧ ਲਈ ਰਾਹ ਪੱਕਾ ਕਰ ਦਿੱਤਾ ਹੈ। ਭਵਿੱਖਤ ਇਕ ਤਰਾਂ ਧੁੰਦਲਾ ਹੈ, ਅਤੇ ਕੌਮਾਂਤਰੀ ਹਾਲਤ ਉੱਤੇ ਸ਼ੰਕੇ ਤੇ ਬੇਇਤਬਾਰੀ ਦੀਆਂ ਕਾਲੀਆਂ ਘਟਾਂ ਛਾਈਆਂ ਹੋਈਆਂ ਹਨ। ਇਸ ਸਮੇਂ ਭਾਰਤ ਨੂੰ ਖੁਰਾਕ ਦੇ ਇਕ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਵਰਖਾ ਦੀ ਅਣਹੋਂਦ, ਭੁਚਾਲ, ਹੜਾਂ ਅਤੇ ਆਹਣ ਕਾਰਣ ਖੁਰਾਕ ਦੀ ਹਾਲਤ ਹੋਰ ਵੀ ਨਾਜ਼ਕ ਹੋ ਗਈ ਹੈ। ਕੇਂਦਰ ਦੇ ਸਾਡੇ ਲਾਇਕ ਆਗੂ ਇਸ ਅਵਸਥਾ ਦਾ ਦਲੇਰੀ ਨਾਲ ਸਾਹਮਣਾ ਕਰ ਰਹੇ ਹਨ ਤੇ ਇਸ ਨੂੰ ਸੌਖਿਆਂ ਕਰਨ ਲਈ ਹਰ ਸੰਭਵ ਜਤਨ ਕੀਤਾ ਜਾ ਰਿਹਾ ਹੈ। ਇਨਾਂ ਹਾਲਤਾਂ ਵਿੱਚ ਸਰਕਾਰ ਤੇ ਜਨਤਾ ਦੋਹਾਂ ਲਈ ਇਹ ਸ਼ੋਭਦਾ ਹੈ, ਕਿ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹਲ ਲਈ ਸਹਿਕਾਰਤਾ ਤੇ ਇਕਸੁਰਤਾ ਨਾਲ ਕੰਮ hਤਾ ਜਾਵੇ। ਇਹ ਬੜੇ ਦੁਖ ਦੀ ਗੱਲ ਹੈ, ਤੇ ਸਾਡੀ ਮੰਦ ਭਾਗੀ ਹੈ ਕਿ ਇਸ ਅਜ਼ਮਾਇਸ਼ ਦੇ ਸਮੇਂ, ਸਾਡਾ ਅਸਾਧਾਰਣ ਸੁਯੋਗ ਆਗੂ ਲੋਪ ਹੋ ਗਿਆ ਹੈ। ਮੇਰਾ ਮਤਲਬ ਸੁਰਗਵਾਸੀ ਸਰਦਾਰ ਪਟੇਲ ਤੋਂ ਹੈ, ਜਿਨ੍ਹਾਂ ਦੀ ਅਗਵਾਈ ਇਸ ਮੇਰੇ ਦੇਸ਼ ਲਈ ਬਹੁਮੱਲੀ ਸਾਬਤ ਹੁੰਦੀ।