ਪੰਨਾ:ਪੂਰਬ ਅਤੇ ਪੱਛਮ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੯੯

ਬਹੁਤ ਅਗੇ ਸੀ।

੨-ਵਰਤਮਾਨ ਹਾਲਤ

ਇਸ ਵਿਚ ਕੋਈ ਸ਼ਕ ਨਹੀਂ ਕਿ ਪ੍ਰਾਚੀਨ ਸਮੇਂ ਵਿਚ ਹਿੰਦਸਤਾਨੀ ਇਸਤ੍ਰੀ ਦੁਨੀਆਂ ਭਰ ਦੀਆਂ ਇਸਤ੍ਰੀਆਂ ਵਿਚੋਂ ਸਭ ਤੋਂ ਬਹੁਤੀ ਸਤਿਕਾਰੀ ਜਾਂਦੀ ਸੀ, ਪ੍ਰੰਤੂ ਪਿਛਲੀਆਂ ਗੱਲਾਂ ਨੂੰ ਯਾਦ ਕਰ ਕੇ ਡੀਂਗਾਂ ਮਾਰਨੀਆ "ਪਿਦਰਮ ਸੁਲਤਾਨ ਬੂਦ" ਕਹਿਣ ਨਾਲੋਂ ਘਟ ਨਹੀਂ। ਇਹ ਗੱਲ ਸਚ ਹੈ ਕਿ ਪਹਿਲੇ ਸਮਿਆਂ ਵਿਚ ਹਿੰਦੁਸਤਾਨੀ ਇਸਤ੍ਰੀ ਪੂਜਨੀਯ ਸਮਝੀ ਜਾਂਦੀ ਸੀ ਅਤੇ ਹਿੰਦੁਸਤਾਨ ਦੀ ਇਸ ਧਰਤੀ ਨੇ ਸੀਤਾ, ਦਰੋਪਤੀ, ਸਾਵਿੱਤ੍ਰੀ, ਗੰਧਾਰੀ, ਦਮਯੰਤੀ ਅਤੇ ਪਦਮਣੀ ਜੇਹੀਆਂ ਮਾਨ ਯੋਗ ਹਸਤੀਆਂ ਪੈਦਾ ਕੀਤੀਆਂ, ਪ੍ਰੰਤੂ ਵਰਤਮਾਨ ਸਮੇਂ ਵਿਚ ਸਾਡੀ ਇਸਤ੍ਰੀ ਜਾਤੀ ਵਿਚ ਬਹੁਤ ਗਿਰਾਵਟ ਆ ਗਈ ਹੈ। ਇਸ ਲਈ ਸਾਡੀ ਇਸਤ੍ਰੀ ਦੀ ਵਰਤਮਾਨ ਹਾਲਤ ਸਾਡੀ ਪਿਛਲੀ ਸਭਯਤਾ ਤੇ ਕਲੰਕ ਦੇ ਟਿੱਕੇ ਦਾ ਕੰਮ ਕਰ ਰਹੀ ਹੈ ਅਤੇ ਆਦਮੀ ਲਈ ਭੀ ਇਹ ਗਿਰਾਵਟ ਦਾ ਕਾਰਨ ਬਣ ਰਹੀ ਹੈ।

ਪੱਛਮੀਂ ਇਸਤ੍ਰੀ ਨੇ ਭਾਵੇਂ ਪ੍ਰਾਚੀਨ ਸਮੇਂ ਵਿਚ ਗੁਲਾਮੀ ਦੇ ਦਿਨ ਗੁਜ਼ਾਰੇ ਹਨ ਪ੍ਰੰਤੂ ਵਰਤਮਾਨ ਸਮੇਂ ਵਿਚ ਉਸ ਨੇ ਆਪਣੇ ਪਿਛਲੇ ਸਾਰੇ ਧੋਣੇ ਧੋ ਦਿਤੇ ਹਨ ਜਾਂ ਇਉਂ ਕਹੋ ਕਿ ਪੱਛਮੀ ਆਦਮੀ ਨੇ ਇਸਤ੍ਰੀ ਨੂੰ ਸਮਾਨਤਾ ਦੇਣ ਵਿਚ ਬੜੀ ਖੁੱਲ੍ਹ-ਦਿਲੀ ਤੋਂ ਕੰਮ ਲਿਆ